ਸਾਨੂੰ ਇਸ ਸੋਚ ਨੂੰ ਬਦਲਣ ਲਈ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਅਤੇ ਉਨਾਂ ਦੇ ਪਾਲਣ ਪੋਸ਼ਣ ਲਈ ਅੱਗੇ ਆਉਣਾ ਚਾਹੀਦਾ ਹੈ।ਅੱਜ ਦਾਨੀ ਸੱਜਣ ਜੋ ਗਰੀਬ ਲੜਕੀਆਂ ਦੇ ਵਿਆਹ ਕਾਰਜਾਂ ਵਿੱਚ ਤਨੋ ,ਮਨੋ ਅਤੇ ਧਨੋ ਸੇਵਾ ਕਰਦੇ ਹਨ ਉਹ ਇਹਨਾਂ ਗਰੀਬ ਲੜਕੀਆਂ ਦੇ ਲਈ ਮਸੀਹਾ ਬਣ ਕੇ ਅੱਗੇ ਖੜਦੇ ਹਨ ਤੇ ਅੱਜ ਲੜਕੀਆਂ ਸਮਾਜ ਵਿੱਚ ਮੁੰਡਿਆਂ ਦੀ ਬਰਾਬਰੀ ਤੇ ਆਪਣਾ ਸਮਾਜ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਹਨ। ਉਹਨਾਂ ਪੰਦਰਾਂ ਦਿਨਾਂ ਵਿੱਚ ਕਰਵਾਏ ਗਏ ਇਸ ਦੂਜੇ ਵਿਆਹ ਕਾਰਜ ਮੌਕੇ ਲੜਕੀ ਨੂੰ ਘਰ ਦਾ ਲੋੜੀਦਾ ਸਮਾਨ ਬੈੱਡ, ਪੇਟੀ, ਭਾਂਡੇ , ਕੱਪੜੇ, ਬਿਸਤਰੇ ,ਪੱਖਾਂ ਆਦਿ ਭੇਂਟ ਕਰਦਿਆਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਧੀਆਂ ਲਈ ਕੀਤੇ ਗਏ ਦਾਨ ਸਦਾ ਵੱਧਕੇ ਮਿਲਦੇ ਹਨ।ਇਸ ਮੌਕੇ ਸੰਗਤਾਂ ਅਤੇ ਬਰਾਤੀ ਸੱਜਣਾਂ ਲਈ ਵੀ ਚਾਹ ਪਕੌੜੇ ਅਤੇ ਪ੍ਰਸ਼ਾਦੇ ਦਾ ਲੰਗਰ ਅਟੁੱਟ ਵਰਤਾਇਆ ਗਿਆ।ਇਸ ਮੌਕੇ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਸਿੱਖ ਇਤਿਹਾਸ ਨਾਲ ਜੋੜਿਆ ਗਿਆ।ਇਸ ਮੌਕੇ ਬਾਬਾ ਸੇਵਾ ਸਿੰਘ,ਸਰਪੰਚ ਪਰਮਜੀਤ ਕੌਰ ਲੁਬਾਣਗੜ੍ਹ ,ਪ੍ਰਧਾਨ ਚੈਂਚਲ ਸਿੰਘ , ਹਰਚਰਨਜੀਤ ਸਿੰਘ ਬੱਬੀ ਸਰਪੰਚ ਜੋਧਵਾਲ,ਬਲਵੀਰ ਸਿੰਘ ਵੈਦ,ਪਰਸਾ ਸਿੰਘ ਹਾਦੀਵਾਲ,ਅਮਰਜੀਤ ਸਿੰਘ ਰਹੀਮਾਬਾਦ , ਰਣਜੀਤ ਸਿੰਘ ਬੁੱਲੇਵਾਲ, ਗੁਰਦੀਪ ਸਿੰਘ ਪੰਚ ਬੁੱਲੇਵਾਲ, ਸ਼ਮਸ਼ੇਰ ਸਿੰਘ ਸ਼ੇਰਾ,ਮਹਿੰਗਾ ਸਿੰਘ, ਲਖਵੀਰ ਸਿੰਘ ਸਰਪੰਚ ਢੋਲਣਵਾਲ, ਪ੍ਰੇਮ ਸਿੰਘ,ਰਾਜ ਸਿੰਘ ਢੋਲਣਵਾਲ, ਸੋਹਣ ਸਿੰਘ ਸਰਪੰਚ ਢੋਲਣਵਾਲ, ਹਰਨੇਕ ਸਿੰਘ ਲੁਬਾਣਗੜ੍ਹ, ਰਘਵੀਰ ਸਿੰਘ , ਮੰਨਾਂ ਉਧੋਵਾਲ ਵੀ ਮੌਜੂਦ ਸਨ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

