ਫੱਤੂ ਢੀਂਗਾ ਅਗਸਤ ਅਮਨਦੀਪ ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਉਪੁਰ ਖੇਤਰ ਦੇ 16 ਪਿੰਡ ਹੜਾਂ ਦੀ ਲਪੇਟ ਵਿਚ ਹਨ। ਪਰੰਤੂ ਸੱਤਾ ਧਿਰ ਦੇ ਆਗੂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਭਲਵਾਨੀ ਗੇੜਾ ਮਾਰਨ ਤੇ ਫੋਟੋ ਤੱਕ ਸੀਮਤ ਹਨ। ਸਰਕਾਰੀ ਤੌਰ ਤੇ ਆਈਆਂ ਅਗਨ ਬੋਟਾ ਨੂੰ ਕਿਨਾਰੇ ਲਗਾ ਮੁਲਾਜ਼ਮ ਤੇ ਅਧਿਕਾਰੀ ਬਹਾਨਾ ਲਗਾ ਰਹੇ ਹਨ ਪਾਣੀ ਘੱਟ ਹੋਣ ਕਾਰਨ ਬੋਟਾ ਦੇ ਪੱਖਿਆਂ ਵਿਚ ਝੋਨਾ ਫਸ ਜਾਂਦਾ ਹੈ ਤੇ ਬੋਰਟ ਨਹੀ ਚਲਦੀ। ਦੂਜੇ ਪਾਸੇ ਖਾਲਸਾ ਏਡ ਤੇ ਹੋਰ ਸੰਸਥਾਵਾਂ ਦੀਆਂ ਬੋਟਾ ਲਗਾਤਾਰ ਪਾਣੀ ਵਿਚ ਚੱਲ ਲੋਕਾ ਨਾਲ ਰਾਬਤਾ ਕਾਇਮ ਕਰ ਸੇਵਾ ਪਹੁੰਚਾ ਰਹੇ ਹਨ। ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਬੀਤੇ ਕੱਲ੍ਹ ਤੋਂ ਮੰਡ ਬਾਉਪੁਰ ਦੇ ਪੁਲ ਤੇ ਪੱਕੇ ਤੌਰ ਤੇ ਰਾਹਤ ਕੈਂਪ ਲਗਾਇਆ। ਰਾਹਤ ਕੈਂਪ ਵਿੱਚ ਵੱਡੇ ਪੱਧਰ ਤੇ ਦਾਨੀ ਸੱਜਣਾਂ ਵਲੋਂ ਪੱਠੇ,ਤੂੜੀ, ਅਚਾਰ, ਪਾਣੀ,ਖਾਣ ਪੀਣ ਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸੇਵਾਵਾਂ ਨਿਭਾ ਰਹੇ ਨੌਜਵਾਨਾਂ ਵੱਲੋਂ ਬਹੁਤ ਹੀ ਸੁਚਾਰੂ ਤੇ ਸੁਚੱਜੇ ਢੰਗ ਨਾਲ ਹਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਦੇ ਮੁਖੀ ਮਹੰਤ ਮਹਾਤਮਾ ਮੁਨੀ ਜੀ ਵੱਲੋਂ ਹੜ ਪੀੜਤਾਂ ਲਈ ਲਗਾਤਾਰ ਹਰ ਤਰ੍ਹਾਂ ਦੀਆਂ ਸੇਵਾਵਾਂ ਭੇਜੀਆਂ ਜਾ ਰਹੀਆਂ ਹਨ।ਇਸ ਸਮੇਂ ਚਮਕੌਰ ਸਿੰਘ ਧੁੰਨ,ਰਜਿੰਦਰ ਸਿੰਘ, ਗੁਰਦੀਪ ਸਿੰਘ ਭੰਡਾਲ, ਬੋਹੜ ਸਿੰਘ ਹਜਾਰਾ ਜ਼ਿਲ੍ਹਾ ਕਮੇਟੀ ਮੈਂਬਰ, ਨਿਸ਼ਾਨ ਸਿੰਘ ਸਰਪੰਚ , ਹਰਵਿੰਦਰ ਸਿੰਘ ਦਾਰਾ ਗੜ੍ਹੀ ,ਗੁਰਵਿੰਦਰ ਸਿੰਘ ਪੱਡਾ,ਜਿੰਮੀ ਸੰਗੋਜਲਾ ਆਦਿ ਹਾਜ਼ਰ ਸਨ।





