ਚਾਕ ਨੇਂ ਕੀਤੀ ਖੇਤੀ ਨੀਂ
ਕਦੇ ਵੀ ਕੰਮੋਂ ਨਾ ਜੱਟ ਭੱਜਿਆ ,
ਵੇਖ ਕੇ ਬੁਰੇ ਹਾਲਾਤਾਂ ਨੂੰ
ਸਦਾ ਮੈਂ ਛਾਤੀ ਦੇ ਵਿੱਚ ਵੱਜਿਆ ,
ਪਹਿਲੀ ਸਿਰ ਤੋਂ ਮਾਂ ਮਰੀ
ਦੂਜੀ ਜਿਉਂਦੀ ਮਾਂ ਹੈ ਮਿੱਟੀ ,
ਨੀਂ ਮੈਂ ਦੂਰ ਹਾਂ ਨਸ਼ਿਆਂ ਤੋਂ 

ਦਾੜੀ ਬਾਬੁਲ ਦੀ ਆ ਚਿੱਟੀ ,
ਹੱਲੇ ਮਾਰਕੇ ਮਿੱਟੀਆਂ ਚੋਂ
ਨੀਂ ਅਸਾਂ ਹੀਰੇ ਮੋਤੀ ਖੋਜੇ ,
ਢਿੱਡ ਭਰਦੇ ਦੁਨੀਆਂ ਦੇ
ਖੁਦ ਦੇ ਬੇਸ਼ੱਕ ਖਾਲੀ ਬੋਝੇ ,
ਸਾਡਾ ਕੰਮ ਆ ਖੇਤੀ ਦਾ
ਜਿਕਰ ਹੈ ਹੁੰਦਾ ਕਾਲੇ ਰੰਗ ਦਾ ,
ਇਹ ਧੰਧਾ ਮਿਹਨਤ ਦਾ
ਸਦਾ ਹੀ ਖੂਨ ਪਸੀਨੇ ਮੰਗਦਾ ,






