ਕਪੂਰਥਲਾ, 18 ਅਗਸਤ (ਕੌੜਾ)- ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿਸਟਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਦੋ ਰੋਜਾ ਕ੍ਰਿਕਟ ਟੂਰਨਾਮੈਂਟ ਪੰਜਾਬ ਰਾਜ ਬਿਜਲੀ ਬੋਰਡ ਕਪੂਰਥਲਾ ਅਤੇ ਅਧਿਆਪਕਾ ਦੀ ਟੀਮ ਵਿਚਕਾਰ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਇੰਜੀਨੀਅਰ ਮਾਧਮ ਸ਼ਰਮਾ ਅਤੇ ਇੰਜੀਨੀਅਰ ਅਮਨਦੀਪ ਸਿੰਘ ਨੇ ਆਖਿਆ ਕਿ ਨੌਜਵਾਨ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਖੁਸ਼ਹਾਲ ਜੀਵਨ ਜੀਉਣ ਲਈ ਖੇਡਾ ਬਹੁਤ ਜਰੂਰੀ ਹਨ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣੇ ਜਰੂਰੀ ਹਨ । ਮਾਸਟਰ ਨਰੇਸ਼ ਕੋਹਲੀ ਤੇ ਰਣਜੀਤ ਸਿੰਘ ਰਾਣਾ ਮਿਰਜਾਪੁਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਪਹਿਲੀ ਮੈਚ ਵਿੱਚ ਅਧਿਆਪਕਾਂ ਦੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 209 ਰਨ ਬਣਾਏ ਰਨ ਜਿਸ ਦੇ ਜਵਾਬ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ 180 ਤੇ ਆਊਟ ਹੋ ਗਈ ਇਸ ਮੈਚ ਵਿੱਚ ਅਧਿਆਪਕ ਰੂਬਲ ਨੇ 80 ਰਨ ਬਣਾਏ ਉਹਨਾਂ ਨੂੰ ਮੈਨ ਆਫ ਮੈਚ ਦਿੱਤਾ ਗਿਆ ਦੂਜੇ ਮੁਕਾਬਲੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਜੇਤੂ ਰਹੀ ਇਸ ਕ੍ਰਿਕਟ ਲੀਗ ਵਿੱਚ ਮੈਨ ਆਫ ਦਾ ਟੂਰਨਾਮੈਂਟ ਬਾਜਵਾ ਰਹੇ ਇਨਾਮਾਂ ਦੀ ਵੰਡ ਇੰਜੀਨੀਅਰ ਅਮਨਦੀਪ ਸਿੰਘ ,ਇੰਜੀਨੀਅਰ ਮਾਧਵ ਸ਼ਰਮਾ, ਰਣਜੀਤ ਸਿੰਘ ਸੈਣੀ ,ਗੁਰਵਿੰਦਰ ਸਿੰਘ ,ਵਿਰਕ ਸੁਖਦੇਵ ਸਿੰਘ ਜੱਜ ਨੇ ਕੀਤੀ । ਇਸ ਮੌਕੇ ਰੂਬਲ ਟਿੱਬਾ, ਗੋਪੀ ,ਬਾਜਵਾ ਕੁਸ਼ਲ ਗੁਜਰਾਲ,ਨਰੇਸ਼ ਕੋਹਲੀ ,ਜਗਜੀਤ ਸਿੰਘ ਸੋਢੀ ਲੋਹੀਆਂ ਹਾਜ਼ਰ ਸਨ।






