ਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਦੀ ਵੱਡੀ ਮੱਦਦ ਦਾ ਵਾਅਦਾ 

Spread the love

ਕਪੂਰਥਲਾ , 5 ਸਤੰਬਰ (ਕੌੜਾ)- ਕੈਨੇਡਾ ਦੇ ਸ਼ਹਿਰ ਟੋਰਾਂਟੋ ਵੱਸਦੇ ਹਲਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਨਾਲ ਸਬੰਧਿਤ ਪੰਜਾਬੀ ਭਾਈਚਾਰਾ ਹੜ੍ਹ ਪੀੜਤਾਂ ਦੀ ਵੱਡੀ ਮਦਦ ਕਰੇਗਾ |ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਪੰਜਾਬੀ ਭਾਈਚਾਰੇ ਦੇ ਅਹਿਮ ਆਗੂਆਂ ਤੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਉਪਰੰਤ ਕੀਤਾ |ਉਹਨਾਂ ਦੱਸਿਆ ਕਿ ਉਹਨਾਂ ਦੀ ਪੰਜਾਬੀ ਭਾਈਚਾਰੇ ਦੇ ਅਹਿਮ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਮੈਂ ਉਹਨਾਂ ਨੂੰ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਬਰਬਾਦੀ ਬਾਰੇ ਜਾਣੂੰ ਕਰਵਾਇਆ ਅਤੇ ਪੀੜਤ ਵਿਅਕਤੀਆਂ ਦੀ ਬਾਂਹ ਫੜਨ ਦੀ ਬੇਨਤੀ ਕੀਤੀ |ਜਿਸ ਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਮਿਲ ਕੇ ਪੀੜਤਾਂ ਦੀ ਮਦਦ ਕਰਨਗੇ |ਜਿਸ ਲਈ ਉਹਨਾਂ ਕੁਝ ਸੱਜਣਾਂ ਦੀ ਜਲਦੀ ਭਾਰਤ ਜਾਣ ਦੀ ਡਿਊਟੀ ਲਗਾ ਦਿੱਤੀ ਹੈ |ਨਾਨਕ ਪੁਰ ਜੋ ਕੁਝ ਦਿਨਾਂ ਤੋਂ ਕੁਝ ਜਰੂਰੀ ਰੁਝੇਵਿਆਂ ਕਰਕੇ ਕੈਨੇਡਾ ਗਏ ਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਵਿੱਚ ਜਿਲ੍ਹਾ ਕਪੂਰਥਲਾ ਨਾਲ ਸੰਬਧਿਤ ਪੰਜਾਬੀ ਭਾਈਚਾਰੇ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਬਹੁਤ ਵੱਡੇ ਕਾਰੋਬਾਰਾਂ ਦੇ ਮਾਲਕ ਹਨ ਤੇ ਇਹ ਪੰਜਾਬ ਦੀ ਕਿਸੇ ਮੁਸੀਬਤ ਸਮੇਂ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ ਤੇ ਪਹਿਲਾਂ ਵੀ ਕਈ ਵਾਰ ਲੋੜਵੰਦ ਵਿਅਕਤੀਆਂ ਦੀ ਮੱਦਦ ਕਰ ਚੁੱਕੇ ਹਨ |ਇਸ ਮੌਕੇ ਤੇ ਯਾਦਪਾਲ ਸਿੰਘ ਘੁੰਮਣ ਅਤੇ ਉਹਨਾਂ ਦੇ ਸਾਥੀਆਂ ਵਲੋਂ ਸੁਖਦੇਵ ਸਿੰਘ ਨਾਨਕ ਪੁਰ ਦੇ ਸਵਾਗਤ ਵਿੱਚ ਰਾਤਰੀ ਭੋਜ ਦਾ ਆਯੋਜਨ ਵੀ ਕੀਤਾ ਗਿਆ |ਸੁਖਦੇਵ ਸਿੰਘ ਨਾਨਕ ਪੁਰ ਨੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਇਹਨਾਂ ਵੀਰਾਂ ਤੇ ਵੱਡਾ ਮਾਣ ਹੈ |ਇਸ ਮੌਕੇ ਤੇ ਆਈ ਵਿਊ ਫੈਨੈਂਸੀਅਲ ਸਰਵਿਸਿਜ਼ ਦੇ ਮਾਲਕ ਯਾਦਪਾਲ ਸਿੰਘ ਘੁੰਮਣ,ਡੈਂਟਿਸਟ ਡਾਕਟਰ ਜਸਪਾਲ ਸਿੰਘ ਭੰਡਾਲ,ਉੱਘੇ ਕਾਰੋਬਾਰੀ ਗੁਰਬੀਰ ਸਿੰਘ ਚਾਹਲ,ਉੱਘੇ ਟਰਾਂਸਪੋਰਟਰ ਲਾਲੀ ਸ਼ਾਹੀ,ਹਰਪ੍ਰੀਤ ਸਿੰਘ,ਸਰਤਾਜ਼ ਸਿੰਘ ਬਾਜਵਾ,ਸੁਖਬੀਰ ਸਿੰਘ ਨਾਨਕ ਪੁਰ,ਉੱਘੇ ਰੀਏਲਟਰ ਕਿੰਗ ਵਾਲੀਆ,ਇਮੀਗ੍ਰੇਸ਼ਨ ਸਲਾਹਕਾਰ ਮਨਜੀਤ ਸਿੰਘ ਬੀਰ,ਠਾਣੇਦਾਰ ਸੰਗੋਜਲਾ,ਹਾਜ਼ਰ ਸਨ |

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *