ਵੱਧ ਰਹੇ ਤਾਪਮਾਨ ‘ਚ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਲਾਜ਼ਮੀ: ਡਾ. ਸ਼ੈਲਜਾ ਸ਼ਰਮਾ

Spread the love

ਸੈਂਟਰੀਏਂਟ ਫਾਰਮਾਸਿਊਟੀਕਲ ਅਤੇ ਸਫੇਰੂਲ ਫਾਊਂਡੇਸ਼ਨ ਵੱਲੋਂ ਲਗਾਏ ਮੈਡੀਕਲ ਕੈਂਪ ਦੌਰਾਨ 70 ਦੇ ਕਰੀਬ ਮਰੀਜ਼ਾਂ ਦੀ ਜਾਂਚ, ਮੁਫ਼ਤ ਦਵਾਈਆਂ ਵੰਡੀਆਂ

ਨਵਾਸ਼ਹਿਰ /ਕਾਠਗੜ੍ਹ, 10 ਜੂਨ (ਜਤਿੰਦਰ ਪਾਲ ਸਿੰਘ ਕਲੇਰ ): ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਟੌਂਸਾ ਦੇ ਸੈਂਟਰੀਏਂਟ ਫਾਰਮਾਸਿਊਟੀਕਲ ਦੇ ਪ੍ਰਬੰਧਕਾਂ ਦੇ ਮਾਰਗਦਰਸ਼ਨ ਹੇਠ ਸਫੇਰੂਲ ਫਾਊਂਡੇਸ਼ਨ ਸੰਸਥਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਹਫ਼ਤੇ ਦੇ ਦਿਨਾਂ ਵਿੱਚ ਲਗਾਤਾਰ ਲੜੀਵਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਵਾਰ ਰੈਲ ਮਾਜਰਾ ਦੀਆਂ ਤਿੰਨ ਪੰਚਾਇਤਾਂ ਵਿਖੇ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਅਧੀਨ ਅੱਜ ਮਾਜਰਾ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਤਪਦੀ ਗਰਮੀ ਅਤੇ ਵਧੇ ਹੋਏ ਤਾਪਮਾਨ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਪਹੁੰਚੇ। ਕੈਂਪ ਵਿੱਚ ਪਹੁੰਚੇ ਲਗਭਗ 70 ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਡਾਕਟਰ ਸ਼ੈਲਜਾ ਸ਼ਰਮਾ, ਡਾਕਟਰ ਅੰਕਿਸ਼ ਵਸ਼ਿਸ਼ਟ, ਡਾਕਟਰ ਸੂਰਿਆਕਾਂਤ, ਅਨਿਲ ਮਿਸ਼ਰਾ ਅਤੇ ਫਾਰਮਾਸਿਸਟ ਸੁਨੇਹਾ ਪਰੋਆ ਸਮੇਤ ਹਰਚੰਦ ਸਿੰਘ ਦੀ ਪੂਰੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਡਾਕਟਰ ਸ਼ੈਲਜਾ ਸ਼ਰਮਾ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਦਿਨੋਂ-ਦਿਨ ਤਾਪਮਾਨ ਕਾਫ਼ੀ ਜ਼ਿਆਦਾ ਵੱਧ ਰਿਹਾ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਨੀੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਕਿ ਅਜਿਹੇ ਗਰਮ ਮੌਸਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸਿੱਧੀ ਧੁੱਪ ਤੇ ਗਰਮੀ ਦੇ ਪ੍ਰਭਾਵ ਤੋਂ ਬਚਾਅ ਕੇ ਰੱਖਿਆ ਜਾਵੇ। ਇਸ ਪਰਉਪਕਾਰੀ ਕਾਰਜ ਲਈ ਪਿੰਡ ਦੀ ਪੰਚਾਇਤ, ਸਰਪੰਚ ਅਤੇ ਸਮੂਹ ਪੰਚਾਂ ਵੱਲੋਂ ਸੈਂਟਰੀਏਂਟ  ਫਾਰਮਾਸਿਊਟੀਕਲ ਦੇ ਪ੍ਰਬੰਧਕਾਂ ਅਤੇ ਮੈਡੀਕਲ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੁੰਦੇ ਹਨ।
  • Related Posts

    ਸਰਕਾਰੀ ਦਾਅਵੇ ਫੇਲ੍ਹ, ਧਨੌਲਾ ਸਿਵਲ ਹਸਪਤਾਲ ਬਣਿਆ ਮਰੀਜ਼ਾਂ ਦੀ ਪ੍ਰੇਸ਼ਾਨੀ ਦਾ ਕੇਂਦਰ -ਮਾਹਿਰ ਡਾਕਟਰਾਂ ਤੋਂ ਖਾਲੀ ਹੋਇਆ ਧਨੌਲਾ ਹਸਪਤਾਲ, ਲੋਕਾਂ ਨੇ ਸਰਕਾਰ ਤੋਂ ਮੰਗਿਆ ਜਵਾਬ -ਸਿਹਤ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਧਨੌਲਾ, ਮਰੀਜ਼ਾਂ ਨੂੰ ਮਿਲ ਰਹੀ ਨਿਰਾਸ਼ਾ ਤੇ ਰੈਫਰ ਦੀ ਪਰਚੀ

    Spread the love

    Spread the love ਧਨੌਲਾ, 11 ਜੂਨ (ਹਰਦੀਪ ਹੈਰੀ) ਕਦੇ ਇਲਾਕੇ ਦੇ ਲੋਕਾਂ ਲਈ ਸਿਹਤ ਸੇਵਾਵਾਂ ਦਾ ਵੱਡਾ ਆਸਰਾ ਮੰਨਿਆ ਜਾਂਦਾ ਸਿਵਲ ਹਸਪਤਾਲ ਧਨੌਲਾ ਅੱਜ ਖੁਦ ਹੀ ਇਲਾਜ ਦਾ ਮੁਹਤਾਜ ਦਿਖਾਈ…

    *ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਟਾਣਾ ਦੇ ਮਰੀਜ਼ਾਂ ਲਈ ‘ਫਰੀ ਬੈੱਡ ਸੇਵਾ’ ਦਾ ਆਰੰਭ’* *ਨੇਕ ਕਾਰਜ ਲਈ ਸ. ਹਰਜਾਪ ਸਿੰਘ ਮਾਨ ਨੇ ਦਿੱਤਾ ਤਿੰਨ ਲੱਖ ਰੁਪਏ ਦਾ ਦਾਨ*

    Spread the love

    Spread the loveਬੰਗਾ 11 ਜੂਨ () ਕੈਨੇਡਾ ਵਿੱਚ ਵੱਸਦੇ ਉੱਘੇ ਸਮਾਜ ਸੇਵੀ ਭਰਾ ਸ. ਹਰਜਾਪ ਸਿੰਘ ਮਾਨ (ਟੋਰਾਂਟੋ) ਅਤੇ ਸ. ਸਰੂਪ ਸਿੰਘ ਮਾਨ (ਵੈਨਕੂਵਰ) ਲੰਬੇ ਸਮੇਂ ਤੋਂ ਗੁਰੂ ਨਾਨਕ ਮਿਸ਼ਨ…

    Leave a Reply

    Your email address will not be published. Required fields are marked *