ਸੀਵਰੇਜ਼ ਵਿਭਾਗ ਦੀ ਨਲਾਇਕੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਸ਼ਹਿਰ ਵਾਸੀ

Spread the love

ਸ਼੍ਰੀ ਮੁਕਤਸਰ ਸਾਹਿਬ, 09 ਜੂਨ (ਗੁਰਮੀਤ ਕੁਮਾਰ)-ਸੀਵਰੇਜ਼ ਵਿਭਾਗ ਦੀ ਨਲਾਇਕੀ ਕਾਰਨ ਲਗਭਗ ਪੂਰੇ ਸ਼ਹਿਰ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ। ਪਰ ਵਿਭਾਗੀ ਅਧਿਕਾਰੀਆਂ ਤੇ ਪ੍ਰਸਾਸ਼ਨ ਨੇ ਇਸ ਮਾਮਲੇ ’ਚ ਬਿਲਕੁੱਲ ਚੁੱਪੀ ਧਾਰੀ ਹੋਈ ਹੈ, ਉਧਰ ਸ਼ੀਵਰੇਜ਼ ਦੀ ਓਵਰਫਲੋਅ ਦੀ ਸਮੱਸਿਆ ਨਾਲ ਜੂਝ ਰਹੇ ਸ਼੍ਰੀ ਮੁਕਤਸਰ ਸਾਹਿਬ ਦੇ ਨਗਰ ਕੌਂਸਲ ਨਜ਼ਦੀਕ ਸ਼ੇਰ ਸਿੰਘ ਚੌਂਕ ਦੇ ਲੋਕਾਂ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾਏ ਹਨ ਤੇ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵੀ ਕੋਸਦੇ ਹੋਏ ਨਜ਼ਰ ਆਏ ਦੁਕਾਨਦਾਰ। ਇਸ ਮੌਕੇ ਮੌਜੂਦ ਦੁਕਾਨਦਾਰ ਸਿਕੰਦਰ ਕੁਮਾਰ ਤੇ ਸੰਨੀ ਨੇ ਦੱਸਿਆ ਕਿ ਜਦੋਂ ਵੀ ਉਹ ਸਵੇਰੇ ਦੁਕਾਨਾਂ ਖੋਲਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਵਾਇਪਰਾਂ ਦੀ ਮੱਦਦ ਨਾਲ ਸੀਵਰੇਜ ਦਾ ਗੰਦਾ ਪਾਣੀ ਸਾਫ ਕਰਨਾ ਪੈਂਦਾ ਹੈ ਕਿਉਂ ਸੀਵਰੇਜ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਹਿਲਾਂ ਤੋਂ ਹੀ ਸੀਵਰੇਜ ਦੇ ਗੰਦੇ ਪਾਣੀ ਦਾ ਛੱਪੜ ਦੁਕਾਨਾ ਮੂਹਰੇ ਲੱਗਿਆ ਹੁੰਦਾ ਹੈ, ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ੇਰ ਸਿੰਘ ਚੌਂਕ ਵਿੱਚ ਬਣਾਏ ਗਏ ਡੰਪ ਤੇ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਸੜ੍ਹਕ ਵਿਚਕਾਰ ਫੈਲ ਜਾਂਦਾ ਹੈ, ਜਿਸ ਤੋਂ ਉਸ ਵਿਚੋਂ ਮਾਰਦੀ ਬਦਬੂ ਕਾਰਨ ਦੁਕਾਨਦਾਰਾਂ ਦਾ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ, ਤੇ ਇਸ ਸੀਵਰੇਜ ਦੇ ਗੰਦੇ ਪਾਣੀ ਕਾਰਨ ਗ੍ਰਾਹਕ ਵੀ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਨਹੀਂ ਵੜਦਾ। ਦੁਕਾਨਦਾਰਾਂ ਨੇ ਕਿਹਾ ਕਿ ਉਹ ਸਰਕਾਰ ਤੇ ਪ੍ਰਸਾਸ਼ਨ ਨੂੰ ਵੱਖ ਵੱਖ ਤਰ੍ਹਾਂ ਦੇ ਰੂਪ ਵਿੱਚ ਟੈਕਸ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਸਖ਼ਣੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੂੜੇ ਦੇ ਡੰਪ ਤੇ ਸੀਵਰੇਜ ਦੇ ਪਾਣੀ ਦੇ ਨਜ਼ਦੀਕ ਹੀ ਫਾਸਟ ਫੂਡ ਵਾਲੀਆਂ ਰੇਹੜੀਆਂ ਤੇ ਸਬਜ਼ੀ ਵਿਕਰੇਤਾਂ ਦੀਆਂ ਰੇਹੜੀਆਂ ਲੱਗਦੀਆਂ ਹਨ, ਜਿਥੇ ਸੈਕੜੇ ਸ਼ਹਿਰ ਵਾਸੀ ਖਰੀਦਦਾਰੀ ਕਰਕੇ ਆਪਣੇ ਘਰ ਤਾਜ਼ਾ ਸਬਜ਼ੀਆਂ ਲੈ ਕੇ ਜਾਂਦੇ ਹਨ। ਪਰ ਇਸ ਸੀਵਰੇਜ ਦੇ ਗੰਦੇ ਪਾਣੀ ਤੇ ਕੂੜੇ ਦੇ ਡੰਪ ਵਿਚੋਂ ਪੈਦਾ ਹੋਣ ਵਾਲੇ ਮੱਛਰ ਮੱਖੀਆਂ ਕਾਰਨ ਸ਼ਹਿਰ ਅੰਦਰ ਅਨੇਕਾਂ ਬਿਮਾਰੀਆਂ ਫੈਲ ਰਹੀਆਂ, ਤੇ ਪ੍ਰਸਾਸ਼ਨ ਇਹ ਸਭ ਕੁਝ ਦੇਖਦੇ ਹੋਏ ਅੱਖਾਂ ’ਤੇ ਪੱਟੀ ਬੰਨ੍ਹ ਕੇ ਬੈਠਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾਂ ਰਿਹਾ ਦੂਜੇ ਪਾਸੇ ਸੀਵਰੇਜ ਵਿਭਾਗ ਤੇ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਬਿਮਾਰੀਆਂ ਵੰਡੀਆਂ ਰਹੀਆਂ। ਇਸ ਮੌਕੇ ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਵਿਭਾਗੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਚਕਾਰ ਬਣਾਏ ਕੂੜੇ ਦੇ ਡੰਪ ਨੂੰ ਚੁੱਕਿਆ ਜਾਵੇ ਤੇ ਸੀਵਰੇਜ ਵਿਭਾਗ ਦੀ ਕਾਰਗੁਜ਼ਾਰੀ ਨੂੰ ਸੁਧਾਰਿਆ ਜਾਵੇ।
ਕੈਪਸ਼ਨ: ਸੀਵਰੇਜ ਦਾ ਫੈਲਿਆ ਪਾਣੀ, ਲੱਗਿਆ ਕੂੜੇ ਦਾ ਡੰਪ ਤੇ ਪਾਣੀ ਸਾਫ ਕਰਦਾ ਦੁਕਾਨਦਾਰ।
ਫੋਟੋ ਫਾਇਲ: ਐਮਕੇਐਸ 09-05

  • Related Posts

    ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ

    Spread the love

    Spread the loveਨਵਾਂਸ਼ਹਿਰ , 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਅਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ…

    10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ- ਘੁਡਾਣੀ 

    Spread the love

    Spread the loveਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ…

    Leave a Reply

    Your email address will not be published. Required fields are marked *