ਫਿਰੋਜ਼ਪੁਰ 15 ਅਗਸਤ (ਅਸ਼ੋਕ ਭਾਰਦਵਾਜ) 79ਵਾਂ 15 ਅਗਸਤ ਦਾ ਸਮਾਰੋਹ ਜੋ ਕਿ ਪੂਰੇ ਭਾਰਤ ਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਤਹਿਤ ਫਿਰੋਜ਼ਪੁਰ ਚ ਇਸ ਸਮਾਰੋਹ ਨੂੰ ਮਨਾਉਣ ਲਈ ਕਿੰਨੇ ਦਿਨ ਪਹਿਲਾਂ ਤਿਆਰੀਆਂ ਆਰੰਭੀਆਂ ਗਈਆਂ ਤੇ ਛਾਉਣੀ ਦੇ ਕੰਟੋਨਮੈਂਟ ਬੋਰਡ ਦੇ ਸਟੇਡੀਅਮ ਚ ਇਹ ਸਮਾਰੋਹ ਮਨਾਇਆ ਗਿਆ। ਇਸ ਸਮਾਰੋਹ ਚ ਮੁੱਖ ਮਹਿਮਾਨ ਵਜੋ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ ਤੇ ਸਟੇਡੀਅਮ ਚ ਝੰਡੇ ਲਹਿਰਾਉਣ ਦੀਆਂ ਰਸਮਾਂ ਨੂੰ ਚਾਰ ਚੰਦ ਲਗਾਏ ਤੇ ਇਸ ਆਜਾਦੀ ਸਮਾਰੋਹ ਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਯੋਧਿਆ ਦੀ ਜਿੰਦਗੀ ਤੇ ਚਾਨਣਾ ਪਾਇਆ ਗਿਆ। ਇਸ ਸਮਾਰੋਹ ਚ ਆਪਣੇ ਮਹਿਕਮੇ ਪ੍ਰਤੀ,ਆਪਣੇ ਪੇਸ਼ੇ ਪ੍ਰਤੀ ਤੇ ਆਪਣੇ ਜਿਲੇ ਪ੍ਰਤੀ ਵਧੀਆਂ ਭੂਮਿਕਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਪਰ ਇਹ ਸਨਮਾਨ ਚਿੰਨ੍ਹ ਦੇਣ ਵਾਲੀ ਪ੍ਰਕਿਰਿਆ ਉਸ ਸਮੇ ਸ਼ੱਕੀ ਜਾਪੀ ਜਦੋ ਉੱਘੀਆਂ ਸ਼ਖਸ਼ੀਅਤਾਂ ਨੂੰ ਅੱਖੋ ਪਰੋਖੇ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਕੇ ਸਰਕਾਰੀ ਘਪਲਿਆ ਚ ਕਿਸੇ ਨਾ ਕਿਸੇ ਸਾਇਡ ਤੋ ਨਾਮਜਦ ਚੱਲ ਰਹੇ ਹਨ ਅਜਿਹੇ ਸਨਮਾਨਿਤ ਚੇਹਰੇ ਜਿਥੇ ਆਪਣੇ ਦੇਸ਼ ਲਈ ਕਲੰਕਿਤ ਹਨ ਉਥੇ ਕਾਬੀਲਅਤਾ ਵਾਲੇ ਚੇਹਰਿਆ ਦੀ ਮਾਯੂਸੀ ਦਾ ਕਾਰਨ ਵੀ ਬਣੇ ਹਨ। ਜੇਕਰ ਗੱਲ ਕੀਤੀ ਜਾਵੇ ਦੇਸ਼ ਦੇ ਚੌਥੇ ਥੰਮ (ਪੱਤਰਕਾਰਤਾ ਖੇਤਰ) ਦੀ ਜੋ ਕਿ ਬਿਲਕੁਲ ਫਰੀ ਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦਾ ਹੈ ਤਾਂ ਇਸ ਤੋ ਵੱਡਾ ਵੱਡਮੁੱਲਾ ਸਹਿਯੋਗ ਤੇ ਯੋਗਦਾਨ ਸ਼ਾਇਦ ਹੀ ਸਨਮਾਨਿਤ ਕੀਤੀਆਂ ਹਸਤੀਆਂ ਤੋ ਕਿਤੇ ਜਿਆਦਾ ਹੈ। ਇਸ ਸਮਾਰੋਹ ਚ ਸਨਮਾਨਿਤ ਨਾ ਕਰਕੇ ਜਿਥੇ ਫਿਰੋਜ਼ਪੁਰ ਪ੍ਰਸ਼ਾਸ਼ਨ ਨੇ ਆਪਣਾ ਮਨੋਬਲ ਡੇਗਿਆ ਹੈ ਉਥੇ ਹੀ ਪੱਤਰਕਾਰੇ ਭਾਈਚਾਰੇ ਦੇ ਮਨ ਨੂੰ ਵੀ ਠੇਸ ਪਹੁੰਚਾਈ ਹੈ। ਸੋ ਆਜਾਦੀ ਤੋ ਪਹਿਲਾਂ ਤੇ ਹੁਣ ਤੱਕ ਲੋਕਤੰਤਰ ਲਈ ਚੌਥੇ ਥੰਮ ਦਾ ਵੱਡਮੁੱਲਾ ਯੋਗਦਾਨ ਹੈ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…





