ਕਾਲੀ ਸਹਿਗਲ ਤਿੰਨ ਭਰਾਵਾਂ ਵਿੱਚੋਂ ਦੂਸਰੇ ਨੰਬਰ ਹੈ।ਭਾਵ ਇਕ ਵੱਡਾ ਭਰਾ ਤੇ ਇਕ ਛੋਟਾ ਭਰਾ ਹੈ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਮਾਤਾ ਨੇ ਬਹੁਤ ਮੇਹਨਤ ਨਾਲ ਬੱਚਿਆਂ ਨੂੰ ਪਾਲਿਆ। ਵਧੀਆ ਪ੍ਰਵਰਿਸ਼ ਕੀਤੀ।ਪੜਾ ਲਿਖਾਂ ਕੇ ਸਮਾਜ ਵਿੱਚ ਸਿਰ ਉੱਚਾ ਕਰ ਕੇ ਜਿਉਣਾ ਸਿਖਾਇਆ। ਪਰਵਿੰਦਰ ਸਿੰਘ ਉਰਫ ਕਾਲ਼ੀ ਸਹਿਗਲ ਨੂੰ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ । ਸਕੂਲ ਦੀ ਬਾਲ ਸਭਾ ਚ ਗਾਉਂਦੇ ਗਾਉਂਦੇ ਉਸਤਾਦ ਬੂਟਾ ਅਨਮੋਲ ਨਾਲ ਇੰਨਾ ਦੀ ਮੁਲਾਕਾਤ ਹੋਈ।ਉਹਨਾਂ ਕੋਲੋਂ ਗਾਇਕੀ ਦੀਆਂ ਬਰੀਕੀਆਂ ਦੀ ਸਿੱਖਿਆ ਲਈ ਅਤੇ 2006 ਦੇ ਵਿੱਚ ਮਿਲੇ ਕਮਲ ਦ੍ਰਾਵਿੜ ਜੀ ਨੂੰ ਮਿਲੇ ਉਨ੍ਹਾਂ ਨੇ ਪਹਿਲੀ ਧਾਰਮਿਕ ਟੇਪ ਸਾਵਣ ਦਾ ਮੇਲਾ ਤਿਆਰ ਕਰਵਾਈ ।ਇਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਟੇਪ ਤੋ ਬਾਅਦ ਜਗਰਾਤੇ ਲਾਉਣ ਲੱਗ ਪਏ । ਗਾਇਕੀ ਸਫ਼ਰ ਨਿਰੰਤਰ ਜਾਰੀ ਰਿਹਾ। 2009 ਦੇ ਵਿੱਚ ਫਿਰ ਦੂਜੀ ਆਈ “ਭਗਤਾ ਜੈ ਮਾਤਾ ਦੀ” ਆਈ। ਉਸਤਾਦ ਪ੍ਰੋਫੈਸਰ ਹਰਪ੍ਰੀਤ ਜੀ ਕੋਲੋਂ ਵੀ ਗਾਇਕੀ ਦੇ ਗੁਰ ਸਿੱਖਣ ਨੂੰ ਮਿਲੇ। ਉਸ ਤੋਂ ਬਾਅਦ ਕੁਝ ਘਰੇਲੂ ਮੱਸਲਿਆਂ ਕਰਕੇ ਅੱਠ ਤੇ 10 ਸਾਲ ਗਾਇਕੀ ਦੂਰ ਰਹਿਣ ਤੋਂ ਬਾਅਦ 2022 ਦੇ ਵਿੱਚ ਧਾਰਮਿਕ ਟੇਪ ਕੀਤੀ “ਮੇਰੀ ਚਿੰਤਾ ਪੁਰਨੀ ਮਾਂ” ਜਿਹਨੂੰ ਬਹੁਤ ਜਿਆਦਾ ਲੋਕਾਂ ਨੇ ਪਸੰਦ ਕੀਤਾ ਬਹੁਤ ਸਾਰੇ ਜਗਰਾਤਿਆਂ ਵਿੱਚ ਗਾਇਕੀ ਦੇ ਜੌਹਰ ਦਿਖਾਏ। 2025 ਦੇ ਵਿੱਚ ਹੁਣ ਫਿਰ ਦੁਬਾਰਾ ਇੱਕ ਨਵੀਂ ਭੇਟ ਬਹੁਤ ਚਲ ਰਹੀ ਹੈ।”ਜਾਗੇ ਵਾਲੀ ਰਾਤ” ਕੀਤੀ ਜਿਸ ਦਾ ਮਿਊਜ਼ਿਕ ਕੀਤਾ ਗੌਰਵ ਅਨਮੋਲ ਜੀ ਨੇ ਜਿਸ ਨੂੰ ਲਿਖਿਆ ਗੁਰਜੰਟ ਭੁੱਲਰ ਨੇ ਤੇ ਵੀਡਿਓ ਡਾਇਰਕਟਰ ਕੀਤੀ ਹੈ ਪ੍ਰਸਿੱਧ ਡਾਇਰੈਕਟਰ ਰਾਜ ਘਾਲੀ ਜੀ ਨੇ ਬਹੁਤ ਮੇਹਨਤ ਨਾਲ ਪੂਰੀ ਕੀਤੀ । ਇਸ ਪ੍ਰਾਜੈਕਟ ਦੀ ਪ੍ਰਮੋਸ਼ਨ ਗੁਰਚਰਨ ਬੁੱਟਰ ਜੀ ਵੱਲੋਂ ਸੁਚੱਜੇ ਪ੍ਰਬੰਧ ਢੰਗ ਨਾਲ ਕੀਤੀ ਹੈ।ਇਸ ਭੇਟ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਹ ਭੇਟ ਜਗਰਾਤਿਆਂ ਵਿੱਚ ਗਾਈ ਜਾ ਰਹੀ ਹੈ। ਜਲਦੀ ਹੀ ਕਾਲ਼ੀ ਸਹਿਗਲ ਦੀਆਂ ਹੋਰ ਭੇਟਾ ਵੀ ਸੁਣਨ ਨੂੰ ਮਿਲਣਗੀਆਂ। ਕਾਲੀ ਸਹਿਗਲ ਵਧੀਆ ਗਾਇਕ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹੈ। ਪ੍ਰਮਾਤਮਾ ਇਸ ਨੂੰ ਹੋਰ ਤਰੱਕੀਆਂ ਬਖ਼ਸ਼ੇ।
ਪਰਗਟ ਸਿੰਘ ਜੰਬਰ
ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ 8528026566






