ਲਾਇਨ ਕਲੱਬ ਜੈਤੋ ਗੰਗਸਰ ਦੇ ਵਿਹੜੇ ਖਿੜੇ ਤੀਜ ਦੇ ਰੰਗ ‘ਅੱਗੇ ਵੀ ਸੱਭਿਆਚਾਰਕ ਤੇ ਪਰਿਵਾਰਕ ਮਿਲਾਪ ਦੀਆਂ ਮਹਿਫ਼ਲਾਂ ਸਜਾਉਂਦੇ ਰਹਾਂਗੇ’ : ਪ੍ਰਦੀਪ ਸਿੰਗਲਾ

Spread the love
ਜੈਤੋ, 9 ਅਗਸਤ (ਮਨਜੀਤ ਸਿੰਘ ਢੱਲਾ)- ਲਾਇਨ ਕਲੱਬ ਜੈਤੋ ਗੰਗਸਰ ਵੱਲੋਂ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਲਾਇਨ ਮਹਿਲਾ ਪਰਿਵਾਰ ਜੈਤੋ ਦੇ ਸਹਿਯੋਗ ਨਾਲ ‘ਤੀਜ ਮਹੋਤਸਵ’ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਕਲੱਬ ਮੈਂਬਰਾਂ, ਮਹਿਲਾਵਾਂ ਅਤੇ ਵੱਖ-ਵੱਖ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਤੀਜ ਦੇ ਰਵਾਇਤੀ ਰੰਗਾਂ ਨੂੰ ਜੀਵੰਤ ਕੀਤਾ।ਕਲੱਬ ਦੇ ਪੀਆਰਓ ਸੰਜੀਵ ਸ਼ਰਮਾ ‘ਟੀਨੂ’ ਅਤੇ ਸਕੱਤਰ ਮੰਨੂ ਵਰਮਾ ਨੇ ਦੱਸਿਆ ਕਿ ਮਹੋਤਸਵ ਦੌਰਾਨ ਰਵਾਇਤੀ ਤੀਜ ਸੱਭਿਆਚਾਰ, ਮਨੋਰੰਜਕ ਖੇਡਾਂ, ਝੂਲਾ, ਸੈਲਫੀ ਪੁਆਇੰਟ, ਸੁਆਦਲੇ ਪਕਵਾਨ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ। ਮਹਿਲਾਵਾਂ ਅਤੇ ਪਰਿਵਾਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਇਸ ਮਹੋਤਸਵ ਨੂੰ ਯਾਦਗਾਰ ਬਣਾਇਆ।ਪ੍ਰੋਜੈਕਟ ਚੇਅਰਮੈਨ ਜੀਵਨ ਗਰਗ ਅਤੇ ਸਹਿ-ਚੇਅਰਮੈਨ ਦਿਨੇਸ਼ ਗੋਇਲ ਤੇ ਪੰਕਜ ਸ਼ਰਮਾ ਨੇ ਕਿਹਾ ਕਿ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਸਮਾਗਮ ਰਵਾਇਤੀ ਵਿਰਸੇ, ਮਨੋਰੰਜਨ, ਪਰਿਵਾਰਕ ਮਿਲਾਪ ਅਤੇ ਆਪਸੀ ਪਿਆਰ ਦਾ ਸੁੰਦਰ ਸੰਗਮ ਬਣਿਆ।ਇਸ ਮੌਕੇ ਪ੍ਰਧਾਨ ਪ੍ਰਦੀਪ ਸਿੰਗਲਾ ਅਤੇ ਚੇਅਰਮੈਨ ਰਾਕੇਸ਼ ਰੋਮਾਣਾ ਵੱਲੋਂ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਚਾਰੂ ਗੋਇਲ, ਸੁਸ਼ਮਾ ਸ਼ਰਮਾ, ਕਸ਼ਿਸ਼ ਵਰਮਾ, ਮਨੀਸ਼ਾ ਗਰਗ, ਸ਼ੀਤਲ ਸਿੰਗਲਾ ਅਤੇ ਸਪਨਾ ਸਿੰਗਲਾ ਸਮੇਤ ਹੋਰ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਅਜਿਹੇ ਸਮਾਗਮ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ।ਇਸ ਮੌਕੇ ਰਾਕੇਸ਼ ਰੋਮਾਣਾ, ਪ੍ਰਦੀਪ ਸਿੰਗਲਾ, ਮੰਨੂ ਵਰਮਾ, ਜੀਵਨ ਗਰਗ, ਸੰਜੀਵ ਸ਼ਰਮਾ, ਸ਼ਿਵ ਬਾਂਸਲ, ਧਰਮਪਾਲ ਸਿੰਗਲਾ, ਨਰੇਸ਼ ਮਿੱਤਲ, ਦਿਨੇਸ਼ ਗੋਇਲ, ਮਨੀਸ਼ ਗਰਗ, ਪੰਕਜ ਸ਼ਰਮਾ, ਨਰੇਸ਼ ਗਰਗ ਅਤੇ ਰਾਜੇਸ਼ ਜਿੰਦਲ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।

 

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *