ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ (ਰਜਿ 295) ਵੱਲੋ ਪੰਜਾਬ ਸਰਕਾਰ ਤੇ ਵਾਅਦੇ ਤੋ ਮੁਕਰਨ ਦਾ ਦੋਸ਼

Spread the love

ਬਾਜਾਖਾਨਾ 10 ਨਵੰਬਰ (ਅਵਤਾਰ ਸਿੰਘ ਮੱਲਾ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਰਜਿ 295 ਬਲਾਕ ਬਾਜਾਖਾਨਾ 1 ਦੀ ਮਹੀਨਾਵਾਰ ਮੀਟਿੰਗ ਡਾ. ਗੁਰਨਾਇਬ ਸਿੰਘ ਮੱਲਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਸੇਖ ਫਰੀਦ ਸੀਨੀ ਸੈ ਸਕੂਲ ਵਿੱਚ ਹੋਈ ।ਡਾ. ਮੱਲਾ ਨੇ ਡਾ. ਸਾਥੀਆਂ ਨੂੰ ਸੰਬੋਧਨ ਕਰਦਿਆ ਕਿ ਆਮ ਆਦਮੀ ਪਾਰਟੀ ਦੇ ਹਰ ਕੈਡੀਡੇਟ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਰ ਵਿਧਾਨ ਸਭਾ ਹਲਕੇ ਵਿੱਚ ਆਪਣੇ ਸਾਥੀਆਂ ਨੂੰ ਵਿਸਵਾਸ ਦੁਆਇਆ ਸੀ, ਕਿ ਤੁਸੀ ਵੋਟਾਂ ਪਾ ਕੇ ਸਰਕਾਰ ਬਣਾ ਦਿਓ ਤੁਹਾਡੇ ਮਸਲੇ ਪਹਿਲੇ ਹੀ ਵਿਧਾਨ ਸਭਾ ਦੇ ਸੈਸਨ ਵਿੱਚ ਹੱਲ ਕਰਵਾ ਦਿਆਂਗੇ।

ਪ੍ਰੰਤੂ ਕਈ ਵਿਧਾਨ ਸਭਾ ਦੇ ਸੈਸਨ ਲੰਘ ਗਏ ਤਾਂ ਜਥੇਬੰਦੀ ਸਾਰੇ mla ਤੇ ਮੰਤਰੀਆਂ ਨੂੰ ਯਾਦ ਪੱਤਰ ਦੇ ਕੇ ਆਪਣੇ ਮਸਲੇ ਯਾਦ ਕਰਾਏ ਪ੍ਰਤੂੰ ਪਿਛਲੇ ਸੈਸਨ ਦੌਰਾਨ ਕੁਝ ਕੁ mla ਨੇ ਆਪਣੇ ਮਸਲੇ ਵਿਧਾਨ ਸਭਾ ਵਿੱਚ ਉਠਾਏ ਤਾਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਸਿਹਤ ਮੰਤਰੀ ਸ੍ਰੀ ਬਲਵੀਰ ਸਿੰਘ ਤੋ ਜਦ ਜਵਾਬ ਮੰਗਿਆ ਤਾਂ ਮੰਤਰੀ ਸਾਹਿਬ ਨੇ ਝੱਟ ਜਵਾਬ ਦੇ ਦਿੱਤਾ ਕਿ ਸਾਡੇ ਕੋਲ ਇਨਾਂ RMP ਡਾਕਟਰਾਂ ਦੇ ਮਸਲੇ ਦਾ ਕੋਈ ਹੱਲ ਅਤੇ ਨਾ ਹੀ ਅਸੀ ਇਹਨਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦੇ ਸਕਦੇ ਹਾਂ, ਸੋ ਸਰਕਾਰ ਦੀ ਇਸ ਵਾਅਦਾ ਖਿਲਾਫ ਪੰਜਾਬ ਪ੍ਰਧਾਨ ਅਤੇ ਸਟੇਟ ਕਮੇਟੀ ਨੇ ਫੈਸਲਾ ਕੀਤਾ ਹੈ। ਹੁਣ ਹੋ ਰਹੀ ਚਾਰ ਜਿਮਨੀ ਚੋਣਾਂ ਵਿੱਚ ਸਰਕਾਰ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇ। ਸੋ ਆਪਣੇ ਜਿਲਾ ਫਰੀਦਕੋਟ ਬਠਿੰਡਾ ਮੁਕਤਸਰ ਫਾਜਿਲਕਾ ਨੇ ਆਉਣ ਵਾਲੀ17 ਨਵੰਬਰ ਦਿਨ ਐਤਵਾਰ ਨੂੰ ਗਿੱਦੜਬਾਹੇ ਤੋ ਆਮ ਆਦਮੀ ਉਮੀਦਵਾਰ ਦਾ ਵਿਰੋਧ ਕਰਨਾ ਹੈ।ਸੋ ਸਾਥੀਆਂ ਨੂੰ ਬੇਨਤੀ ਹੈ ਕਿ ਆਪਾ ਆਪਣੇ ਕਿੱਤੇ ਬਚਾਉਣ ਲਈ ਇਸ ਰੋਸ ਪ੍ਰਦਰਸਨ ਵਿੱਚ ਵੱਧ ਵੱਧ ਗਿਣਤੀ ਵਿੱਚ ਸਾਮਲ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇ। ਇਸ ਡਾ. ਸੁਖਦੇਵ ਸਿੰਘ ਰੋਮਾਣਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ਤੇ ਪੈ ਚੱਲੀ ਆ ਅਤੇ ਜੋ ਬਿਆਨ ਸਿਹਤ ਮੰਤਰੀ ਨੇ ਦਿੱਤਾ ।ਉਸ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਇਸ ਮੌਕੇ ਡਾ ਗੁਰਜੰਟ ਸਿੰਘ ਝੱਖੜਵਾਲਾ ਨੇ ਚਿੱਕਨ ਪੋਕਸ ਅਤੇ ਖੰਘ ਰੇਸਾ ਅਤੇ ਇਨਫੈਕਸਨ ਵਰਗੀਆਂ ਬਿਮਾਰੀਆਂ ਬਾਰੇ ਵਰਤੀ ਜਾਣ ਵਾਲੀ ਮੈਡੀਸਨ ਬਾਰੇ ਦੱਸਿਆ ਅਤੇ ਅੱਜਕਲ ਚੱਲ ਰਹੇ ਮੌਸਮ ਬਾਰੇ ਮਾਸਕ ਲਗਾਉਣ ਬਾਰੇ ਅਤੇ ਸੇਨੇਟਾਈਜਰ ਨਾਲ ਵਰਤਣ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕਿਰਨ ਡੋਡ ਕੈਸੀਅਰ ਡਾ. ਬਿੱਟੂ ਝੱਖੜਵਾਲਾ, ਡਾ ਨਿਰਮਲ ਸਿੰਘ ਝੱਖੜਵਾਲਾ ,ਡਾ. ਛਿੰਦਰਪਾਲ ਝੱਖੜਵਾਲਾ, ਡਾ ਹਰਦੀਪ ਸਿੰਘ, ਡਾ. ਗੁਰਸੇਵਕ ਸਿੰਘ ਦੱਬੜੀਖਾਨਾ, ਡਾ ਮਨਪ੍ਰੀਤ ਸਿੰਘ,ਡਾ ਮਨਮੋਹਣ ਸਿੰਘ, ਡਾ ਕਰਮ ਸਿੰਘ,ਡਾ. ਨਿਰਮਲ ਸਿੰਘ ਬਾਜਾਖਾਨਾ,ਡਾ ਵਿੱਕੀ ਵੈਦ ਜਸਵੰਤ ਸਿੰਘ, ਵੈਦ. ਰਣਜੀਤ ਸਿੰਘ ,ਡਾ. ਜਗਦੇਵ ਸਿੰਘ ਮੱਲਾ, ਡਾ. ਮਨਦੀਪ ਸਿੰਘ ਮੱਲਾ, ਡਾ. ਗੁਰਨੈਬ ਸਿੰਘ ਘਣੀਆ, ਡਾ. ਪਵਨ ਡੋਡ, ਡਾ ਗੁਰਜੰਟ ਡੋਡ, ਡਾ. ਗਗਨ ਬਾਜਾਖਾਨਾ ਡਾ. ਕਰਮਜੀਤ ਸਿੰਘ ਝੱਖੜਵਾਲਾ, ਡਾ. ਇਤਬਾਰ ਸਿੰਘ ਰੋਮਾਣਾ,ਡਾ.ਗੁਰਪ੍ਰੀਤ ਸਿੰਘ ਰੋਮਾਣਾ, ਡਾ. ਮਨਪ੍ਰੀਤ ਸਿੰਘ ਰੋਮਾਣਾ ਅਤੇ ਡਾ. ਸੋਹਣ ਲਾਲ ਅਦਿ ਵੱਡੀ ਗਿਣਤੀ ਵਿੱਚ ਡਾ ਸਾਥੀ ਹਾਜਰ ਸਨ ।

  • Related Posts

    : ਸੰਤ ਮਹਾਪੁਰਸ਼ਾਂ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੋਹਛਾ  28 ਤੋਂ ਸ਼ੁਰੂ– ਮਹੰਤ ਮਹਾਤਮਾ ਮੁੰਨੀ 

    Spread the love

    Spread the loveਫੱਤੂਢੀਂਗਾ : 22 ਜੁਲਾਈ ਕੁਲਵਿੰਦਰ ਸਿੰਘ =ਸ੍ਰੀ ਮਾਨ 1008 ਪਰਮ ਪੂਜਯ ਬਾਬਾ ਚਰਨ ਦਾਸ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਡੇਰਾ ਬਾਬਾ ਚਰਨਦਾਸ ਜੀ (ਉਦਾਸੀਨ) ਖੈੜਾ ਬੇਟ, ਸੁਰਖਪੁਰ,…

    15 ਅਗਸਤ ਨੂੰ ਨਹਿਰੂ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

    Spread the love

    Spread the loveਫ਼ਰੀਦਕੋਟ, 22 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਗਸਤ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ…

    Leave a Reply

    Your email address will not be published. Required fields are marked *