ਬੱਸੀ ਪਠਾਣਾ, 14 ਅਪ੍ਰੈਲ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਜਨਮ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਾਚੀਨ ਸ੍ਰੀ ਰਾਮ ਮੰਦਰ ਵਿੱਖੇ ਸ਼੍ਰੀ ਹਨੂੰਮਾਨ ਜੀ ਦਾ ਵਿਸ਼ਾਲ ਭਜਨ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਬਾਲਾਜੀ ਦਾ ਵਿਸ਼ਾਲ ਦਰਬਾਰ ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਜਾਇਆ ਗਿਆ। ਜਾਗਰਣ ਦੀ ਸ਼ੁਰੂਆਤ ਮੰਦਰ ਦੇ ਮੁੱਖ ਪੂਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਵੱਲੋ ਪੂਜਾ ਅਰਚਨਾ ਅਤੇ ਜੋਤ ਜਗਾ ਕੇ ਕੀਤੀ ਗਈ। ਜਾਗਰਣ ਵਿੱਚ ਇਕੱਤਰ ਹੋਈ ਸ਼ਰਧਾਲੂਆਂ ਦੀ ਭਾਰੀ ਭੀੜ ਦਰਮਿਆਨ ਸ਼ਹਿਰ ਖੰਨਾ ਦੇ ਭਜਨ ਗਾਇਕ ਨੀਰਜ ਵੈਦ ਤੇ ਰਵੀ ਚੰਦਰ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਗਣਪਤੀ, ਸ਼ਿਵ ਸ਼ੰਕਰ, ਮਾਤਾ ਰਾਣੀ, ਬਾਲਾ ਜੀ, ਖਾਟੂ ਸ਼ਿਆਮ ਬਾਬਾ ਦੇ ਇੱਕ ਤੋਂ ਬਾਅਦ ਇੱਕ ਭਜਨ ਗਾ ਕੇ ਪੂਰੇ ਪੰਡਾਲ ਨੂੰ ਭਗਤੀ ਦੇ ਗੀਤਾਂ ਨਾਲ ਨਿਹਾਲ ਕੀਤਾ। ਔਰਤਾਂ ਅਤੇ ਬੱਚਿਆਂ ਸਮੇਤ ਮਰਦ ਵੀ ਉਨ੍ਹਾਂ ਦੇ ਭਜਨ ‘ਤੇ ਨੱਚਦੇ ਨਜ਼ਰ ਆਏ। ਸਮਾਗਮ ਦੌਰਾਨ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਭਾਜਪਾ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ ਕੁਲਦੀਪ ਸਿੰਘ ਸਿੱਧੂਪੁਰ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਸਮਾਜ ਸੇਵੀ ਡਾ.ਮਨੋਹਰ ਸਿੰਘ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ
ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਬੰਸ ਲਾਲ, ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ,ਕੌਂਸਲਰ ਰਾਜ ਕੁਮਾਰ ਪੂਰੀ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ,ਕੌਂਸਲਰ ਮਨਪ੍ਰੀਤ ਸਿੰਘ ਹੈਪੀ,ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਬਰਫਾਨੀ ਸੇਵਾ ਦਲ ਦੇ ਪ੍ਰਧਾਨ ਨਰਿੰਦਰ ਗੁਪਤਾ, ਗਊਸ਼ਾਲਾ ਕਮੇਟੀ ਪ੍ਰਧਾਨ ਮੋਹਨ ਲਾਲ ਗੋਗਨਾ,ਨਗਰ ਕੌਸਲ ਮੀਤ ਪ੍ਰਧਾਨ ਪਵਨ ਸ਼ਰਮਾ,ਸਮਾਜ ਸੇਵੀ ਸਤਪਾਲ ਭਨੋਟ,ਭਾਰਤੀਯ ਬਹਾਵਲਪੁਰ ਮਹਾਸੰਘ ਦੇ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ,ਸੰਸਕਾਰ ਜਾਗ੍ਰਤੀ ਸੋਸਾਇਟੀ ਦੇ ਪ੍ਰਧਾਨ ਕਰਮ ਚੰਦ ਬੱਤਰਾ ਤੇ ਚੇਅਰਮੈਨ ਰਾਮ ਕ੍ਰਿਸ਼ਨ ਚੁੱਘ,ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ, ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਨੇ ਸਾਰੇ ਮਹਿਮਾਨਾਂ ਦਾ ਜੈ ਸ਼੍ਰੀ ਰਾਮ ਦੇ ਪਟਕੇ ਪਾਕੇ ਸਵਾਗਤ ਕੀਤਾ। ਜਾਗਰਣ ਮੌਕੇ ਸ਼੍ਰੀ ਹਨੂੰਮਾਨ ਜੀ ਨੂੰ 56 ਤਰ੍ਹਾਂ ਦੇ ਪਕਵਾਨਾ ਦੇ ਭੋਗ ਲਗਾਏ ਗਏ। ਇਸ ਦੌਰਾਨ ਸ਼ਰਧਾਲੂਆਂ ਨੇ ਬਾਲਾਜੀ ਮਹਾਰਾਜ ਦੇ ਖੂਬ ਜੈਕਾਰੇ ਲਗਾਏ, ਜਿਸ ਕਾਰਨ ਆਲੇ-ਦੁਆਲੇ ਦਾ ਮਾਹੌਲ ਭਗਤੀ ਵਾਲਾ ਬਣ ਗਿਆ। ਅੰਤ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਤੋਂ ਬਾਅਦ ਸਾਰੇ ਲੋਕਾਂ ਨੂੰ ਪ੍ਰਸ਼ਾਦ 101 ਕਿੱਲੋ ਦਾ ਲੱਡੂ ਤੇ ਸਾਲਾਸਰ ਬਾਲਾਜੀ ਧਾਮ ਤੋਂ ਆਏ ਹਨੂਮਾਨ ਜੀ ਦੇ ਪੁਜਿਤ ਯੰਤਰ ਵੰਡੇ ਗਏ। ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਆਈਆਂ ਹੋਇਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਜਾਗਰਣ ਨੂੰ ਲੈਕੇ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।






