ਪੰਨੀ ਵਾਲਾ ਫੱਤਾ ਵਿਖੇ ਲੋਕਾਂ ਕੀਤੀ ਫਾਇਰ ਬ੍ਰਿਗੇਡ ਦੀ ਮੰਗ ਪਰ ਸਰਕਾਰ ਨਹੀਂ ਦੇ ਰਹੀ ਕੋਈ ਭਰੋਸਾ।

Spread the love
(ਬਲਕਰਨ ਜਟਾਣਾ ਮਲੋਟ) ਜਿਲਾ ਸ੍ਰੀ ਮੁਕਤਸਰ ਸਾਹਿਬ ਬਲਾਕ ਮਲੋਟ  ਅਤੇ ਲੰਬੀ ਹਲਕੇ ਦਾ ਪਿੰਡ ਪੰਨੀ ਵਾਲਾ ਫੱਤਾ ਜਿੱਥੇ ਚਾਰ ਸੜਕਾਂ ਮਲੋਟ ਫਾਜਲਕਾ ਮੁਕਤਸਰ ਅਬੋਹਰ ਜੁੜ ਕੇ ਚੌਕ ਬਣਾਉਂਦੀਆਂ ਹਨ ਅਤੇ ਬੱਸ ਸਟੈਂਡ ਤੇ ਬਹੁਤ ਵੱਡਾ ਚੌਂਕ ਬਣਿਆ ਹੋਇਆ ਹੈ ਜਦੋਂ ਕਣਕ ਦਾ ਸੀਜਨ ਆਉਂਦਾ ਹੈ ਤਾਂ ਲੋਕਾਂ ਵੱਲੋਂ ਕਣਕ ਦੀ ਖਰੀਦ ਦਾ ਉਦਘਾਟਨ ਕਰਨਾ ਆਏ ਲੀਡਰਾਂ ਕੋਲ ਫਾਇਰ ਬ੍ਰਿਗੇਡ ਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਸ਼ਹਿਰ 25 ਕਿਲੋਮੀਟਰ ਤੋਂ ਘੱਟ ਨਹੀਂ ਪੈਂਦਾ ਜਦ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਮਲੋਟ ਤੋਂ ਪੰਨੀ ਵਾਲਾ ਦੇ ਨੇੜ ਤੇੜ ਦੇ ਪਿੰਡਾਂ ਵਿੱਚ ਫਾਇਰ ਬ੍ਰਿਗੇਡ  ਪਹੁੰਚਦਿਆਂ ਤਕਰੀਬਨ ਡੇਢ ਘੰਟਾ ਲੱਗ ਜਾਂਦਾ ਹੈ ਅਤੇ ਇੰਨੇ ਸਮੇਂ ਵਿੱਚ ਬਹੁਤ ਵੱਡਾ ਕਣਕ ਦਾ ਨੁਕਸਾਨ ਹੋ ਜਾਂਦਾ ਹੈ ਲੋਕਾਂ ਨੇ ਕਾਫੀ ਵਾਰ ਮੰਗ ਕੀਤੀ ਹੈ ਕਿ ਇੱਕ ਫਾਇਰ ਬ੍ਰਿਗੇਡ ਪੰਨੀ ਵਾਲਾ ਚੌਕ ਵਿੱਚ ਖੜੀ ਕੀਤੀ ਜਾਵੇ ਤਾਂ ਕਿ ਚਾਰ ਚੁਫੇਰੇ 10- 12 ਕਿਲੋਮੀਟਰ ਦਾ ਘੇਰਾ ਕਵਰ ਹੋ ਸਕਦਾ ਹੈ ਪਰ ਹਰ ਵਾਰ ਲੀਡਰਾਂ ਦੇ ਲਾਰੇ ਹੀ ਰਹਿ ਜਾਂਦੇ ਹਨ ਇਸ ਵਾਰ ਜਦ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਖਰੀਦ ਦਾ ਉਦਘਾਟਨ ਕਰਨ ਲਈ ਆਏ ਤਾਂ ਲੋਕਾਂ ਨੇ ਫਿਰ ਮੰਗ ਉਠਾਈ ਅਤੇ ਲੋਕਾਂ ਨੇ ਇਹ ਵੀ ਕਿਹਾ ਕਿ ਜੇ ਫਾਇਰ ਬ੍ਰਿਗੇਡ ਦਾ ਪ੍ਰਬੰਧ ਨਹੀਂ ਹੋ ਸਕਦਾ ਤਾਂ ਸਾਨੂੰ ਇੱਕ ਟੈਂਕੀ ਜੋ ਕਿ 18 ਹਜ਼ਾਰ ਲੀਟਰ ਦੀ ਹੁੰਦੀ ਹੈ ਅਤੇ ਉਸ ਦੇ ਪਿੱਛੇ ਪੰਪ, ਇੰਜਨ, ਫੁਆਰਾ ਸਭ ਕੁਝ ਲੱਗਿਆ ਹੁੰਦਾ ਹੈ ਉਹ ਸਾਨੂੰ ਮੁਹਈਆ ਕਰਵਾਈ ਜਾਵੇ ਉਹਨਾਂ ਤੁਰੰਤ ਸੈਕਟਰੀ ਮਾਰਕੀਟ ਕਮੇਟੀ ਮਲੋਟ ਨੂੰ ਹਦਾਇਤ ਕਰ ਦਿੱਤੀ ਕਿ ਇਹਨਾਂ ਨੂੰ ਟੈਂਕੀ ਮੁਹਈਆ ਕਰਾਈ ਜਾਵੇ।ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਹੁਣ ਕਣਕ 33% ਖੇਤਾਂ ਵਿੱਚ ਰਹਿ ਗਈ ਹੈ ਪਰ ਟੈਂਕੀ ਜਾਂ ਫਾਇਰ ਬਰਗੇਡ ਦਾ ਮੁਹਈਆ ਕਰਵਾਉਣਾ ਤਾਂ ਠੰਡੇ ਬਸਤੇ ਵਿੱਚ ਪੈ ਗਿਆ ਹੈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਹਰ ਸਾਲ ਪੰਨੀ ਵਾਲੇ ਦੇ ਆਸ ਪਾਸ ਅਤੇ ਪਿੰਡ ਵਿੱਚ ਵੀ ਨੁਕਸਾਨ ਹੋ ਜਾਂਦਾ ਹੈ ਅਤੇ ਲੋਕ ਆਪ ਮੁਹਾਰੇ

ਖੇਤਾਂ ਵਿੱਚ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੇ ਹਨ ਪਰ ਉਦੋਂ ਤੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਜਦੋਂ ਫਾਇਰ ਬ੍ਰਿਗੇਡ ਮਲੋਟ ਤੋਂ ਪਹੁੰਚਦੀ ਹੈ ਤਾਂ ਕਣਕ ਸੁਆਹ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਫਾਇਰ ਬ੍ਰਿਗੇਡ ਵਾਲੇ ਸਿਰਫ ਫਾਰਮੈਲਟੀ ਪੂਰੀ ਕਰਨ ਵਾਸਤੇ ਸੁਆਹ ਤੇ ਹੀ ਪਾਣੀ ਛੱਡੀ ਜਾਂਦੇ ਹਨ। ਕੱਲ੍ਹ 19 ਅਪ੍ਰੈਲ ਨੂੰ ਪਿੰਡ ਬਾਮ  ਦੇ ਕਿਸਾਨ ਨੇ ਦੱਸਿਆ ਕਿ ਕਿ ਆਪਣੀ ਕਣਕ ਵੱਢ ਰਿਹਾ ਸੀ ਤਾਂ ਉਸ ਦੀ ਕਣਕ ਨੂੰ ਅੱਗ ਲੱਗ ਗਈ ਉਸ ਨੇ ਚਾਰ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਦਿੱਤੀ ਤਾਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਟਰੈਕਟਰ ਤਵੀਆਂ ਕਲਟੀਵੇਟਰ ਅਤੇ ਪਾਣੀ ਦੇ ਡਰੰਮ ਲ਼ੈ ਕੇ ਪਹੁੰਚ ਗਏ । ਅਤੇ ਅੱਗ ਤੇ ਕਾਬੂ ਪਾ ਲਿਆ। ਹੁਣ ਦੇਖਦੇ ਹਾਂ ਊਠ ਦਾ ਬੁੱਲ੍ਹ ਕਦੋਂ ਡਿੱਗਦਾ ਹੈ ਅਤੇ ਕਦੋਂ ਫਾਇਰ ਬ੍ਰਿਗੇਡ ਵਾਲੀ ਮੰਗ ਪੂਰੀ ਹੁੰਦੀ ਹੈ।ਕਿਸਾਨ ਆਗੂ ਜਗਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਪਿਛਲੇ ਸਾਲ ਮੇਰਾ ਕਾਫੀ ਨਾੜ ਸੜ ਗਿਆ ਸੀ ਅਤੇ ਮੈਂ ਤੂੜੀ ਬਨਾਉਣ ਤੋਂ ਰਹਿ ਗਿਆ ਸੀ ਸ਼ੁਕਰ ਹੈ ਕਿ ਮੈਂ ਕਣਕ ਵੱਢ ਲਈ ਸੀ ਪਰ ਪਿੱਛੋਂ ਨਾੜ ਨੂੰ ਅੱਗ ਲੱਗ ਗਈ ਅਤੇ ਅੱਗ ਲੋਕਾਂ ਦੇ ਖੇਤਾਂ ਵਿੱਚੋਂ ਦੀ ਪਿੰਡ ਵਿੱਚ ਆਣ ਵੜੀ ਖੇਤਾਂ ਦੇ ਨਾਲ ਲੱਗਦੇ ਐਸ ਸੀ ਲੋਕਾਂ ਦੇ ਮਕਾਨ ਸਾੜ ਦਿੱਤੇ ਸਨ ਅਤੇ ਉਹਨਾਂ ਦਾ ਜੋ ਵੀ ਬਾਲਣ ਤੂੜੀ ਵਗੈਰਾ ਪਿਆ ਸੀ ਸਭ ਖਤਮ ਕਰ ਦਿੱਤਾ । ਉਹਨਾਂ ਮੰਗ ਕੀਤੀ ਕਿ ਪੰਨੀ ਵਾਲੇ ਫਾਇਰ ਬ੍ਰਿਗੇਡ  ਦਾ ਪ੍ਰਬੰਧ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਕਿਸਾਨ ਬੇਅੰਤ ਸਿੰਘ ਜਟਾਣਾ ਨੇ ਕਿਹਾ ਕਿ ਮੈਂ ਤਕਰੀਬਨ 50 ਕਿਲਿਆਂ ਦੀ ਖੇਤੀ ਕਰਦਾ ਹਾਂ ਅਤੇ ਮੇਰੇ ਕੋਲ ਆਪਣੀ ਜਮੀਨ ਤੋਂ ਇਲਾਵਾ ਮੈਂ ਠੇਕੇ ਤੇ ਲੈ ਕੇ ਖੇਤੀ ਕਰਦਾ ਹਾਂ ਕਣਕ ਸੀਜਨ ਦੌਰਾਨ ਮੈਨੂੰ ਹਰ ਵਕਤ ਫਿਕਰ ਲੱਗਾ ਰਹਿੰਦਾ ਹੈ ਕਿ ਕੋਈ ਅਨਹੋਣੀ ਨਾ ਵਾਪਰ ਜਾਵੇ ਫਿਰ ਠੇਕਾ ਕਿਵੇਂ ਭਰਾਂਗਾ ਮੈਂ ਇੱਕ ਆਦਮੀ ਨੂੰ ਤਾਂ ਦਿਨ ਰਾਤ ਆਪਣੀ ਕਣਕ ਦੀ ਰਾਖੀ ਵਾਸਤੇ ਹੀ ਪੱਕਾ ਕਰ ਲੈਂਦਾ ਹਾਂ ਕਿ ਜਦੋਂ ਕਣਕ ਪਕਦੀ ਹੈ ਤਾਂ 15 ਦਿਨ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ ਮੇਰੇ ਜਿਆਦਾ ਖੇਤ ਹੋਣ ਕਾਰਨ ਵੱਖੋ ਵੱਖਰੇ ਖੇਤਾਂ ਵਿੱਚ ਰਾਖੀ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ ਜੇ ਫਾਇਰ ਬ੍ਗੇਡ ਦਾ ਪ੍ਰਬੰਧ ਹੋ ਜਾਵੇ ਤਾਂ ਕੰਮ ਸੁਖਾਲਾ ਹੋ ਸਕਦਾ ਹੈ। ਕਿਸਾਨ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਉੜਾਂਗ ਵਿੱਚ ਤਾਂ ਹਰ ਸਾਲ ਅਨਹੋਣੀ ਵਾਪਰ ਜਾਂਦੀ ਹੈ ਅਤੇ ਪਿਛਲੇ ਸਾਲ ਤਾਂ ਬਹੁਤ ਵੱਡੀ ਅਨਹੋਣੀ ਵਾਪਰ ਗਈ ਸੀ ਪਹਿਲਾਂ ਮੀਹ ਝੱਖੜ ਨੇ ਕਣਕ ਵਿਛਾ ਦਿੱਤੀ ਅਤੇ ਉਸ ਤੋਂ ਬਾਅਦ ਅੱਗ ਨੇ ਕਾਫੀ ਰਕਬਾ ਲਪੇਟ ਵਿੱਚ ਲੈ ਲਿਆ ਦੋ ਸਾਲ ਪਹਿਲਾਂ ਤਾਂ ਅੱਗ ਢਿੱਪਾਂਂ ਵਾਲੀ ਤੋਂ ਚੱਲ ਕੇ ਆਈ ਅਤੇ ਉੜਾਂਗ ਪਿੰਡ ਵਿੱਚ ਵੀ ਬਹੁਤ ਵੱਡਾ ਨੁਕਸਾਨ ਕਰ ਗਈ ਲੋਕਾਂ ਨੇ ਆਪਣੇ ਟਰੈਕਟਰ ਲਿਆ ਕੇ ਅਤੇ ਪਾਣੀ ਦੇ ਡਰੰਮ ਭਰ ਕੇ ਅੱਗ ਤੇ ਕੰਟਰੋਲ ਕੀਤਾ ਜੇ ਪੰਨੀ ਵਾਲਾ ਵਿਖੇ ਫਾਇਰ ਬਰਗੇਡ ਦਾ ਪ੍ਰਬੰਧ ਹੋ ਜਾਵੇ ਤਾਂ ਨੁਕਸਾਨ ਹੋਣੋ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *