*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਟਾਣਾ ਦੇ ਮਰੀਜ਼ਾਂ ਲਈ ‘ਫਰੀ ਬੈੱਡ ਸੇਵਾ’ ਦਾ ਆਰੰਭ’* *ਨੇਕ ਕਾਰਜ ਲਈ ਸ. ਹਰਜਾਪ ਸਿੰਘ ਮਾਨ ਨੇ ਦਿੱਤਾ ਤਿੰਨ ਲੱਖ ਰੁਪਏ ਦਾ ਦਾਨ*

Spread the love
ਬੰਗਾ 11 ਜੂਨ () ਕੈਨੇਡਾ ਵਿੱਚ ਵੱਸਦੇ ਉੱਘੇ ਸਮਾਜ ਸੇਵੀ ਭਰਾ ਸ. ਹਰਜਾਪ ਸਿੰਘ ਮਾਨ (ਟੋਰਾਂਟੋ) ਅਤੇ ਸ. ਸਰੂਪ ਸਿੰਘ ਮਾਨ (ਵੈਨਕੂਵਰ) ਲੰਬੇ ਸਮੇਂ ਤੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਅਧੀਨ ਚੱਲ ਰਹੀਆਂ ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਸੇਵਾ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸ. ਹਰਜਾਪ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਕਟਾਣਾ ਦੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਆਪਣੇ ਪਿਤਾ ਸ. ਸੋਹਨ ਸਿੰਘ ਮਾਨ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਤਿੰਨ ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਸ ਰਾਸ਼ੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਵਿੱਚ ਇੱਕ ਬੈੱਡ ਫਰੀ ਕਰਵਾਇਆ ਗਿਆ ਹੈ, ਜਿਸ ਦਾ ਲਾਭ ਪਿੰਡ ਕਟਾਣਾ ਦੇ ਲੋੜਵੰਦ ਮਰੀਜ਼ਾਂ ਨੂੰ ਨਿਰੰਤਰ ਮਿਲਦਾ ਰਹੇਗਾ। ਢਾਹਾਂ ਕਲੇਰਾਂ ਵਿਖੇ ਪਹੁੰਚ ਕੇ ਸ. ਹਰਜਾਪ ਸਿੰਘ ਮਾਨ ਨੇ ਇਹ ਸਹਿਯੋਗ ਰਾਸ਼ੀ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਟ ਕੀਤੀ । ਇਸ ਮੌਕੇ ਸ. ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਲੋਕਾਂ  ਲਈ ਆਧੁਨਿਕ ਮੈਡੀਕਲ ਸਿਹਤ ਸੇਵਾਵਾਂ ਨਾਲ ਲੈਸ ਇੱਕ ਉੱਤਮ ਹਸਪਤਾਲ ਹੈ, ਜੋ ਮਾਨਵਤਾ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।  ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸ. ਹਰਜਾਪ ਸਿੰਘ ਮਾਨ ਨੇ ਆਪਣੇ ਪਿਤਾ ਦੀ ਯਾਦ ਨੂੰ ਸਦੀਵੀ ਬਣਾਉਂਦੇ ਹੋਏ ਪਿੰਡ ਕਟਾਣਾ ਦੇ ਲੋਕਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਬੈੱਡ ਫਰੀ ਕਰਵਾ ਕੇ ਇੱਕ ਸ਼ਲਾਘਾਯੋਗ ਅਤੇ ਲੋਕ ਭਲਾਈ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੋੜਵੰਦ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਲਾਭ ਮਿਲਦਾ ਰਹੇਗਾ। ਇਸ ਮੌਕੇ ਸ. ਢਾਹਾਂ ਨੇ ਟਰੱਸਟ ਵੱਲੋਂ ਸ. ਹਰਜਾਪ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ । ਇਸ ਮੌਕੇ ਸ.ਜੁਗਰਾਜ ਸਿੰਘ ਸਿੱਧੂ, ਸ. ਅਮਰਜੀਤ ਸਿੰਘ, ਸ. ਅਜਮੇਰ ਸਿੰਘ ਚਾਨਾ ਪੱਤਰਕਾਰ, ਸ. ਮਨਜੀਤ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ ,ਫੋਟੋ ਕੈਪਸ਼ਨ : ਪਿੰਡ ਕਟਾਣਾ ਕਲਾਂ  ਲਈ ਫਰੀ ਬੈੱਡ ਸੇਵਾ ਕਰਵਾਉਣ ਵਾਲੇ ਸਮਾਜ ਸੇਵਕ ਸ. ਹਰਜਾਪ ਸਿੰਘ ਮਾਨ ਨੂੰ ਯਾਦ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ
  • Related Posts

    ਡੀਐਮਸੀ ਲੁਧਿਆਣਾ ਵੱਲੋਂ ਲਗਾਏ ਮੁਫ਼ਤ ਅੱਖਾਂ ਦੇ ਕੈਂਪ ’ਚ 152 ਮਰੀਜ਼ਾਂ ਦੀ ਜਾਂਚ 23 ਮਰੀਜ਼ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੁਣੇ, ਦਵਾਈਆਂ, ਇਲਾਜ, ਰਹਿਣ ਤੇ ਖਾਣ-ਪੀਣ ਦੀ ਸਹੂਲਤ ਵੀ ਮੁਫ਼ਤ

    Spread the love

    Spread the love ਜਗਰਾਓਂ 14 ਸਤੰਬਰ (ਜਸਵਿੰਦਰ ਸਿੰਘ ਡਾਂਗੀਆ): ਸਥਾਨਕ ਗੁਰਦੁਆਰਾ ਦਸ਼ਮੇਸ਼ ਨਗਰ, ਕੱਚਾ ਮਲਕ ਰੋਡ ਵਿਖੇ ਅੱਜ ਸੋਮਵਾਰ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ੇਸ਼ ਮੁਫ਼ਤ…

    ਜੀ.ਏ.ਡੀ. ਅੰਬੇਦਕਰ ਨਗਰ ਫਰੀਦਕੋਟ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ-714 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ

    Spread the love

    Spread the loveਫਰੀਦਕੋਟ, 14 ਸਤੰਬਰ (ਗੁਰਦੀਪ ਸਿੰਘ ਢਿੱਲੋਂ ):-ਪੰਜਾਬ ਸਰਕਾਰ ਅਤੇ ਆਯੂਸ਼ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਅਮਿਤਾ ਗੁਪਤਾ, ਡੀ.ਡੀ.ਓ. ਫਰੀਦਕੋਟ…

    Leave a Reply

    Your email address will not be published. Required fields are marked *