20 ਮਈ ਨੂੰ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦਾ ਫੈਸਲਾ ਰਾਮ ਸਿੰਘ ਸੈਣੀ ਮਾਜਰਾ

Spread the love

ਨੂਰਪੁਰ ਬੇਦੀ ਦਲਜੀਤ ਚਨੌਲੀ 31ਮਾਰਚ ਮਜ਼ਦੂਰ ਵਿਰੋਧੀ ਬਜਟ ਦੀਆਂ ਫੂਕੀਆਂ ਕਾਪੀਆਂ  ਅੱਜ ਸੀਟੂ ਦੇ ਪਾਰਟੀ ਦਫਤਰ ਬਲਾਕ ਨੂਰਪੁਰ ਬੇਦੀ ਵਿਖੇ ਕਾਮਰੇਡ ਦੀਪ ਸਿੰਘ ਸਵੀਰੋਵਾਲ ਅਤੇ ਕੁਲਦੀਪ ਸਿੰਘ ਸੈਦਪੁਰ ਦੀ ਪ੍ਰਧਾਨਗੀ ਹੇਠ ਨਿਰਮਾਣ ਅਤੇ ਮਨਰੇਗਾ ਮਜ਼ਦੂਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨਿਰਾ ਤੇ ਸਿਰਾ ਅੰਕੜਿਆਂ ਦਾ ਹੀ ਹੇਰ ਫੇਰ ਹੈ ਬਜਟ ਘੱਟੋ ਘੱਟ ਉਜਰਤਾਂ ਦੇਣ ਲਈ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਠੇਕੇਦਾਰੀ ਸਿਸਟਮ ਖਤਮ ਕਰਨ ਲਈ ਅਤੇ ਮਨਰੇਗਾ ਸਕੀਮ ਨੂੰ 365 ਦਿਨ ਲਾਗੂ ਕਰਨ ਲਈ ਬਿਲਕੁਲ ਚੁੱਪ ਹੈ ਬਜਟ ਵਿੱਚ ਲੋੜ ਪੱਖੀ ਚੱਲ ਰਹੀਆਂ ਸਕੀਮਾਂ ਨੂੰ ਬੰਦ ਕਰਨ ਦਾ ਵਿਰੋਧ ਕਰਦੇ ਹਾਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਆਗੂ ਸਾਥੀ ਪ੍ਰੇਮ ਚੰਦ ਜੱਟਪੁਰ ਨੇ ਕਿਹਾ ਕਿ ਮਜ਼ਦੂਰ ਮੁਲਾਜ਼ਮਾਂ ਦੇ ਪਿਛਲੇ ਰਹਿੰਦੇ ਬਕਾਏ ਜਿਵੇਂ ਕਿ ਨਿਰਮਾਣ ਮਜ਼ਦੂਰਾਂ ਦੀਆਂ ਲੜਕੀਆਂ ਦੀ ਸ਼ਗਨ ਸਕੀਮ ਬੱਚਿਆਂ ਦੇ ਵਜੀਫੇ ਐਕਸਗਰੇਸ਼ੀਆ ਐਲ,ਟੀ,ਸੀ ਅਤੇ ਮਨਰੇਗਾ ਮਜ਼ਦੂਰਾਂ ਅਤੇ ਮੁਲਾਜ਼ਮਾਂ  ਦੇ ਰਹਿੰਦੇ ਪਿਛਲੇ ਬਕਾਏ ਦੇਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਸੀਟੂ ਦੇ ਜ਼ਿਲ੍ਾ ਸਕੱਤਰ ਗੁਰਦੇਵ ਸਿੰਘ ਬਾਗੀ ਨੇ ਕਿਹਾ ਮਹਿੰਗਾਈ ਬੇਰੁਜ਼ਗਾਰੀ ਭਰਿਸ਼ਟਾਚਾਰ ਲਗਾਤਾਰ ਵੱਧ ਰਿਹਾ ਹੈ ਭਾਰਤ ਸਰਕਾਰ ਵੱਲੋਂ ਚਾਰ ਲੇਬਰ ਕੋਡ ਪਾਸ ਕਰਕੇ ਮਜ਼ਦੂਰਾਂ ਦੀ ਉਜਰਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਨਿਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਕਾਮਰੇਡ ਬਲਜਿੰਦਰ ਸਿੰਘ ਪੰਡਿਤ  ਅਤੇ ਰਾਮ ਸਿੰਘ ਸੈਣੀ ਮਾਜਰਾ ਨੇ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ 12 ਘੰਟੇ ਕਰਕੇ ਮਜ਼ਦੂਰਾਂ ਨਾਲ ਧਰੋ ਕੀਤਾ ਜਾ ਰਿਹਾ ਹੈ ਜਿਸ ਨੂੰ  ਸਹਿਣ ਨਹੀਂ ਕੀਤਾ ਜਾਵੇਗਾ। 20 ਮਈ ਦੀ ਦੇਸ਼ ਵਿਆਪੀ ਹੜਤਾਲ ਬਾਰੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਿਲੇ ਦੀ ਹਰ ਯੂਨੀਅਨ ਜ਼ਿਲ੍ਾ ਕਮੇਟੀ ਅਤੇ ਪਿੰਡਾਂ ਤੱਕ ਮੀਟਿੰਗਾਂ ਕਰਵਾ ਕੇ ਮਜ਼ਦੂਰਾਂ ਨੂੰ ਆਪਣੀਆਂ ਮੰਗਾਂ ਲਈ ਸੁਚੇਤ ਕੀਤਾ ਜਾਵੇਗਾ। ਅਤੇ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰਾ ਤਾਣਾ ਲਾਇਆ ਜਾਵੇਗਾ। ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅਤੇ ਬਜਟ ਵਿਰੋਧ ਵਿੱਚ ਮੁਰਦਾਬਾਦ ਦੇ ਨਾਅਰੇ ਲਾਏ! ਕਿਸਾਨ ਆਗੂ ਭਜਨ ਸਿੰਘ ਸਦੋਆ ਵੱਲੋਂ ਮੰਗਾਂ ਦਾ ਸਮਰਥਨ ਕੀਤਾ ਗਿਆ। ਹਾਜ਼ਰ ਰਣਜੀਤ ਕੌਰ, ਪੂਜਾ ਮਨੋਜ ਕੁਮਾਰ ਬਸਾਲੀ,ਸੁਰਿੰਦਰ ਕੌਰ, ਹਰਮੇਸ਼ ਸਿੰਘ,ਤਰਸੇਮ ਲਾਲ,ਲੱਕੀ,ਮਨਪ੍ਰੀਤ ਸਿੰਘ, ਕਮਲਦੇਵ, ਸਰਬਜੀਤ ਸਿੰਘ ਰਾਜ ਕੁਮਾਰ,ਜਾਗਰ ਸਿੰਘ, ਬਿਕਰਮਜੀਤ, ਸੋਢੀ, ਵਿਕਰਮਜੀਤ, ਰਕੇਸ਼ ਕੁਮਾਰ ਅੰਤ ਵਿੱਚ ਆਏ ਹੋਏ ਸਾਥੀਆਂ ਦਾ ਧੰਨਵਾਦ ਰਾਮ ਸਿੰਘ ਲਸਾੜੀ ਨੇ ਕੀਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *