ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਪੇਸ਼ ਕੀਤੀ ਸਕਿੱਟ ‘ਪਖੰਡੀ ਸਾਧੂ’ ਨੇ ਸਮਾਜ ਨੂੰ ਜਾਦੂ-ਟੂਟਿਆਂ ਤੋਂ ਪਾਸੇ ਰਹਿਣ ਦਾ ਸੁਨੇਹਾ ਦਿੱਤਾ। ਏਕਮਜੀਤ ਸਿੰਘ ਤੇ ਸਾਥੀਆਂ ਨੇ ਜਫ਼ਰਨਾਮਾ ਪੇਸ਼ ਕਰਕੇ ਵਾਹ-ਵਾਹ ਖੱਟੀ। ਮੋਬਾਈਲ ਦੀ ਵਰਤੋਂ ਸੰਕੋਚ ਨਾਲ ਕਰਨ ਲਈ ਖੇਡੇ ਨੁੱਕੜ ਨਾਟਕ ‘ਮੋਬਾਈਲ’ ਨੇ ਸਰੋਤਿਆਂ ਨੂੰ ਦਾਦ ਦੇਣ ਲਈ ਮਜ਼ਬੂਰ ਕੀਤਾ। ਰਾਸ਼ਟਰੀ ਏਕਤਾ ਨੂੰ ਦਰਸਾਉਂਦੀ ਗੁਰਨੀਲ ਸਿੰਘ ਅਤੇ ਸਾਥੀਆਂ ਦੀ ਪੇਸ਼ਕਾਰੀ ਨੇ ਸਭ ਨੂੰ ਮਿਲ ਕੇ ਰਹਿਣ ਦਾ ਸੁਨੇਹਾ ਦਿੱਤਾ। ਖੁਸ਼ਵੀਰ ਕੌਰ ਨੇ ‘ਵਣਜਾਰਨ ਕੁੜੀਏ’, ਸੁਖਮਨ ਕੌਰ ਅਤੇ ਸਾਥਣਾ ਨੇ ‘ਗੱਡੇ ‘ਤੇ ਪੰਜਾਬ ਘੁਮਾ ਦੇ ਹਾਣੀਆਂ’ ਗੀਤਾਂ ਤੇ ਨਾਚ ਪੇਸ਼ ਕੀਤਾ। ਪਰਵੀਨ ਕੌਰ ਅਤੇ ਸਾਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਕੋਰੀਓਗ੍ਰਾਫੀ ਨਾਲ ਨਸੀਆਂ ਤੋਂ ਦੂਰ ਰਹਿਣ ਦਾ ਦੇਸ਼ ਦਿੱਤਾ। ਸਹਿਜਪ੍ਰੀਤ ਅਤੇ ਸਾਥਣਾ ਨੇ ਸੰਗੀਤਕ ਛੋਹਾਂ ‘ਤੇ ‘ਸੂਹੇ ਵੇ ਚੀਰੇ ਵਾਲਿਆ’ ਅਤੇ ਰਾਜਵੀਰ ਕੌਰ ਨੇ ‘ਚਰਖਾ ਚੰਨਣ ਦਾ’ ਗੀਤ ਪੇਸ਼ ਕੀਤਾ। ਸੁਖਮਨ ਕੌਰ ਨੇ ‘ਬਾਜਰੇ ਦਾ ਸਿੱਟਾ’ ਅਤੇ ਜਸ਼ਨਵੀਰ ਅਤੇ ਸਾਥਣਾ ਨੇ ‘ਚੰਨ ਵੇ ਸ਼ੌਂਕਣ ਮੇਲੇ ਦੀ’ ਗੀਤ ਰਾਹੀਂ ਭਰਵੀਂ ਹਾਜਰੀ ਲਵਾਈ। ਗਿੱਧੇ ਦੀ ਪੇਸ਼ਕਾਰੀਨੇ ਸਰੋਤਿਆਂ ਨੂੰ ਦਾਦ ਦੇਣ ਲਈ ਵਾਰ-ਵਾਰ ਮਜ਼ਬੂਰ ਕੀਤਾ। ਸਕੂਲ ਮੁਖੀ ਮਨਦੀਪ ਸਿੰਘ ਢਿੱਲੋਂ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਕਰਨ ਸਿੰਘ ਨੇ ਸਕੂਲ ਸਟਾਫ਼ਮਨਦੀਪ ਸਿੰਘ, ਪਰਮਜੀਤ ਕੌਰ, ਸਤਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਬਰਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਮੋਹਨ ਲਾਲ ਵੱਲੋਂ ਬੱਚਿਆਂ ਦੇ ਚੌਮੁਖੀ ਵਿਕਾਸ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ । ਜ਼ਿਲ੍ਹਾ ਸਿੱਖਿਆ ਸ੍ਰੀਮਤੀ ਅੰਜਨਾ ਕੌਸ਼ਲ ਨੇ ਸਕੂਲ ਵੱਲੋਂ ਆਯੋਜਿਤ ਸ਼ਾਨਦਾਰ ਸਮਾਗਮ ਦੀ ਮੁਬਾਰਕਬਾਦ ਦਿੰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਨੁੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਦੀ ਅਪੀਲ ਕੀਤੀ।ਸਮਾਗਮ ਦਾ ਮੰਚ ਸੰਚਾਲਨ ਪਰਮਜੀਤ ਕੌਰ ਸਰ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸੀ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…