ਕਪੂਰਥਲਾ , 18 ਅਗਸਤ ( ਕੌੜਾ )- ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਸੁਲਤਾਨਪੁਰ ਲੋਧੀ ਰੋਡ, ਥਾਣਾ ਤਲਵੰਡੀ ਚੌਧਰੀਆਂ ਨੇੜੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਹੀਦ ਊਧਮ ਸਿੰਘ ਬੱਸ ਸਟੈਂਡ ਦੀ ਸਥਾਪਨਾ ਕੀਤੀ ਗਈ । ਇਸ ਮੌਕੇ ਕਰਵਾਏ ਗਏ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਨੰਬਰਦਾਰ ਜੋਗਾ ਸਿੰਘ ਉੱਘੇ ਸਮਾਜ ਸੇਵਕ ਉਚੇਚੇ ਤੌਰ ਤੇ ਪਹੁੰਚੇ ਜਿਨਾਂ ਦਾ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ, ਬੱਸ ਸਟਾਪ ਦੇ ਪ੍ਰੋਜੈਕਟ ਡਾਇਰੈਕਟਰ ਬਲਜੀਤ ਸਿੰਘ ਬੱਲੀ, ਡਾਕਟਰ ਹਰਜੀਤ ਸਿੰਘ, ਸੈਕਟਰੀ ਰਣਜੀਤ ਸਿੰਘ ਨੰਢਾ ਤੇ ਸਾਥੀ ਮੈਂਬਰਾਂ ਵੱਲੋਂ ਬੁੱਕਾਂ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਨਵ ਨਿਰਮਾਣ ਬਸ ਸਟਾਪ ਦਾ ਸ਼ੁਭ ਉਦਘਾਟਨ ਉੱਘੇ ਸਮਾਜ ਸੇਵਕ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਵੱਲੋਂ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨਾਂ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਤੇ ਸਮੂਹ ਰੋਟਰੀ ਕਲੱਬ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਬੱਸ ਸਟਾਪ ਦੇ ਬਣਨ ਨਾਲ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਆਈਟੀਆਈ ਤਲਵੰਡੀ ਚੌਧਰੀਆਂ ਦੇ ਵਿਦਿਆਰਥੀਆਂ ਨੂੰ ਬੱਸ ਦੀ ਉਡੀਕ ਕਰਨ ਸਮੇਂ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆ ਨੇ ਕਿਹਾ ਕਿ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਆਪਣੀ ਨਿਵੇਕਲੀ ਛਾਪ ਛੱਡਦੇ ਹਨ ,ਉਥੇ ਸਮਾਜ ਨੂੰ ਵੀ ਨਵੀਂ ਸੇਧ ਦਿੰਦੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਵੱਲੋਂ ਮੁੱਖ ਮਹਿਮਾਨ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਮੈਂਬਰਾਂ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਅਨੇਕਾਂ ਹੀ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਪ੍ਰੋਜੈਕਟ ਨੇਪਰੇ ਚਾੜੇ ਜਾਣਗੇ। ਇਸ ਮੌਕੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ, ਸੈਕਟਰੀ ਰਣਜੀਤ ਸਿੰਘ ਨੰਢਾ, ਕੈਸ਼ੀਅਰ ਨਵਪ੍ਰੀਤ ਸਿੰਘ ਪ੍ਰਿੰਸ ਤੇ ਸਮੁੱਚੀ ਟੀਮ ਵੱਲੋਂ ਮੁੱਖ ਮਹਿਮਾਨ ਨੰਬਰਦਾਰ ਜੋਗਾ ਸਿੰਘ ਤੇ ਹੋਰ ਪਹੁੰਚੀਆਂ ਸ਼ਖਸੀਅਤਾਂ ਦਾ ਸ਼ੀਲਡ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ,ਸੈਕਟਰੀ ਰਣਜੀਤ ਸਿੰਘ ਨੰਢਾ,
ਕੈਸੀਅਰ ਨਵਪ੍ਰੀਤ ਸਿੰਘ ਪ੍ਰਿੰਸ ,ਨੰਬਰਦਾਰ ਜੋਗਾ ਸਿੰਘ ਕਾਲੇਵਾਲ,ਪ੍ਰੋਜੈਕਟ ਡਾਇਰੈਕਟਰ ਸਾਬਕਾ ਪ੍ਰਧਾਨ ਬਲਜੀਤ ਸਿੰਘ ਬੱਲੀ, ਸਾਬਕਾ ਪ੍ਰਧਾਨ ਡਾਕਟਰ ਹਰਜੀਤ ਸਿੰਘ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਅਜੀਤਪਾਲ ਸਿੰਘ ਟਿੱਬਾ,ਰੋਟੇ ਗਗਨਦੀਪ ਸਿੰਘ ਐਮ ਡੀ ਵਾਹਿਗੁਰੂ ਅਕੈਡਮੀ, ਰੋਟੇ ਬਹਾਦਰ ਸਿੰਘ,ਰੋਟੇ ਜਤਿੰਦਰ ਸਿੰਘ ਸ਼ੈਲੀ,ਰੋਟੇ ਗੁਰਪਿੰਦਰ ਸਿੰਘ ਕੰਡਾ, ਰੋਟੇ ਜਗਮੋਹਨ ਸਿੰਘ,ਰੋਟੇ ਪਲਵਿੰਦਰ ਸਿੰਘ ਪੱਪਾ, ਰੋਟੇ ਰਵਿੰਦਰ ਰਵੀ, ਰੋਟੇ ਜਗਜੀਤ ਸਿੰਘ, ਬਲਵਿੰਦਰ ਸਿੰਘ ਲੱਡੂ ਸਰਪੰਚ ਤਲਵੰਡੀ ਚੌਧਰੀਆਂ, ਬਲਵਿੰਦਰ ਸਿੰਘ ਤੁੜ,ਤਰਸੇਮ ਸਿੰਘ,ਬਲਜੀਤ ਸਿੰਘ ਬਿੱਟੂ ਬਲਾਕ ਪ੍ਰਧਾਨ ਆਪ,ਗੁਰਨਾਮ ਸਿੰਘ ਡੌਲਾ, ਨੰਬਰਦਾਰ ਹਰਮਨਜੀਤ ਸਿੰਘ ਨੂਰੋਵਾਲ, ਦਿਲਬਾਗ ਸਿੰਘ ਨੂਰੋਵਾਲ, ਪ੍ਰਿੰਸਦੀਪ ਸਿੰਘ ਪ੍ਰਿੰਸ, ਬਾਬਾ ਕੱਬਡੀ ਕੋਚ,ਰੋਟੇ ਸੁਖਰਾਜ ਸਿੰਘ, ਰਮਨ ਆਦਿ ਵੀ ਹਾਜ਼ਰ ਸਨ।






