ਰੋਸ ਮਗਰੋਂ ਐੱਸਕੇਐੱਮ ਵੱਲੋਂ ਗਵਰਨਰ ਦੇ ਨਾਂ ਏਡੀਸੀ ਨੂੰ ਮੰਗ ਪੱਤਰ

Spread the love
ਫੱਤੂਢੀਗਾ 31ਮਾਰਚ ਅਮਨਦੀਪ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਉੱਤੇ ਅੱਜ ਜ਼ਿਲਾ ਕਚਹਿਰੀ ਕਪੂਰਥਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵੱਲੋਂ ਸਰਕਾਰ ਦੇ ਜਬਰ ਵਿਰੁੱਧ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਕਿਸਾਨਾ, ਮਜ਼ਦੂਰਾ, ਮੁਲਾਜ਼ਮਾ, ਮਹਿਲਾਵਾ ਅਤੇ ਹੋਰ ਮਿਹਨਤਕਸ਼ ਲੋਕਾਂ ਨੇ ਸ਼ਮੂਲੀਅਤ ਕੀਤੀ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ, ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਆਦਿ ਨੇ ਸਾਝੇ ਤੌਰ ਉੱਤੇ ਪੰਜਾਬ ਸਰਕਾਰ ਵੱਲੋ ਚਾਰ ਮਾਰਚ ਨੂੰ ਕਿਸਾਨਾ ਦੀ ਫੜੋ ਫੜੀ 19 ਮਾਰਚ ਨੂੰ ਦੋ ਕਿਸਾਨ ਫਰਮਾ ਨੂੰ ਚੰਡੀਗੜ੍ਹ ਸੱਦ ਕੇ ਮੀਟਿੰਗ ਤੋਂ ਬਾਅਦ ਰਸਤੇ ਵਿੱਚ ਕਿਸਾਨ ਆਗੂਆ ਨੂੰ ਗ੍ਰਿਫ਼ਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨ ਆਗੂਆ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਪੰਜਾਬ ਸਰਕਾਰ ਦੀ ਇਸ ਘਨਾਉਣੀ ਹਰਕਤ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੂੰ ਕਿਸੇ ਵੀ ਕੀਮਤ ਉਥੇ ਮੁਆਫ ਨਹੀਂ ਕੀਤਾ ਜਾ ਸਕਦਾ। ਓਹਨਾ ਆਖਿਆ ਕਿ ਸਰਕਾਰ ਵੱਲੋਂ ਸ਼ੰਭੂ ਖਨੌਰੀ ਬਾਰਡਰਾ ਉੱਤੇ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ, ਉਨ੍ਹਾਂ ਦੇ ਰੈਣ-ਬਸੇਰੇ ਬਰਬਾਦ ਕਰਨ, ਕਿਸਾਨਾ ਦਾ ਲੱਖਾ ਰੁਪਏ ਦਾ ਸਮਾਨ ਸਮੇਤ ਟਰੈਕਟਰ ਟਰਾਲੀਆਂ ਚੋਰੀ ਕਰਨ ਤੋਂ ਇਲਾਵਾ ਕਿਸਾਨ ਆਗੂਆ ਤੇ ਆਮ ਕਿਸਾਨਾਂ ਨੂੰ ਜੇਲਾ ਵਿੱਚ ਡੱਕਣ ਦੀ ਦੇਸ਼ ਵਿਦੇਸ਼ ਵਿੱਚ ਵੱਸਦੇ ਕਿਸਾਨਾ, ਮਜ਼ਦੂਰਾ ਅਤੇ ਮੁਲਾਜ਼ਮਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ। ਕਿਸਾਨ ਆਗੂਆ ਨੇ ਐਲਾਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੀ ਪੰਜਾਬ ਵਿੱਚ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਹ ਬੁਰੀ ਤਰ੍ਹਾਂ ਲੋਕਾ ਦੇ ਮਨਾ ਤੋਂ ਲੱਥ ਚੁੱਕੀ ਹੈ।ਸੰਯੁਕਤ ਮੋਰਚੇ ਵੱਲੋਂ ਆਯੋਜਿਤ ਵਿਸ਼ਾਲ ਰੋਸ ਧਰਨੇ ਦੇ ਆਗੂਆਂ ਵੱਲੋਂ ਏ ਡੀ ਸੀ( ਜਨਰਲ) ਕਪੂਰਥਲਾ ਮੈਡਮ ਨਵਨੀਤ ਕੌਰ ਬਲ ਨੂੰ ਪੰਜਾਬ ਦੇ ਗਵਰਨਰ ਦੇ ਨਾ ਇੱਕ ਲਿਖਤੀ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਸੰਵਿਧਾਨ ਵਿੱਚ ਦਰਜ ਵਿਰੋਧ ਕਰਨ ਅਧਿਕਾਰ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ।ਇਸ ਨੂੰ ਪੁਲਿਸ ਦਮਨ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦਾ ਕਿਹਾ ਕਿ ਸਮੁੱਚਾ ਦੇਸ਼ ਅਤੇ ਪੰਜਾਬ ਰਾਜ ਪੁਲਿਸ ਰਾਜ ਵੱਲ ਵਧ ਰਿਹਾ ਹੈ ਨਸ਼ਿਆ ਉੱਤੇ ਰੋਕ ਲਾਉਣ ਦੇ ਨਾਂ ਉੱਤੇ ਗਰੀਬ ਲੋਕਾ ਦੇ ਘਰਾ ਉੱਤੇ ਬੁਲਡੋਜ਼ਰ ਫੇਰੇ ਜਾ ਰਹੇ ਹਨ ਜੋ ਗੈਰ ਸੰਵਿਧਾਨਕ ਹਨ। ਬੁਲਾਰਿਆ ਨੇ ਆਖਿਆ ਕਿ ਜੇ ਸਾਰਾ ਕੁਝ ਪੁਲਿਸ ਨੇ ਹੀ ਕਰਨਾ ਹੈ ਤਾਂ ਫਿਰ ਮਾਨਯੋਗ ਅਦਾਲਤਾਂ ਦਾ ਵਜੂਦ ਕੀlਸੰਯੁਕਤ  ਮੋਰਚੇ ਵੱਲੋਂ ਆਯੋਜਿਤ ਵਿਸਾਲ ਰੋਸ ਧਰਨੇ ਦੇ ਆਗੂਆਂ ਵੱਲੋਂ ਏਡੀਸੀ ਨਵਨੀਤ ਕੌਰ ਬਲ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸੰਵਿਧਾਨ ਵਿੱਚ ਦਰਜ ਵਿਰੋਧ ਕਰਨ ਅਧਿਕਾਰ ਲੋਕਾਂ ਕੋਲੋਂ ਖੋਹਿਆ ਜਾ ਰਿਹਾ ਹੈਇਸੇ ਤਰ੍ਹਾਂ ਬੁਲਾਰਿਆਂ ਨੇ ਦੇਸ਼ ਦੇ ਰਾਸ਼ਟਰਪਤੀ ਤੋਂ ਵੀ ਮੰਗ ਕੀਤੀ ਕਿ 2021 ਨੂੰ ਭਾਰਤ ਸਰਕਾਰ ਵੱਲੋਂ ਲਿਖਤੀ ਤੌਰ ਉੱਤੇ ਮੰਨੀਆ ਮੰਗਾਂ ਨੂੰ ਲਾਗੂ ਕੀਤਾ ਜਾਵੇ।ਉਹਨਾ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਖੇਤੀ ਦੇ ਮੁਕਤ ਵਪਾਰ ਦੀ ਚੱਲ ਰਹੀ ਵਾਰਤਾ ਨੂੰ ਰੱਦ ਕੀਤਾ ਜਾਵੇ, ਸਾਰੀਆ ਫਸਲਾ ਉੱਤੇ ਐਮਐਐੱਸਪੀ ਦਿੱਤੀ ਜਾਵੇ, ਕਿਸਾਨਾ ਮਜ਼ਦੂਰਾ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ, ਕੇਂਦਰ ਵੱਲੋਂ ਨਵੀਂ ਖੇਤੀ ਖਰੜੇ ਨੂੰ ਰਾਜ ਸਰਕਾਰਾਂ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਰੱਦ ਕੀਤੇ ਜਾਣ,ਪੇਂਡੂ ਖੇਤਰ ਵਿੱਚ ਬਿਜਲੀ ਦਰਾਂ ਦਾ ਨਾ ਵਧਾਈਆ ਜਾਣ, ਘਰਾ ਵਿੱਚ ਸਮਾਰਟ ਮੀਟਰ ਨਾ ਲਾਏ ਜਾਣ, ਮੋਰਚਿਆ ਤੋਂ ਲੁੱਟਿਆ ਗਿਆ ਸਮਾਨ ਕਿਸਾਨਾ ਨੂੰ ਵਾਪਸ ਕੀਤਾ ਜਾਵੇ, ਚੋਰੀ ਹੋਏ ਸਮਾਨ ਦੀ ਪੰਜਾਬ ਸਰਕਾਰ ਭਰਪਾਈ ਕਰੇ । ਉਕਤ ਵਿਸ਼ਾਲ ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲਾ ਪ੍ਰਧਾਨ ਦੁਆਬਾ ਕਿਸਾਨ ਕਮੇਟੀ, ਗੁਰਚਰਨ ਸਿੰਘ ਕੰਗ ਪ੍ਰਧਾਨ ਬੀ ਕੇ ਯੂ ਲੱਖੋਵਾਲ, ਗੁਰਦੀਪ ਸਿੰਘ ਜਨਰਲ ਸਕੱਤਰ, ਸੁੱਚਾ ਸਿੰਘ ਜਿਲਾ ਪ੍ਰਧਾਨ, ਤਜਿੰਦਰ ਸਿੰਘ ਜਿਲਾ ਸਕੱਤਰ,ਨਿਰਮਲ ਸਿੰਘ ਸ਼ੇਰਪੁਰ ਸੱਧਾ, ਸੁਰਜੀਤ ਸਿੰਘ ਠੱਟਾ, ਹਰਪ੍ਰੀਤ ਕੌਰ ਬੰਨੇ ਮੱਲ, ਪਲਵਿੰਦਰ ਸਿੰਘ ਕਾਲਾ ਸੰਘਿਆ, ਜਸਵਿੰਦਰ ਸਿੰਘ ਮੰਗੂਪੁਰ, ਕੁਲਵਿੰਦਰ ਸਿੰਘ ਭੰਡਾਲ,ਗੁਰਦਿਆਲ ਸਿੰਘ ਬੂਹ, ਨੌ ਨਿਹਾਲ ਸਿੰਘਬਰਿੰਦਪੁਰ, ਜਗਜੀਤ ਸਿੰਘ ਜੋਸਨ, ਨਵਦੀਪ ਸਿੰਘ ਰਾਣਾ, ਸੁਖਦੇਵ ਸਿੰਘ ਨਾਨਕਪੁਰ, ਤਾਰਾਸਿੰਘ ਸੁਰਖਪੁਰ, ਕੁਲਦੀਪ ਸਿੰਘ ਆਦਿ ਨੇਵਿਸ਼ਾਲ ਰੋਸ ਧਰਨੇ ਦੌਰਾਨ ਪੰਜਾਬ ਅਤੇਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੇ ਹੱਕਾ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਜੱਸ ਸਿੰਘ ਲਿਟਾਂ, ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਬਲਵਿੰਦਰ ਸਿੰਘ ਭੁੱਲਰ ਜਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਸਕੱਤਰ ਤਰਸੇਮ ਬੰਨੇ ਮੱਲ, ਰਣਜੀਤ ਕੌਰ ਬੂਹ,ਅਮਰਜੀਤ ਸਿੰਘ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਟਿੱਬਾ, ਤਰਲੋਕ ਸਿੰਘ ਭਬਿਆਣਾ ਜਿਲਾ ਸਕੱਤਰ, ਮਾਸਟਰ ਚਰਨ ਸਿੰਘ, ਬਲਵਿੰਦਰ ਸਿੰਘ ਬਾਜਵਾ ਜ਼ਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਰਘਬੀਰ ਸਿੰਘ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੇਦਾ ਧਨੇਰ, ਕੁਲਦੀਪ ਸਿੰਘ ਕੇਸਰਪੁਰ ਮੀਤ ਪ੍ਰਧਾਨ, ਗੁਰਦੇਵ ਸਿੰਘ ਜਿਲਾ ਸਕੱਤਰ, ਹਰਮਿੰਦਰ ਸਿੰਘ ਪ੍ਰਧਾਨ ਬੀ ਕੇ ਯੂ ਡਕੌਦਾ, ਬਾਬਾ ਅਜੀਤ ਸਿੰਘ ਸੀਨੀਅਰ ਆਗੂ ਡਕੋਦਾ, ਸਰਵਣ ਸਿੰਘ ਬਾਊਪੁਰ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ, ਸ਼ੇਰ ਸਿੰਘ ਮਹੀਵਾਲ, ਚੰਨ ਮੋਮੀ, ਸਰਵਨ ਸਿੰਘ ਸੀਨੀ, ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ, ‌ ਬਲਵਿੰਦਰ ਸਿੰਘ ਬੱਗਾ ਸਰਪੰਚ ਅਮਰਕੋਟ ,ਰਵਿੰਦਰ ਸਿੰਘ ਰਵੀ ਸਾਬਕਾ ਸਰਪੰਚ, ਜਸਵਿੰਦਰ ਸਿੰਘ ਪ੍ਰੈਸ ਸਕੱਤਰ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ, ਦਿਆਲ ਸਿੰਘ ਦੀਪੇਵਾਲ ਮੁੱਖ ਅਫਸਰ ਪੰਜਾਬ ਰਾਜ ਬਿਜਲੀ ਬੋਰਡ, ਮੁਖਤਾਰ ਸਿੰਘ ਵਾਟਾਂ ਵਾਲੀ ,ਮਹਿੰਗਾ ਸਿੰਘ ਠੱਟਾ, ਸੰਤਾਂ ਸਿੰਘ, ਰੇਸ਼ਮ ਸਿੰਘ ਹੈਬਤਪੁਰ ਆਦਿ ਨੇ ਵਿਸਾਲ ਰੋਸ ਧਰਨੇ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *