ਦੇਸ਼ ਭਰ ਵਿੱਚ 600 ਤੋਂ ਵੱਧ ਸਥਾਨਾਂ ’ਤੇ ਛੋਟੇ ਜੰਗਲ ਲਗਾਏ

Spread the love
ਜੈਤੋ, ਅਗਸਤ, 2025 (ਗੁਰਦੀਪ ਸਿੰਘ ਢਿੱਲੋਂ): ਸੰਤ ਨਿਰੰਕਾਰੀ ਮਿਸ਼ਨ ਬਰਾਂਚ ਜੈਤੋ ਦੇ ਮੁਖੀ ਅਸ਼ੋਕ ਧੀਰ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ‘ਵਨਨੈਸ ਵਨ’ ਪ੍ਰੋਜੈਕਟ ਦੇ ਪੰਜਵੇਂ ਪੜਾਅ ਦਾ ਆਯੋਜਨ ਦੇਸ਼ ਭਰ ਦੇ 600 ਤੋਂ ਵੱਧ ਸਥਾਨਾਂ ’ਤੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ, ਆਦਰਣੀਕ ਸ੍ਰੀ ਜੋਗਿੰਦਰ ਸੁਖੀਜਾ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਵਨਨੈਸ ਵਨ’ ਅਭਿਆਨ ਸਿਰਫ਼ ਹਰਿਆਲੀ ਫੈਲਾਉਣ ਦੀ ਪਹਿਲ ਨਹੀਂ, ਸਗੋਂ ਇਹ ਪ੍ਰਕਿਰਤੀ ਨਾਲ ਜੁੜਾਵ, ਮਨੁੱਖੀ ਜ਼ਿੰਮੇਵਾਰੀ ਅਤੇ ਸਹਿ-ਅਸਤਿਤਵ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਇੱਕ ਸਮਰਪਿਤ ਯਤਨ ਹੈ।
ਸਾਲ 2021 ਵਿੱਚ ਸ਼ੁਰੂ ਹੋਇਆ ਇਹ ਅਭਿਆਨ ਹੁਣ ਅਜਿਹੇ ਹਰੇ-ਭਰੇ ਰੁੱਖਾਂ ਵਿੱਚ ਬਦਲ ਚੁੱਕਾ ਹੈ, ਜੋ ਛੋਟੇ ਜੰਗਲਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਜੰਗਲਾਂ ਵਿੱਚ ਪਰਵਾਸੀ ਪੰਛੀਆਂ ਦੀ ਵਾਪਸੀ ਅਤੇ ਜੈਵ ਵਿਭਿੰਨਤਾ ਦਾ ਪੁਨਰੁਤਥਾਨ ਇਹ ਸਾਬਤ ਕਰਦਾ ਹੈ ਕਿ ਇਹ ਯਤਨ ਸਿਰਫ਼ ਵਾਤਾਵਰਣ ਦੀ ਸੁਰੱਖਿਆ ਨਹੀਂ, ਸਗੋਂ ਪ੍ਰਕਿਰਤੀ ਦੇ ਪੁਨਰਜਨਮ ਦਾ ਮਾਧਿਅਮ ਵੀ ਬਣ ਚੁੱਕਾ ਹੈ। ‘ਵਨਨੈਸ ਵਨ’ ਪ੍ਰੋਜੈਕਟ ਸਿਰਫ਼ ਰੁੱਖ ਲਗਾਉਣ ਤੱਕ ਸੀਮਤ ਨਹੀਂ, ਸਗੋਂ ਇਹ ਪ੍ਰਕਿਰਤੀ, ਸੇਵਾ ਅਤੇ ਸਹਿ-ਅਸਤਿਤਵ ਦਾ ਇੱਕ ਜੀਵੰਤ ਅੰਦੋਲਨ ਹੈ। ਇਹ ਅਭਿਆਨ ਭਵਿੱਖ ਦੀਆਂ ਪੀੜ੍ਹੀਆਂ ਨੂੰ ਹਰਿਆਲੀ ਨਾਲ ਸੰਪੰਨ ਵਾਤਾਵਰਣ ਦੇਣ ਲਈ ਨਿਰੰਤਰ ਯਤਨਸ਼ੀਲ ਹੈ। ਲਾਏ ਗਏ ਪੌਦਿਆਂ ਦੀ ਦੇਖਭਾਲ ਅਤੇ ਸੰਭਾਲ ਦਾ ਇਹ ਸੰਕਲਪ ਉਨ੍ਹਾਂ ਨੂੰ ਘਣੇ, ਸਵੈ-ਨਿਰਭਰ ਜੰਗਲਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਜੀਵੰਤ ਵਿਰਾਸਤ ਤੋਂ ਲਾਭ ਉਠਾ ਸਕਣਗੀਆਂ।
ਸਤਿਗੁਰੂ ਦੀ ਛਤਰ-ਛਾਇਆ ਵਿੱਚ ‘ਵਨਨੈਸ ਵਨ’ ਦਾ ਇਹ ਅਭਿਆਨ ਸੇਵਾ, ਸਮਰਪਣ ਅਤੇ ਪ੍ਰਕਿਰਤੀ ਪ੍ਰੇਮ ਦੀ ਉਹ ਸਾਧਨਾ ਹੈ, ਜੋ ਵਾਤਾਵਰਣ ਸੰਭਾਲ ਨੂੰ ਇੱਕ ਅਧਿਆਤਮਿਕ ਅਨੁਭਵ ਵਿੱਚ ਬਦਲ ਦਿੰਦੀ ਹੈ। ਨਿਸ਼ਚਤ ਤੌਰ ’ਤੇ ਇਹ ਅਭਿਆਨ ਇੱਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਰੁੱਖ ਲਗਾਉਣਾ ਸਿਰਫ਼ ਇੱਕ ਕੰਮ ਨਹੀਂ, ਸਗੋਂ ਇੱਕ ਸੰਸਕਾਰ ਹੈ। ਸੇਵਾ ਕਰਨਾ ਸਿਰਫ਼ ਕਰਤੱਵ ਨਹੀਂ, ਸਗੋਂ ਇੱਕ ਸਾਧਨਾ ਹੈ, ਜਿਸ ਨੂੰ ਨਿਰੰਕਾਰੀ ਮਿਸ਼ਨ ਬਾਖੂਬੀ ਨਿਭਾ ਰਿਹਾ ਹੈ।ਜੈਤੋ ਵਿੱਚ ਵੀ ਨਿਰੰਕਾਰੀ ਸੇਵਾਦਲ ਅਤੇ ਸਾਧ ਸੰਗਤ ਨੇ ਮਿਲ ਕੇ ਜੈਤੋ ਬ੍ਰਾਂਚ ਦੇ ਸੰਚਾਲਕ ਲਖਵੀਰ ਸਿੰਘ ਭੱਟੀ ਦੀ ਅਗਵਾਈ ਵਿੱਚ ਪੌਦੇ ਲਗਾਏ ਅਤੇ ਰਾਮ ਬਾਗ ਆਦਿ ਵਿਚ ਪਹਿਲਾਂ ਲਗਾਏ ਪੌਦਿਆਂ ਦੀ ਸਫਾਈ ਆਦਿ ਕਰਕੇ ਸੰਭਾਲਣ ਦੀ ਸੇਵਾ ਨਿਭਾਈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *