24ਵੀਂ ਪੈਦਲ ਯਾਤਰਾ ਦਾ ਖਾਲਸਾ ਮਾਰਬਲ ਹਾਊਸ ਆਰ ਸੀ ਐੱਫ ਵਿਖੇ ਸ਼ਾਨਦਾਰ ਸਵਾਗਤ

Spread the love

ਕਪੂਰਥਲਾ, 10 ਨਵੰਬਰ ( ਕੌੜਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 24ਵੀਂ ਮਹਾਨ ਪੈਦਲ ਯਾਤਰਾ ਜੋ ਕਿ ਕਪੂਰਥਲਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਹਰ ਸਾਲ ਸਜਾਈ ਜਾਂਦੀ ਹੈ, ਇਸ ਵਾਰ ਸਵੇਰੇ 4 हने ਸਟੇਟ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈ ? ਜੋ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਸਮਾਪਤ ਹੋਇਆ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੋਕਿਕ ਫੁੱਲਾਂ ਨਾਲ ਸੱਜੀ ਪਾਲਕੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਈ ਗਈ ਇਸ 24ਵੀ ਪੈਦਲ ਯਾਤਰਾ ਦਾ ਜ਼ੋਰਦਾਰ ਤੇ ਭਰਵਾਂ ਸਵਾਗਤ ਖਾਲਸਾ ਮਾਰਬਲ ਹਾਊਸ ਰੇਲ ਕੋਚ ਫੈਕਟਰੀ ਵਿਖੇ ਕੀਤਾ ਗਿਆ। ਇਸ ਦੌਰਾਨ ਖਾਲਸਾ ਮਰਬਲ ਹਾਊਸ ਦੇ ਸਰਪ੍ਰਸਤ ਗੁਰਬਚਨ ਸਿੰਘ ਖਾਲਸਾ ਪਰਮਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਖਾਲਸਾ ਐੱਮ ਡੀ ਖਾਲਸਾ ਮਾਰਬਲ ਹਾਊਸ ਆਰ ਸੀ ਐੱਫ,ਤੇ ਜਥੇਦਾਰ ਭੁਪਿੰਦਰ ਸਿੰਘ ਖਾਲਸਾ,ਦਿਲ ਮੋਹਿਤ ਸਿੰਘ ਖਾਲਸਾ, ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਇਸ ਪੈਦਲ ਯਾਤਰਾ ਦਾ ਫੁੱਲਾਂ ਦੀ ਵਰਖਾ ਦੇ ਨਾਲ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ रा ਵੀ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਦੇ ਛਕਣ ਲਈ ਚਾਹ ਪਕੌੜੇ ਦੇ ਅਟੁੱਟ ਲੰਗਰ ਵਰਤਾਏ ਗਏ । ਜਿਸ ਦੌਰਾਨ ਸੁਰਜੀਤ ਸਿੰਘ, ਦਿਲਮੋਹਿਤ ਸਿੰਘ, ਰਣਜੀਤ ਸਿੰਘ ਧੰਜੂ ਝੱਲ ਬੀਬੜੀ, ਮਾਸਟਰ ਹਰਜਿੰਦਰ ਸਿੰਘ ਢੋਟ ਨਵਜੋਤ ਸਿੰਘ ਝੰਡ, ਕੁਲਵੰਤ ਸਿੰਘ ਝੱਲ ਬੀਬੜੀ ਆਦਿ ਨੇ ਨਿਸ਼ਕਾਮ ਸੇਵਾ ਕੀਤੀ।

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *