ਸਵ: ਪੱਤਰਕਾਰ ਸੁਖਪਾਲ ਸਿੰਘ ਢਿਲੋਂ ਦਾ ਹੋਇਆ ਅੰਤਿਮ ਸੰਸਕਾਰ

Spread the love

ਸ਼੍ਰੀ ਮੁਕਤਸਰ ਸਾਹਿਬ, 16 ਜੂਨ ()- ਬੀਤੇਂ ਦਿਨੀਂ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਢਿਲੋਂ ਦੀ ਇੱਕ ਸੜ੍ਹਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਉਹ ਪੱਤਰਕਾਰਤਾ ਤੋਂ ਇਲਾਵਾ ਲੰਮੇ ਸਮੇਂ ਤੋਂ ਸੱਭਿਆਚਾਰਕ ਅਤੇ ਸਮਾਜ ਸੇਵੀ ਗਤੀਵਿਧੀਆਂ ਨਾਲ ਜੁੜੇ ਹੋਏ ਸਨ, ਤੇ ਕਰੀਬ 35 ਸਾਲ ਤਂ ਪੱਤਰਕਾਰੀ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਜਾਣਕਾਰੀ ਮੁਤਾਬਿਕ ਸੁਖਪਾਲ ਸਿੰਘ ਢਿਲੋਂ ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਪਿੰਡ ਭਾਗਸਰ ਜਾ ਰਹੇ ਸਨ, ਤੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਇਕਲ ਨਾਲ ਉਨ੍ਹਾਂ ਦੀ ਸਕੂਟੀ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਸੁਖਪਾਲ ਸਿੰਘ ਢਿਲੋਂ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਵ. ਸੁਖਪਾਲ ਸਿੰਘ ਢਿਲੋਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਭਾਗਰਸਰ ਦੇ ਸਮਸ਼ਾਨਘਾਟ ਵਿਖੇ ਸ਼ਾਮ ਕਰੀਬ 5 ਵਜੇ ਕਰ ਦਿੱਤਾ ਗਿਆ, ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ, ਦੋਸਤ-ਮਿੱਤਰ, ਪੱਤਰਕਾਰ, ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਨਮ ਅੱਖਾਂ ਨਾਲ ਸਵ: ਸੁਖਪਾਲ ਸਿੰਘ ਢਿਲੋਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਢਿਲੋਂ ਪਰਿਵਾਰ ਨਾਲ ਵਣ ਮੰਡਲ ਅਧਿਕਾਰੀ ਅਮ੍ਰਿਤਪਾਲ ਸਿੰਘ ਬਰਾੜ, ਵਣ ਰੇਂਜ ਅਫਸਰ ਹਰਦੀਪ ਸਿੰਘ ਹੁੰਦਲ ਤੇ ਸਮੂਹ ਸਟਾਫ, ਜਗਜੀਤ ਸਿੰਘ ਹਨੀ ਫੱਤਣਵਾਲਾ, ਹਰਚਰਨ ਸਿੰਘ ਸੋਥਾ ਬਰਾੜ, ਡੀਪੀਓ ਭੁਪਿੰਦਰ ਸਿੰਘ ਬਰਾੜ, ਹਰਪ੍ਰੀਤ ਸਿੰਘ ਪੀਆਰਓ ਜ਼ਿਲ੍ਹਾ ਪੁਲਿਸ ਕਪਤਾਨ, ਮਨਜੀਤ ਸਿੰਘ ਸਿੱਧੂ, ਗੁਰਦੇਵ ਸਿੰਘ ਪੱਤਰਕਾਰ, ਵਿਕਰਮਜੀਤ ਸਿੰਘ ਖਾਲਸਾ ਸੰਮੇਵਾਲੀ, ਪਰਮਜੀਤ ਸਿੰਘ ਸਰਪੰਚ ਭਾਗਸਰ ਤੇ ਸਮੂਹ ਸਟਾਫ਼ ਅਤੇ ਮੁਕਤੀਸਰ ਪੱਤਰਕਾਰ ਏਕਤਾ ਮੰਚ ਦੇ ਚੇਅਰਮੈਨ ਤਰਸੇਮ ਢੁੱਡੀ, ਪ੍ਰਧਾਨ ਭਜਨ ਸਿੰਘ ਸਮਾਘ, ਅਸ਼ਪਾਕ ਢੁੱਡੀ, ਜਸਪ੍ਰੀਤ ਸਿੰਘ, ਸੰਜੂ ਕੁਮਾਰ, ਗੁਰਮੀਤ ਵਰਮਾ, ਪਰਮਜੀਤ ਸਿੰਘ ਬੇਦੀ, ਏਐਸ ਸਾਂਤ ਪੱਤਰਕਾਰ, ਹੈਪੀ ਕਪੂਰ, ਸ਼ਮਿੰਦਰ ਪਾਲ ਸੀਟਾ, ਲਲਿਤ ਜੱਗਾ, ਵਿਕਰਾਂਤ ਲਾਡੀ ਬਾਵਾ, ਜਸਪ੍ਰੀਤ ਸਿੰਘ, ਜਤਿਨ ਆਦਿ ਤੋਂ ਇਲਾਵਾ ਹੋਰਨਾਂ ਨੇ ਵੀ ਦੁੱਖ ਸਾਂਝਾ ਕੀਤਾ ਹੈ।

  • Related Posts

    ਧਾਰਮਿਕ ਯਾਤਰਾ ਤੋਂ ਵਾਪਸ ਪਰਤੀ ਸੰਗਤ ਦਾ ਪਿੰਡ ਚੰਦਿਆਣੀ ਕਲਾਂ ਵਿਖੇ ‘ਆਪ’ ਆਗੂ ਕਰਨਵੀਰ ਕਟਾਰੀਆ ਅਤੇ ਟਰੱਕ ਯੂਨੀਅਨ ਪ੍ਰਧਾਨ ਸ਼ਾਮ ਮਹਿਰ ਕਟਾਰੀਆ ਵੱਲੋਂ ਭਰਵਾਂ ਸਵਾਗਤ

    Spread the love

    Spread the love ਬਲਾਚੌਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਦੇ ਨਜ਼ਦੀਕੀ ਪਿੰਡ ਚੰਦਿਆਣੀ ਕਲਾਂ ਵਿਖੇ ਉਸ ਸਮੇਂ ਬਹੁਤ ਹੀ ਸ਼ਰਧਾਪੂਰਵਕ ਅਤੇ ਨਿੱਘਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਵੱਖ-ਵੱਖ…

    ਨਵਾਂਸ਼ਹਿਰ ਦੇ ਪਿੰਡ ਛੋਕਰਾਂ ਵਿਖੇ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ; ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਭਰੀ ਹਾਜ਼ਰੀ, ਗੱਦੀ ਨਸ਼ੀਨ ਬਲਦੇਵ ਮਾਹੀ ਵੱਲੋਂ ਕੀਤਾ ਵਿਸ਼ੇਸ਼ ਸਨਮਾਨ

    Spread the love

    Spread the loveਨਵਾਂਸ਼ਹਿਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)  ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਛੋਕਰਾਂ ਵਿਖੇ ਮਹਾਨ ਸੂਫ਼ੀ ਸੰਤ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ, ਭਾਵਨਾ…

    Leave a Reply

    Your email address will not be published. Required fields are marked *