ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਕੂੰਭੇਵਾਲ ਕੈਸਰ ਨਾਲ 1 ਸਾਲ ਤੋਂ ਲੜਾਈ ਲੜ ਰਹੇ ਸਨ। ਆਖਰ ਕੈਸਰ ਨੂੰ ਹਰਾ ਕੇ ਘਰ ਪਰਤੇ

Spread the love

ਨੂਰਪੁਰ ਬੇਦੀ 10 ਜੂਨ ( ਦਲਜੀਤ ਚਨੌਲੀ)ਪਿਛਲੇ ਸਾਲ 2025 ਤੋ ਕੈਸਰ ਤੋਂ ਪੀੜਿਤ ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਕੂੰਭੇਵਾਲ ਆਖਰ ਤੰਦਰੁਸਤ ਹੋ ਕੇ ਅੱਜ ਅਪਣੇ ਪਿੰਡ ਕੂੰਭੇਵਾਲ ਪੁਹਚ ਗਏ ਪਿੰਡ ਦੇ ਲੋਕਾਂ ਅਤੇ ਪਰਿਵਾਰ ਨੇ ਦਰਵਾਜੇ ਵਿੱਚ ਤੇਲ ਚੋਅ ਕੇ ਸਵਾਗਤ ਕੀਤਾ। ਦੱਸਣਯੋਗ ਹੈ ਕਿ ਸਰਪੰਚ ਮਹਿੰਦਰ ਸਿੰਘ ਕੰਗ ਪਿਛਲੇ ਸਾਲ ਕੈਸਰ ਤੋਂ ਪੀੜਿਤ ਹੋ ਗਏ ਸੀ। ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਦਾ ਮੁਢਲਾ ਇਲਾਜ ਏਮਜ ਹਸਪਤਾਲ ਬਿਲਾਸਪੁਰ ਤੋਂ ਕੀਤਾ ਗਿਆ ਸੀ । ਪਰ ਸਥਿਤੀ ਖਰਾਬ ਹੋਣ ਕਾਰਣ ਮੈਕਸ ਹਸਪਤਾਲ ਮੁਹਾਲੀ ਵਿਖੇ ਉਹਨਾਂ ਨੂੰ ਜਲਦੀ ਹੀ ਭਰਤੀ ਕਰਵਾਇਆ ਗਿਆ। 13 ਘੰਟੇ ਦੀ ਲੰਬੀ ਸਰਜਰਰੀ ਤੋਂ ਬਾਅਦ ਕਾਫ਼ੀ ਤੰਦਰੁਸਤ ਪਾਏ ਜਾਣ ਤੇ ਅੱਜ ਅਪਣੇ ਗ੍ਰਹਿ ਕੂੰਭੇਵਾਲ ਵਿਖੇ ਪੁਹਚੇ ਪਿੰਡ ਦੇ ਲੋਕਾਂ ਨੇ ਅਪਣੇ ਸਰਪੰਚ ਦੇ ਕੂੰਭੇਵਾਲ ਆਉਣ ਤੇ ਖੁਸ਼ੀ ਮਨਾਈ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।

ਫੋਟੋ ਕੈਪਸ਼ਨ:- ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਦੀ ਫਾਈਲ ਫੋਟੋ

  • Related Posts

    ਆਮ ਆਦਮੀ ਕਲੀਨਿਕਾਂ ਦੇ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ‘ਤੇ, ਮਰੀਜ਼ਾਂ ਨੂੰ ਹੋਈ ਖੱਜਲ-ਖੁਆਰੀ

    Spread the love

    Spread the loveਤਪਾ ਮੰਡੀ, 27 ਜੁਲਾਈ (ਗੋਲਡੀ ਵਿਆਸ): ਪੰਜਾਬ ਭਰ ਦੇ ਸੱਦੇ ‘ਤੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ, ਫਾਰਮਾਸਿਸਟਾਂ ਅਤੇ ਕਲੀਨੀਕਲ ਸਹਾਇਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ…

    ਡਾ ਲਖਬੀਰ ਕੌਰ ਸਿਵਲ ਸਰਜਨ ਵਲੋਂ ਪਿੰਡ ਕਲੀਨਿਕ ਇੰਚਾਰਜ/ ਆਮ ਆਦਮੀ ਪਿੰਡ ਕਲੀਨਿਕ ਬਬਾਨੀਆਂ ਅਤੇ ਬੁੱਟਰ ਬਖੂਆ ਲਈ ਸਟਾਫ ਨਰਸ ਨੂੰ ਦਿੱਤਾ ਗਿਆ ਨਿਯੁਕਤੀ ਪੱਤਰ :

    Spread the love

    Spread the loveਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਆਮ ਆਦਮੀ ਪਿੰਡ ਕਲੀਨਿਕ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਿਤ: ਡਾ ਲਖਬੀਰ ਕੌਰ ਸਿਵਲ ਸਰਜਨ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਅਤੇ…

    Leave a Reply

    Your email address will not be published. Required fields are marked *