ਫਰੀਦਕੋਟ 4 ਐਪ੍ਰਲ(ਵਿਪਨ ਮਿੱਤਲ):- ਸ਼੍ਰੀ ਬਾਲਾਜੀ ਮਹਾਰਾਜ ਅਤੇ ਸਾਰੇ ਰਾਮ ਭਗਤਾਂ ਦੇ ਸਹਿਯੋਗ ਨਾਲ, ਬਾਲਾਜੀ ਕਾਲੋਨੀ ਵਿੱਚ ਕਥਾ ਸੰਮਤੀ ਵੱਲੋਂ ਸ਼੍ਰੀ ਰਾਮ ਜਨਮ ਉਤਸਵ ਦੇ ਮੌਕੇ ਤੇ ਇੱਕ ਵਿਸ਼ਾਲ ਨੌਂ ਦਿਨਾਂ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਇਹ ਕਥਾ ਅੱਜ 4 ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ ਅਤੇ ਸ਼ਨਿਚਰਵਾਰ, 12 ਅਪ੍ਰੈਲ 2025 ਤਕ ਜਾਰੀ ਰਹੇਗੀ। ਇਸ ਵਿੱਚ ਰਾਮ ਜੀ ਦੀ ਸੁੰਦਰ ਕਥਾ ਬਾਹਰੋਂ ਆਉਣ ਵਾਲੇ ਕਥਾਵਾਚਕ ਅਤੇ ਰਾਹੁਲ ਜੀ ਮਹਾਰਾਜ ਅਵਧਵਾਸੀ ਦੁਆਰਾ ਗਾਈ ਜਾਵੇਗੀ। ਸ਼੍ਰੀ ਰਾਮ ਕਥਾ ਸ਼ਾਮ 7:00 ਵਜੇ ਤੋਂ ਰਾਤ 10:00 ਵਜੇ ਤਕ ਹੋਵੇਗੀ। ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ 4 ਅਪ੍ਰੈਲ ਨੂੰ ਸਵੇਰੇ 8:00 ਵਜੇ ਤੋਂ 9:00 ਵਜੇ ਤਕ ਪੂਜਾ ਕੀਤੀ ਜਾਵੇਗੀ ਅਤੇ ਦੁਪਹਿਰ 12:00 ਵਜੇ ਕਲਸ਼ ਯਾਤਰਾ ਕੱਢੀ ਜਾਵੇਗੀ। 12 ਅਪ੍ਰੈਲ ਨੂੰ ਸਵੇਰੇ 11:00 ਵਜੇ ਯੱਗ ਹੋਵੇਗਾ ਅਤੇ ਉਸ ਤੋਂ ਬਾਅਦ ਭੰਡਾਰਾ ਲਗਾਇਆ ਜਾਵੇਗਾ। ਕਮੇਟੀ ਵੱਲੋਂ ਸਾਰੇ ਫਰੀਦਕੋਟ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਰਾਮ ਕਥਾ ਸੁਣ ਕੇ ਪੁੰਨ ਕਮਾਉਣ। ਇਹ ਕਥਾ ਬਾਲਾਜੀ ਕਾਲੋਨੀ, ਗਲੀ ਨੰਬਰ 2 ਵਿੱਚ ਕਰਵਾਈ ਜਾ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਵੀਨ ਗੁਪਤਾ ਨੇ ਦੱਸਿਆ ਕਿ ਸ਼੍ਰੀ ਰਾਮ ਕਥਾ ਦਾ ਆਯੋਜਨ ਬਾਲਾਜੀ ਕਲੋਨੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼੍ਰੀ ਦੁਰਗਾ ਸੇਵਾ ਦਲ ਰਜਿਸਟਰਡ, ਸ਼੍ਰੀ ਰਾਮਧਰਮਿਕ ਕਲਾ ਕੇਂਦਰ ਰਜਿਸਟਰਡ ਅਤੇ ਭਾਰਤੀ ਸੇਵਾ ਸੰਸਥਾ ਰਜਿਸਟਰਡ ਫਰੀਦਕੋਟ ਦਾ ਵਿਸ਼ੇਸ਼ ਸਹਿਯੋਗ ਹੋਵੇਗਾ।






