ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਖੇਡਾਂ ਨੂੰ ਜੀਵਨ ਦਾ ਅਟੁੱਟ ਅੰਗ ਬਣਾਉ – ਇੰਜੀ .ਅਮਨਦੀਪ ਸਿੰਘ ਇੰਜੀ.ਮਾਧਵ ਸ਼ਰਮਾ

Spread the love
 ਕਪੂਰਥਲਾ, 18 ਅਗਸਤ (ਕੌੜਾ)- ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿਸਟਰ ਵੱਲੋਂ ਯੁੱਧ  ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਦੋ ਰੋਜਾ ਕ੍ਰਿਕਟ ਟੂਰਨਾਮੈਂਟ ਪੰਜਾਬ ਰਾਜ ਬਿਜਲੀ ਬੋਰਡ ਕਪੂਰਥਲਾ ਅਤੇ ਅਧਿਆਪਕਾ ਦੀ ਟੀਮ ਵਿਚਕਾਰ ਕਰਵਾਇਆ ਗਿਆ।  ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਇੰਜੀਨੀਅਰ ਮਾਧਮ ਸ਼ਰਮਾ ਅਤੇ ਇੰਜੀਨੀਅਰ ਅਮਨਦੀਪ ਸਿੰਘ ਨੇ ਆਖਿਆ ਕਿ ਨੌਜਵਾਨ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਖੁਸ਼ਹਾਲ ਜੀਵਨ ਜੀਉਣ ਲਈ ਖੇਡਾ ਬਹੁਤ ਜਰੂਰੀ ਹਨ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣੇ ਜਰੂਰੀ ਹਨ । ਮਾਸਟਰ ਨਰੇਸ਼ ਕੋਹਲੀ ਤੇ  ਰਣਜੀਤ ਸਿੰਘ ਰਾਣਾ ਮਿਰਜਾਪੁਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਪਹਿਲੀ ਮੈਚ ਵਿੱਚ ਅਧਿਆਪਕਾਂ ਦੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 209 ਰਨ ਬਣਾਏ ਰਨ ਜਿਸ ਦੇ ਜਵਾਬ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ 180 ਤੇ ਆਊਟ ਹੋ ਗਈ ਇਸ ਮੈਚ ਵਿੱਚ ਅਧਿਆਪਕ ਰੂਬਲ ਨੇ 80 ਰਨ ਬਣਾਏ ਉਹਨਾਂ ਨੂੰ  ਮੈਨ ਆਫ ਮੈਚ ਦਿੱਤਾ ਗਿਆ ਦੂਜੇ ਮੁਕਾਬਲੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਜੇਤੂ ਰਹੀ ਇਸ ਕ੍ਰਿਕਟ ਲੀਗ ਵਿੱਚ ਮੈਨ ਆਫ ਦਾ ਟੂਰਨਾਮੈਂਟ ਬਾਜਵਾ ਰਹੇ ਇਨਾਮਾਂ ਦੀ ਵੰਡ ਇੰਜੀਨੀਅਰ ਅਮਨਦੀਪ ਸਿੰਘ ,ਇੰਜੀਨੀਅਰ ਮਾਧਵ ਸ਼ਰਮਾ, ਰਣਜੀਤ ਸਿੰਘ ਸੈਣੀ ,ਗੁਰਵਿੰਦਰ  ਸਿੰਘ ,ਵਿਰਕ ਸੁਖਦੇਵ ਸਿੰਘ ਜੱਜ ਨੇ ਕੀਤੀ । ਇਸ ਮੌਕੇ ਰੂਬਲ ਟਿੱਬਾ, ਗੋਪੀ ,ਬਾਜਵਾ ਕੁਸ਼ਲ ਗੁਜਰਾਲ,ਨਰੇਸ਼ ਕੋਹਲੀ ,ਜਗਜੀਤ ਸਿੰਘ ਸੋਢੀ ਲੋਹੀਆਂ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *