(ਇਹਨਾਂ ਨਾਲ ਵੀ ਕੀਤੀ ਹੈ ਸਾਡੇ ਪੁਰਖਿਆਂ ਨੇ ਖੇਤੀ)
ਸਮੇਂ ਦਾ ਬਦਲਾਅ ਕੁਦਰਤ ਦਾ ਨੇਮ ਹੈ ਜੋ ਪਹਿਲਾਂ ਸੀ ਉਹ ਅੱਜ ਨਹੀਂ ਤੇ ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ। ਸਾਇੰਸੀ ਯੁੱਗ ਵਿੱਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ ਤੇ ਕਰ ਰਿਹਾ ਪੁਰਾਤਨ ਸਮਿਆਂ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਬਦਲਾਅ ਆ ਚੁੱਕਿਆ ਹੈ ਸਮੇਂ ਸਮੇਂ ਤੇ ਸਾਇੰਸ ਨੇ ਹਰ ਖੇਤਰ ਵਿੱਚ ਸ਼ਲਾਘਾ ਯੋਗ ਕੰਮ ਕੀਤਾ ਹੈ ਤੇ ਅੱਗੇ ਵੀ ਇਹ ਜਾਰੀ ਹੈ। ਪਰ ਜਿਨਾਂ ਇਨਸਾਨਾਂ ਨੇ ਪੁਰਾਤਨ ਸਮੇਂ ਵੇਖੇ ਹਨ ਉਹ ਉਹਨਾਂ ਸਮਿਆਂ ਨੂੰ ਬਹੁਤ ਯਾਦ ਕਰਦੇ ਹਨ ਅਤੇ ਪਿਆਰ ਕਰਦੇ ਹਨ। ਇਸ ਦੇ ਕਈ ਕਾਰਨ ਹਨ ਜੋ ਉਹਨਾਂ ਦੇ ਮਨ ਵਿੱਚ ਘਰ ਕਰ ਚੁੱਕੇ ਹਨ ਅਤੇ ਭੁਲਾਇਆ ਵੀ ਨਹੀਂ ਜਾ ਸਕਦਾ। ਇਹ ਠੀਕ ਹੈ ਕਿ ਉਹ ਸਮੇਂ ਮੁੜ ਕਦੇ ਵਾਪਸ ਨਹੀਂ ਆਉਣੇ ਤੇ ਨਾ ਹੀ ਸੋਚਿਆ ਜਾ ਸਕਦਾ ਹੈ ਪਰ ਸਾਡੇ ਪੁਰਾਤਨ ਪੁਰਖੇ ਆਮ ਹੀ ਉਹਨਾਂ ਸਮਿਆਂ ਨਾਲ ਅਜੋਕੇ ਸਮਿਆਂ ਦੇ ਨਾਲ ਤੁਲਨਾ ਕਰਕੇ ਅਕਸਰ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਹ ਸਮੇਂ ਅਜੋਕੇ ਸਮੇਂ ਨਾਲੋਂ ਬਹੁਤ ਹੀ ਭਲੇ ਤੇ ਆਪਸੀ ਪਿਆਰ ਮਿਲ ਵਰਤਣ ਵਾਲੇ ਸਨ। ਕੋਈ ਪੰਜ ਦਹਾਕੇ ਪਹਿਲਾਂ ਜੋ ਸਮੇਂ ਪੰਜਾਬ ਦੇ ਖਿੱਤੇ ਵਿੱਚ ਸਨ ਉਹਨਾਂ ਸਮਿਆਂ ਵਿੱਚ ਜਿੱਥੇ ਬਲਦਾਂ ਤੇ ਊਠਾਂ ਨਾਲ ਜਿਆਦਾ ਖੇਤੀ ਹੁੰਦੀ ਸੀ ਅਤੇ ਸਮੇਂ ਦੇ ਬਦਲਾਅ ਨਾਲ ਸਾਇੰਸ ਨੇ ਤਰੱਕੀ ਕੀਤੀ ਤੇ ਕੁਝ ਘਰਾਂ ਦੇ ਵਿੱਚ ਟਰੈਕਟਰ ਵੀ ਆ ਚੁੱਕੇ ਸਨ। ਉਹਨਾਂ ਸਮਿਆਂ ਵਿੱਚ ਜਿਸ ਵੀ ਘਰ ਕੋਲ ਟਰੈਕਟਰ ਹੁੰਦਾ ਸੀ ਉਸ ਨੂੰ ਕਾਫੀ ਅਮੀਰ ਭਾਵ ਪੈਸੇ ਵਾਲਾ ਕਿਹਾ ਜਾਂਦਾ ਰਿਹਾ ਹੈ। ਕਿਸੇ ਵੀ ਇੱਕ ਪਿੰਡ ਵਿੱਚ ਕੁਝ ਕ ਗਿਣਤੀ ਦੇ ਬੰਦਿਆਂ ਕੋਲ ਟਰੈਕਟਰ ਹੁੰਦੇ ਸਨ ਤੇ ਉਹਨਾਂ ਦੀ ਪਿੰਡ ਵਿੱਚ ਪੂਰੀ ਸ਼ਾਨ ਭਾਵ ਟੌਰਰ ਹੁੰਦੀ ਸੀ ਜੇਕਰ ਉਹਨਾਂ ਸਮਿਆਂ ਵਾਲੀ ਮਸ਼ੀਨਰੀ ਭਾਵ ਟਰੈਕਟਰਾਂ ਦੇ ਝਾਤ ਮਾਰੀਏ ਤਾਂ ਉਹਨਾਂ ਸਮਿਆਂ ਵਾਲੇ ਟਰੈਕਟਰ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਨਜਰੀ ਪੈਂਦੇ ਹਨ ਜਾਂ ਇਉਂ ਕਹਿ ਲਈਏ ਕਿ ਉਹਨਾਂ ਨੂੰ ਅੱਜ ਦੇ ਅਗਾਂਹਵਧੂ ਕਿਸਾਨ ਪਸੰਦ ਹੀ ਨਹੀਂ ਕਰਦੇ ਜਾਂ ਫਿਰ ਕੰਪਨੀਆਂ ਨੇ ਉਹ ਕੱਢਣੇ ਹੀ ਬੰਦ ਕਰ ਦਿੱਤੇ ਹਨ। ਉਹਨਾਂ ਵਿੱਚ ਫਰਗੂਸਨ ਟਰੈਕਟਰ 25 ਹਾਰਸ ਪਾਵਰ ਜੋ ਕਿ ਪੈਟਰੋਲ ਤੇ ਸਟਾਰਟ ਹੁੰਦਾ ਸੀ ਤੇ ਗਰਮ ਹੋਣ ਤੋਂ ਬਾਅਦ ਪਾਪਲੀਨ ਮਿੱਟੀ ਦੇ ਤੇਲ ਤੇ ਚਲਦਾ ਸੀ ਇਹ ਇੱਕ ਖਾਸ ਕਿਸਮ ਦਾ ਮਿੱਟੀ ਦਾ ਤੇਲ ਵਰਗਾ ਹੀ ਹੁੰਦਾ ਸੀ ਇਸ ਟਰੈਕਟਰ ਦੀ ਬਹੁਤ ਸਮਾਂ ਚੜਾਈ ਰਹੀ ਹੈ।
ਇਹ ਸੈਲਫ ਤੇ ਹੈਂਡਲ ਦੇ ਨਾਲ ਸਟਾਰਟ ਹੋਣ ਵਾਲੇ ਟਰੈਕਟਰ ਦੀ ਆਪਦੇ ਸਮੇਂ ਵਿੱਚ ਝੰਡੀ ਰਹੀ ਹੈ। ਇਸ ਦੇ ਨਾਲ ਹੀ ਹੋਰ ਵੀ ਟਰੈਕਟਰ ਵਾਲੀਆਂ ਕੰਪਨੀਆਂ ਨੇ ਜੋ ਟਰੈਕਟਰ ਮਾਰਕੀਟ ਵਿੱਚ ਉਤਾਰੇ ਸਨ ਉਹਨਾਂ ਵਿੱਚ 22 ਲਾਰਸ 50 ਹੋਰਸ ਪਾਵਰ ਵਾਲਾ ਟਰੈਕਟਰ ਵੀ ਕਾਫੀ ਅੰਨੀ ਤਾਕਤ ਵਾਲਾ ਸੀ ਇਸ ਦਾ ਆਪਣਾ ਵੀ ਭਾਵੇਂ ਕਾਫੀ ਵਜਨ ਸੀ ਪਰ ਆਮ ਤੌਰ ਤੇ ਕਿਸੇ ਵਾਹਣ ਵਿੱਚ ਖੁੱਬੇ ਟਰੈਕਟਰ ਨੂੰ ਕੱਢਣ ਲਈ ਇਸੇ ਨੂੰ ਵਰਤਿਆ ਜਾਂਦਾ ਸੀ ਤੇ ਬੜੀ ਤੇਜ਼ੀ ਅਤੇ ਕਾਹਲੀ ਨਾਲ ਚਾਲ ਵਜੋਂ ਵਾਉਣ ਲਈ ਇਸ ਟਰੈਕਟਰ ਦਾ ਕੋਈ ਵੀ ਸਾਨੀ ਨਹੀਂ ਸੀ। ਉਹਨਾਂ ਸਮਿਆਂ ਵਿੱਚ ਹੀ ਫੋਰਸਨ ਮੇਜਰ ਨਾਂ ਦਾ ਟਰੈਕਟਰ ਜੋ ਕਿ ਪੰਜਾਹ ਹਾਰਸ ਪਾਵਰ ਦਾ ਸੀ ਉਹ ਵੀ ਕਈ ਘਰਾਂ ਦੀ ਸ਼ਾਨ ਸੀ। ਜਿਸ ਦੀ ਕਾਰ ਵਾਲੀ ਚਾਲ ਤੇ ਹਰ ਕੋਈ ਮੋਹਤ ਹੋ ਜਾਂਦਾ ਸੀ ਤੇ ਘੂੰ ਘੂੰ ਦੀ ਆਵਾਜ਼ ਨਾਲ ਚੰਗੇ ਭਲੇ ਬੰਦੇ ਨੂੰ ਮਸਤੀ ਚੜਦੀ ਰਹੀ ਹੈ। ਯੂਨੀਵਰਸਲ 50 ਹਾਰਸ ਪਾਵਰ ਦਾ ਬਹੁਤ ਸੋਹਣਾ ਤੇ ਸਭ ਤੋਂ ਉੱਚਾ ਟਰੈਕਟਰਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ ਤੇ ਖੇਤੀਬਾੜੀ ਕਰਨ ਵਿੱਚ ਉਸਨੂੰ ਉਹਨਾਂ ਸਮਿਆਂ ਵਿੱਚ ਟਰੈਕਟਰਾਂ ਵਿੱਚੋਂ ਰਾਜਾ ਟਰੈਕਟਰ ਕਿਹਾ ਜਾਂਦਾ ਸੀ ਕਈ ਕਈ ਦਾਣਿਆਂ ਦੀਆਂ ਭਰੀਆਂ ਟਰਾਲੀਆਂ ਖਿੱਚਣ ਵਿੱਚ ਅਤੇ ਲੋਹਡ ਨਾ ਮੰਨਣ ਵਿੱਚ ਇਸ ਟਰੈਕਟਰ ਦਾ ਵੀ ਕੋਈ ਬਦਲ ਨਹੀਂ ਸੀ। ਉਦੋਂ ਹੀ ਡੀਟੀ 14 ਅਤੇ ਡੀਟੀ 28 ਟਰੈਕਟਰ ਵੀ ਮਾਰਕੀਟ ਵਿੱਚ ਆ ਚੁੱਕੇ ਸਨ ਅਤੇ ਸਕਾਰਟ 27-37 ਤੇ 47 ਵਿੱਚੋਂ ਇੱਕ ਟਰੈਕਟਰ ਬਿਨਾਂ ਪਾਣੀ ਤੋਂ ਜਿਸ ਦੇ ਵਾਟਰ ਬਾਡੀ ਹੀ ਨਹੀਂ ਸੀ ਉਹ ਵੀ ਕੰਪਨੀ ਨੇ ਮਾਰਕੀਟ ਵਿੱਚ ਉਤਾਰੇ ਸਨ। ਡੀਟੀ 14 ਦੇ ਪਿਛਲੇ ਟਾਇਰ ਕਾਫੀ ਪਤਲੇ ਸਨ ਆਮ ਤੌਰ ਤੇ ਥੋੜੀ ਜਮੀਨ ਵਾਲੇ ਕਿਰਸਾਨ ਹੀ ਇਸ ਦੀ ਵਰਤੋਂ ਕਰਿਆ ਕਰਦੇ ਸਨ। ਕਿਉਂਕਿ ਇਸਦੀ ਚਾਲ ਤੇ ਪਾਵਰ ਘੱਟ ਹੋਣ ਕਰਕੇ ਵੱਡੇ ਜਿਮੀਦਾਰਾਂ ਲਈ ਇਹ ਲਾਏਵੰਦ ਨਹੀਂ ਸੀ। ਇਸੇ ਸਮੇਂ ਦੌਰਾਨ ਹੀ ਮੈਸੀ ਫਰਗੂਸਨ ਟਰੈਕਟਰ ਵੀ ਮਾਰਕੀਟ ਵਿੱਚ ਆ ਚੁੱਕਾ ਸੀ ਜਿਸ ਨੂੰ ਕਾਫੀ ਪ੍ਰਸਿੱਧੀ ਮਿਲੀ ਤੇ ਜਮੀਦਾਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਸੀ। ਫਰਗੂਸਨ ਤੇ ਮੈਸੀ ਫਰਗੂਸਨ ਵੇਖਣ ਵਿੱਚ ਭਾਵੇਂ ਇੱਕੋ ਜਿਹੇ ਸਨ ਪਰ ਮੈਸੀ ਫਰਗੂਸਨ ਨੂੰ ਉਹਨਾਂ ਸਮਿਆਂ ਦੇ ਕਿਸਾਨਾਂ ਨੇ ਕਾਫੀ ਮਾਨਤਾ ਦਿੱਤੀ ਸੀ। ਫਰਗੂਸਨ ਨੂੰ ਛੱਡ ਕੇ ਬਾਕੀ ਸਾਰੇ ਹੀ ਟਰੈਕਟਰ ਡੀਜਲ ਤੇ ਚਲਦੇ ਸਨ ਤੇ ਸਾਡੇ ਪੁਰਖਿਆਂ ਨੇ ਇਹਨਾਂ ਨਾਲ ਜਿੱਥੇ ਖੇਤੀਬਾੜੀ ਨੂੰ ਉਹਨਾਂ ਸਮਿਆਂ ਵਿੱਚ ਸਿਖਰਾਂ ਤੇ ਪਹੁੰਚਾਇਆ ਉੱਥੇ ਇਹਨਾਂ ਟਰੈਕਟਰਾਂ ਨੂੰ ਆਉਣ ਜਾਣ ਵਿਆਹ ਸ਼ਾਦੀਆਂ ਅਤੇ ਜਿੱਥੇ ਕਿਤੇ ਗਮੀ ਹੋਣੀ ਉਥੋਂ ਤੱਕ ਲੈ ਜਾਂਦੇ ਸਨ। ਸਵਰਗੀ ਪ੍ਰਤਾਪ ਸਿੰਘ ਕੈਰੋਂ ਨੇ ਇਹਨਾਂ ਟਰੈਕਟਰਾਂ ਨੂੰ ਜੱਟਾਂ ਦਾ ਗੱਡਾ ਕਿਹਾ ਸੀ ਤੇ ਇਸ ਲਈ ਇਹਨਾਂ ਨੂੰ ਸੜਕ ਤੇ ਚੱਲਣ ਦੀ ਕੋਈ ਮਨਾਹੀ ਨਹੀਂ ਸੀ ਜਿਸ ਨੂੰ ਅੱਜ ਤੱਕ ਵੀ ਮਾਨਤਾ ਹੈ। ਇਹ ਸਾਰੇ ਟਰੈਕਟਰ ਹੈਂਡਲ ਅਤੇ ਪੁਲੀਆਂ ਨਾਲ ਅਤੇ ਕਈ ਸੈਲਫ ਸਟਾਰਟ ਵੀ ਹੁੰਦੇ ਰਹੇ ਹਨ। ਸੋ ਦੋਸਤੋ ਗੱਲ ਸਮੇਂ ਸਮੇਂ ਦੀ ਹੈ ਇਹਨਾਂ ਟਰੈਕਟਰ ਨਾਲ ਸਾਡੇ ਪੁਰਖਿਆਂ ਨੇ ਖੇਤੀਬਾੜੀ ਕਰਕੇ ਪੰਜਾਬ ਨੂੰ ਤਰੱਕੀ ਦੀਆਂ ਮੰਜ਼ਿਲਾਂ ਤਰੀਕ ਪਹੁੰਚਾਇਆ ਹੈ ਇਹ ਟਰੈਕਟਰ ਅੱਜਕੱਲ ਕਿਸੇ ਕਿਸੇ ਅਜਾਇਬ ਘਰਾਂ ਵਿੱਚ ਵੇਖਣ ਨੂੰ ਬੇਸ਼ੱਕ ਮਿਲ ਜਾਂਦੇ ਹਨ, ਪਰ ਕਿਸੇ ਘਰ ਵਿੱਚ ਘੱਟ ਈ ਦਿਸਦੇ ਹਨ।