ਔੜ ਚਰਚ ’ਚ ਧੂਮਧਾਮ ਨਾਲ ਮਨਾਇਆ ‘ਈਸਟਰ ਡੇਅ’

Spread the love
ਅੰਮ੍ਰਿਤਸਰ, 21 ਅਪ੍ਰੈਲ (ਦਿਨੇਸ਼ ਸੋਨੀ)-ਪੂਰੇ ਵਿਸ਼ਵ ਵਿਚ ਮਨਾਏ ਜਾਣ ਵਾਲਾ ‘ਈਸਟਰ ਡੇਅ’ ਔੜ ਸਥਿਤ  ‘ਦਾ ਚਰਚ ਆਫ ਸਲਵੇਸ਼ਨ, ਹਿਲਿੰਗ ਐਂਡ ਪ੍ਰੋਫੈਸੀ’ ਚਰਚ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਦਾ ਆਯੋਜਨ ਪ੍ਰਭੂ ਯਿਸ਼ੂ ਮਸੀਹ ਦੇ  ਗੀਤਾਂ ਭਜਨਾਂ ਨਾਲ ਕੀਤਾ ਗਿਆ।  ਿੲਸ ਦੌਰਾਨ ਪਵਿੱਤਰ ਬਾਈਬਲ ਦੇ ਅਧਾਰ ’ਤੇ ਪ੍ਰਭੂ ਯਿਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀਅ ਉੱਠਣ ’ਤੇ ਪਲੇਅ ਵੀ ਦਿਖਾਇਆ ਗਿਆ।  ਇਸ ਮੌਕੇ ਮੁੱਖ ਪ੍ਰਚਾਰਕ ਪਾਸਟਰ ਅੰਮ੍ਰਿਤ ਸੰਧੂ ਵਲੋਂ ਵੱਡੀ ਗਿਣਤੀ ਵਿੱਚ ਪੁੱਜੀ ਕਲੀਸਿਆ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜਿਊਂਦੇ ਹੋ ਜਾਣ ਦੀ ਵਧਾਈ ਦਿੱਤੀ ਅਤੇ ਬੜੇ ਵਿਸਥਾਰ ਨਾਲ ਪਵਿੱਤਰ ਬਾਣੀ ਨੂੰ ਸੰਚਾਰ ਕੀਤਾ।
ਪਾਸਟਰ ਅੰਮ੍ਰਿਤ ਸੰਧੂ  ਨੇ  ਪਵਿੱਤਰ ਬਾਈਬਲ ਵਿਚੋਂ ਈਸਟਰ ਦੇ ਪਵਿੱਤਰ ਦਿਹਾੜੇ ਬਾਰੇ ਬੋਲਦਿਆਂ ਕਿਹਾ ਕਿ ਕਰੀਬ ਦੋ ਹਜ਼ਾਰ ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਨੇ ਇਨਸਾਨੀ ਜਾਮੇ ਨੂੰ ਪਹਿਨਿਆ ਅਤੇ ਸਾਰੇ ਜਗਤ ਤੇ ਮਨੁੱਖਾਂ ਦੇ ਪਾਪਾਂ ਲਈ ਕਰੁਸ ਦੇ ਉੱਪਰ ਬਲੀਦਾਨ ਹੋਏ ਅਤੇ ਤੀਜੇ ਦਿਨ ਮੁਰਦਿਆਂ ਵਿਚੋਂ ਜੀ ਉਠੇ, ਜਿਸ ਵਜੋਂ ਿੲਹ ਦਿਨ ‘ਈਸਟਰ ਡੇਅ’ ਕਰ ਕੇ ਮਨਾਇਆ ਜਾਂਦਾ ਹੈ, ਜੋ ਕਿ ਪੂਰਾ ਵਿਸ਼ਵ ਇਸ ਦਿਨ ਨੂੰ ਬੜੀ ਧੂਮ ਧਾਮ ਨਾਲ ਮਨਾਉਂਦਾ ਹੈ।  ਉਨਾਂ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਆਪਸੀ ਪ੍ਰੇਮ ਕਰਨਾ ਅਤੇ ਇਕ ਦੂਜੇ ਦਾ ਸਤਿਕਾਰ ਕਰਨਾ ਸਿਖਾਇਆ ਹੈ। ਸਾਨੂੰ ਵੀ ਉਨਾਂ ਦੇ ਦੱਸੇ ਹੋਏ ਮਾਰਗਾਂ ’ਤੇ ਚਲਦੇ ਹੋਏ ਆਪਣੇ ਜੀਵਨ ਨੂੰ ਜਿਉਣਾ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਬਾਈਬਲ ਅਨੁਸਾਰ  ਯਿਸ਼ੂ ਮਸੀਹ ਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ’ਤੇ ਲੈ ਲਿਆ ਤਾਂ ਕਿ ਅਸੀਂ ਨਿਜ਼ਾਤ ਪ੍ਰਾਪਤ ਕਰੀਏ। ਇਤਿਹਾਸ ਦੇ ਪੰਨੇ ਇਹ ਸਬੂਤ ਪੇਸ਼ ਕਰਦੇ ਹਨ ਕਿ ਸੱਚ-ਮੁੱਚ ਪ੍ਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀਦਾਤਾ ਨੇ ਮੁਰਦਿਆਂ ਵਿੱਚੋ ਜਿੰਦਾ ਹੋ ਕੇ ਸਾਡੀ ਮੁਕਤੀ ਦੇ ਰਸਤੇ ਨੂੰ ਖੋਲ੍ਹਿਆ ਹੈ। ਪ੍ਰਭੂ ਯਿਸ਼ੂ ਮਸੀਹ ਜੀ ਨੇ ਜੋ ਸਾਰੇ ਸੰਸਾਰ ਲਈ ਮੁਕਤੀ ਦਾ ਦਰਵਾਜ਼ਾ ਖੋਲ੍ਹਿਆ। ਇਸ ਮੌਕੇ ਆਈ ਹੋਈ ਸੰਗਤ ਨੇ ਬੜੇ ਹੀ ਧਿਆਨ ਨਾਲ ਪ੍ਰਭੂ ਜੀ ਦੀ ਬਾਣੀ ਨੂੰ ਸੁਣਿਆ। ਇਸ ਮੌਕੇ ਗਲੋਬਲ ਐਕਸ਼ਨ ਕਮੇਟੀ ਦੀ ਪ੍ਰਬੰਧਕ ਟੀਮ ਵੀ ਹਾਜ਼ਰ ਸਨ।
  • Related Posts

     Padma Shri Prof. Kartar Singh Sangeet Academy Commences 27 Sehaj Paaths Dedicated to the Centenary

    Spread the love

    Spread the loveSri Anandpur Sahib, August 15 (Bhardwaj): Under the leadership of **Sukhwinder Singh Sagar**, in-charge of the **Padma Shri Prof. Kartar Singh Gurmat Sangeet Academy**, Sri Anandpur Sahib, **27…

    CM Mann Honors 26 Distinguished Individuals, Police Personnel Awarded “Chief Minister Rakshak Medal” and “Chief Minister Medal”

    Spread the love

    Spread the loveFaridkot, August 15 (Vipin Mittal): The **state-level Independence Day celebration** by the Punjab Government was held with great pomp and show in **Faridkot**, where **Chief Minister Bhagwant Mann**…

    Leave a Reply

    Your email address will not be published. Required fields are marked *