ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ 28ਵੀਂ ਵਰ੍ਹੇਗੰਢ ਮਨਾਈ

Spread the love

ਸ੍ਰੀ ਮੁਕਤਸਰ ਸਾਹਿਬ, 09 ਜੂਨ ()- ‘ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295’ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਥੇ ਸਿਟੀ ਹੋਟਲ ਵਿਖੇ ਐਸੋਸੀਏਸ਼ਨ ਦੀ 28ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਕਰਵਾਏ ਉੱਚ ਪੱਧਰੀ ਸਮਾਗਮ ’ਚ ਪੰਜਾਬ ਭਰ ਤੋਂ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਝੰਡਾ ਲਹਿਰਾਉਣ ਨਾਲ ਹੋਈ ਅਤੇ ਵਿੱਛੜ ਚੁੱਕੇ ਸਾਥੀਆਂ ਦੀ ਯਾਦ ’ਚ ਸ਼ਰਧਾਂਜਲੀ ਸਮਰਪਿਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਪ੍ਰਧਾਨ ਡਾ. ਜਸਵਿੰਦਰ ਕਾਲਖ ਅਤੇ ਡਾ. ਦੀਦਾਰ ਸਿੰਘ ਸੂਬਾ ਆਰਗਨਾਈਜ਼ਰ ਸਕੱਤਰ ਪੰਜਾਬ, ਮੁੱਖ ਸਲਾਹਕਾਰ ਡਾਕਟਰ ਜਗਵੀਰ ਸਿੰਘ ਖਾਲਸਾ, ਜ਼ਿਲ੍ਹਾ ਚੇਅਰਮੈਨ ਜਗਸੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਇਕ ਸੰਯੁਕਤ ਪਰਿਵਾਰ ਵਾਂਗ ਹੈ ਜਿੱਥੇ ਹਰ ਇਕ ਮੈਂਬਰ ਨੂੰ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ 295 ਪੰਜਾਬ ਹੁਣ ਡਿਜੀਟਲ ਪਲੇਟਫਾਰਮ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਜਿਸ ਵਿੱਚ ਮੈਂਬਰ ਦੀ ਭੂਮਿਕਾ ਸਲਾਹੁਣਯੋਗ ਹੈ। ਸੈਮੀਨਾਰ ਦੌਰਾਨ 28ਵੀਂ ਵਰ੍ਹੇਗੰਢ ਨੂੰ ਸਮਰਪਿਤ ਕੇਕ ਕੱਟਿਆ ਗਿਆ। ਸਮਾਗਮ ’ਚ ਬਲਾਕ ਦੋਦਾ, ਲੱਖੇਵਾਲੀ, ਬਰੀਵਾਲਾ, ਮਲੋਟ, ਸ੍ਰੀ ਮੁਕਤਸਰ ਸਾਹਿਬ ਆਦਿ ਤੋਂ ਬਲਾਕ ਪ੍ਰਧਾਨਾਂ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜਗਬੀਰ ਸਿੰਘ ਖ਼ਾਲਸਾ (ਮਲੋਟ), ਡਾ. ਸੁਖਚਰਨ ਸਿੰਘ ਬਰਾੜ (ਜੋਇੰਟ ਸਕੱਤਰ), ਡਾ. ਗੁਰਮੀਤ ਸਿੰਘ, ਡਾ. ਬਲਵਿੰਦਰ ਸਿੰਘ ਨਿੱਕਾ, ਡਾ. ਭਗਵਾਨ ਸਿੰਘ, ਡਾ. ਅੰਮ੍ਰਿਤਪਾਲ ਸਿੰਘ (ਜ਼ਿਲ੍ਹਾ ਜਨਰਲ ਸੈਕਟਰੀ), ਡਾ. ਹਰਫੂਲ ਸਿੰਘ (ਕੈਸ਼ੀਅਰ), ਡਾ. ਬਲਵੀਰ ਸੱਚਦੇਵਾ, ਡਾ. ਤਰਸੇਮ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਨਜੀਤ ਸਿੰਘ, ਡਾ. ਸੁਰੇਸ਼ ਕੁਮਾਰ, ਡਾ. ਹਰਤੇਜ ਸਿੰਘ ਰਖਾਲਾ ਆਦਿ ਨੇ ਵੀ ਖਾਸ ਰੂਪ ’ਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਗੋਲਡ ਮੈਡੀਕਾ ਹਸਪਤਾਲ ਬਠਿੰਡਾ ਵੱਲੋਂ ਵੀ ਇਕ ਵਿਸ਼ੇਸ਼ ਮੈਡੀਕਲ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਵਿਵੇਕ ਜਿੰਦਲ, ਪੀਆਰਓ ਅਨਮੋਲ ਸਿੰਘ, ਬਲਦੇਵ ਸਿੰਘ ਅਤੇ ਮੈਨੇਜਰ ਸੁਰੇਸ਼ ਕੁਮਾਰ ਨੇ ਹਸਪਤਾਲ ਦੀਆਂ ਵਿਭਾਗੀ ਖੂਬੀਆਂ ਅਤੇ ਨਵੀਂਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਜ਼ਿਲ੍ਹਾ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੈਂਬਰਾਂ ਨੂੰ ਡਿਜੀਟਲ ਆਈ ਕਾਰਡ, ਸਰਟੀਫਿਕੇਟ ਅਤੇ ਫਲੈਕਸੀ ਬੋਰਡ ਤਕਸੀਮ ਕੀਤੇ ਗਏ। ਇਸ ਮੌਕੇ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸਲਾਨਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਕੱਤਰ ਹੋਏ 300 ਤੋਂ ਵੱਧ ਮੈਂਬਰਾਂ ਦੀ ਹਾਜ਼ਰੀ ’ਚ ਇਹ ਸਮਾਗਮ ਵਧੀਆ ਪ੍ਰਬੰਧ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੋਇਆ, ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੌਕੇ ਲਖਵੀਰ ਸਿੰਘ ਭੁੱਟੀਵਾਲਾ, ਤਰਸੇਮ ਸਿੰਘ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਜਗਸੀਰ ਸਿੰਘ ਜ਼ਿਲ੍ਹਾ ਚੇਅਰਮੈਨ, ਪਰਮਿੰਦਰ ਸਿੰਘ ਗੁਲਾਬੇ ਵਾਲਾ, ਮਨਦੀਪ ਸਿੰਘ, ਡਾਕਟਰ ਬੇਅੰਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *