ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ  ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Spread the love
ਕਪੂਰਥਲਾ, 19 ਅਗਸਤ ( ਕੌੜਾ )-ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ  ਸਮਰਪਿਤ ਫੋਟੋਗ੍ਰਾਫਰ ਵੈੱਲਫੇਅਰ ਕਲੱਬ ਕਪੂਰਥਲਾ ਵਲੋਂ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਅਰੰਭਤਾ ਮੌਕੇ ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਤੇ ਪ੍ਰਧਾਨ ਪ੍ਰਦੀਪ ਭੱਟੀ ਨੇ ਫੋਟੋਗ੍ਰਾਫਰੀ ਦਿਵਸ ਸਬੰਧੀ ਹਾਜ਼ਰਾਂ ਨੂੰ  ਜਾਣੂ ਕਰਵਾਇਆ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਐਸ.ਐਮ.ਓ. ਡਾ. ਇੰਦੂ ਬਾਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਫੋਟੋਗ੍ਰਾਫਰ ਕਲੱਬ ਦੇ ਨਾਲ ਰੋਟਰੀ ਕਲੱਬ ਇਲੀਟ ਦੇ ਇਸ ਸਮਾਜ ਸੇਵਾ ਵਾਲੇ ਊਧਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖ਼ੂਨ ਦਾਨੀਆਂ ਦੀ ਮਦਦ ਨਾਲ ਹੀ ਹਰ ਮਹੀਨੇ ਬਲੱਡ ਬੈਂਕ ਕਪੂਰਥਲਾ 250 ਦੇ ਕਰੀਬ ਮਰੀਜ਼ਾਂ ਨੂੰ  ਖ਼ੂਨ ਦੇ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਹੈ | ਇਹ ਸਭ ਕੁੱਝ ਸਮਾਜ ਸੇਵਾ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ | ਇਸ ਮੌਕੇ 30 ਤੋਂ ਵੱਧ ਵਿਅਕਤੀਆਂ ਨੇ ਸਵੈ ਇੱਛਿਤ ਖ਼ੂਨਦਾਨ ਕਰਕੇ ਵਡਮੁੱਲੀਆਂ ਜਾਨਾਂ ਬਚਾਉਣ ਵਿਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਬੀ.ਟੀ.ਓ. ਡਾ. ਪਿ੍ਯੰਕਾ, ਦਲਜੀਤ ਕੌਰ, ਗੁਰਜੀਤ ਸਿੰਘ, ਰਿਤੂ , ਕਲੱਬ ਦੇ ਪ੍ਰਧਾਨ ਪ੍ਰਦੀਪ ਭੱਟੀ, ਸਰਬਜੀਤ ਚੌਹਾਨ, ਵਰੁਨ ਸਿਆਲ, ਰਜਿੰਦਰ ਰਾਜੂ, ਹਰਬੰਸ ਸਿੰਘ, ਗੁਰਮੀਤ ਸਿੰਘ ਬੱਲ, ਅੰਗਰੇਜ਼ ਸਿੰਘ, ਕੁਲਵੰਤ ਸਿੰਘ, ਨਵਦੀਪ ਸਿੰਘ, ਸ਼ਿਵ ਕੁਮਾਰ, ਇੰਦਰਪ੍ਰੀਤ ਸਿੰਘ, ਨਵਦੀਪ ਭੱਟੀ, ਅਮਰ ਸਿੰਘ, ਸਚਿਨ ਬਹਿਲ, ਸਿਮਰਪ੍ਰੀਤ ਸਿੰਘ, ਗਗਨਦੀਪ, ਦੇਵਸ੍ਰੀ, ਅਜੇ ਮਹਿਰਾ, ਸੁਰਜੀਤ ਸੁੱਖਾ, ਗੁਰਪ੍ਰੀਤ ਸਿੰਘ ਬਾਵਾ, ਅੰਕੁਸ਼, ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ, ਸੁਕੇਸ਼ ਜੋਸ਼ੀ, ਹਰਜੀਤ ਸਿੰਘ ਬਾਜਵਾ, ਡਾ. ਬੀ.ਐਸ. ਔਲਖ, ਅਮਰਜੀਤ ਸਿੰਘ, ਰਾਹੁਲ ਆਨੰਦ ਤੇ ਹੋਰ ਹਾਜ਼ਰ ਸਨ |
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *