ਜੈਪੁਰ(ਰਾਜਸਥਾਨ) ਦੀ ਸੰਸਥਾ ਵੱਲੋਂ ਡਾ. ਸਵਰਾਜ ਗਰੋਵਰ “ਮਹਾਦੇਵੀ ਵਰਮਾ ਕਾਵਯ ਸ਼੍ਰੋਮਣੀ ਸਨਮਾਨ-2025” ਨਾਲ ਸਨਮਾਨਿਤ

Spread the love

ਅੰਮ੍ਰਿਤਸਰ4 ਅਪ੍ਰੈਲ (ਦਿਨੇਸ਼ ਸੋਨੀ )ਜੈਪੁਰ ਦੀ ਸੰਸਥਾ ਵੱਲੋਂ ਰਾਜਸਥਾਨ ਅਤੇ ਦੇਸ਼ ਦੇ ਹੋਰ ਕਈ ਪ੍ਰਾਂਤਾ ਵਿੱਚ ਸਮਾਜ ਸੇਵਾ ਵਿੱਚ ਅਗੇ ਸ਼੍ਰੀ ਸਤਯਇੰਦਰਾ ਫਾਊਂਡੇਸ਼ਨ ਨੇ ਡਾ. ਸਵਰਾਜ ਗਰੋਵਰ ਨੂੰ 1968 ਤੋਂ ਉਹਨਾ ਵੱਲੋਂ ਕੀਤੇ ਜਾ ਰਹੇ ਸਮਾਜ ਸੁਧਾਰ ਦੇ ਕਮਾਂ ਦੇ ਨਾਲ ਸਾਹਿਤੀਅਕ ਸੇਵਾਵਾਂ ਦੇ ਲਈ ਪ੍ਰਮੁਖ ਕਵੀਤਰੀ ਮਹਾਦੇਵੀ ਵਰਮਾ ਦੇ ਜਨਮ ਦਿਹਾੜੇ ਤੇ “ਮਹਾਦੇਵੀ ਵਰਮਾ ਕਾਵਯ ਸ਼੍ਰੋਮਣੀ ਸਨਮਾਨ -2025” ਦੇ ਨਾਲ ਸਨਮਾਨਿਤ ਕੀਤਾ ਗਿਆ। ਡਾ. ਸਵਰਾਜ ਗਰੋਵਰ ਨੇ “ਆਸ-ਪਾਸ ਬਿਖਰੀ ਕਹਾਣਿਆਂ”,”ਜੀਵਨ ਨਾਲ ਜੁੜੇ ਪ੍ਰੇਰਕ ਪ੍ਰੰਸਗ”, ਸੱਚਿਆਂ ਘਟਨਾਵਾਂ ਤੇ ਅਧਾਰਿਤ “ਮਾਨਵ ਸੇਵਾ ਦੇ ਪ੍ਰੰਸਗ” ਅਤੇ ਹੋਰ ਕਿਤਾਬਾਂ ਲਿਖਿਆਂ ਹਨ। ਇਹਨਾਂ ਦੇ ਸਾਹਿਤਇਕ ਲੇਖ ਅਤੇ ਸਾਮਾਜਿਕ ਲੇਖ ਵੀ ਰਾਸ਼ਟਰੀ ਪੱਧਰ ਦੀਆਂ ਮੈਗਜ਼ੀਨਾਂ ਵਿੱਚ ਛਪ ਚੁੱਕੇ ਹਨ। ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਇਹਨਾਂ ਨੇ ਕਈ ਪ੍ਰਾਤਾਂ ਅਤੇ ਕਈ ਦੇਸ਼ਾ ਵਿੱਚ ਹਾਲੈਂਡ, ਮਾਰੀਸ਼ਸ, ਸ਼੍ਰੀ ਲੰਕਾ, ਚੀਨ, ਸੁਰੀਨਾਮ, ਸਿੰਗਾਪੁਰ, ਬੈਂਕਾਕ, ਮੇਲਬਾਰਨ, ਸਿਡਨੀ ਆਦਿ ਵਿੱਚ ਕੀਤਾ ਹੈ ਜਿਸ ਲਈ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਚਾਈਨਾਂ ਰੇਡੀਓ ਇੰਟਰਨੈਸ਼ਨਲ, ਵਾਈਸ ਆਫ ਅਮੇਰਿਕਾ ਅਤੇ ਹੋਰ ਚੈਂਨਲਾਂ ਤੇ ਸੱਚਿਆਂ ਘਟਨਾਵਾਂ ਤੇ ਅਧਾਰਿਤ ਕਹਾਣੀਆਂ ਪ੍ਰਸਾਰਿਤ ਹੋ ਚੁਕਿਆਂ ਹਨ ਇਸ ਮੌਕੇ ਡਾ. ਸਵਰਾਜ ਗਰੋਵਰ ਨੇ ਸ਼੍ਰੀ ਸਤਿਆ ਇੰਦਰਾ ਫਾਂਊਡੇਸ਼ਨ ਦੀ ਸੰਸਥਾਪਕ ਸ਼੍ਰੀਮਤੀ ਸਮ੍ਰਿਤੀ ਸ਼ਰਮਾ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਇਸ ਸਨਮਾਨ ਲਈ ਧੰਨਵਾਦ ਕੀਤਾ।

  • Related Posts

    ਆਮਿਰ ਖਾਨ ਦਾ ਤੀਜਾ ਵਿਆਹ ਬਹੁਤ ਨਿੰਦਣਯੋਗ ਹੈ, ਕੇਂਦਰ ਸਰਕਾਰ ਨੂੰ ਬਹੁ-ਵਿਆਹ ਵਿਰੁੱਧ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ -ਸਿਆਗ

    Spread the love

    Spread the loveਆਮਿਰ ਖਾਨ ਦਾ ਤੀਜਾ ਵਿਆਹ ਦੇਸ਼ ਲਈ ਅੱਖਾਂ ਖੋਲ੍ਹਣ ਵਾਲਾ ਹੈ,ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਸਿਵਲ ਯੂਨੀਫ਼ਾਰਮ ਕੋਡ ਲਾਗੂ ਕਰਨਾ ਚਾਹੀਦਾ ਹੈ ਭਾਰਤ ਵਿੱਚ ਜਿੱਥੇ ਵਿਆਹ ਨੂੰ ਸੱਤ…

    ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ ।

    Spread the love

    Spread the loveਫਰੀਦਕੋਟ 21 ਅਪ੍ਰੈਲ (ਵਿਪਨ ਮਿੱਤਲ) ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਭਗਵਾਨ ਪਰਸ਼ੂਰਾਮ ਮੰਦਰ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬ੍ਰਾਹਮਣ ਸਭਾ ਦੀ ਮੀਟਿੰਗ ਹੋਈ । ਇਹ ਮੀਟਿੰਗ ਬ੍ਰਾਹਮਣ ਸਭਾ…

    Leave a Reply

    Your email address will not be published. Required fields are marked *