ਘਨੌਰ ਤੋਂ ਅੰਬਾਲਾ ਵਾਇਆ ਜੰਡਮੰਘੋਲੀ ਨਵੀਂ ਬੱਸ ਸੇਵਾ ਸ਼ੁਰੂ  ਪੀ ਆਰ ਟੀ ਸੀ ਦੇ ਵਾਇਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਦੀ ਮਿਹਨਤ ਨੂੰ ਪਿਆ ਬੂਰ  ਆਮ ਆਦਮੀ ਪਾਰਟੀ ਦੀ ਸਰਕਾਰ ਚ ਜੌ ਕਿਹਾ ਉਹ ਕਰਕੇ ਵਿਖਾਇਆ :- ਬਲਵਿੰਦਰ ਝਾੜਵਾਂ 

Spread the love
ਘਨੌਰ 18 ਜੁਲਾਈ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਲੋਕਾਂ ਦੀ ਲਮੈਂ ਸਮੇਂ ਤੋਂ ਚਲੀ ਆ ਰਹੀ ਮੰਗ ਘਨੌਰ ਤੋਂ ਅੰਬਾਲਾ ਵਾਇਆ ਜੰਡਮੰਘੋਲੀ, ਉਂਟਸਰ, ਲੋਹਸਿੰਬਲੀ ਸਰਕਾਰੀ ਬੱਸ ਦੇ ਰੂਟ ਨੂੰ ਅੱਜ ਪੀ ਆਰ ਟੀ ਸੀ ਦੇ ਵਾਇਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਦੀ ਮਿਹਨਤ ਸਦਕਾ ਬੱਸ ਨੂੰ ਸਵੇਰੇ ਝੰਡੀ ਵਿਖਾ ਕੇ ਰਵਾਨਾ ਕਰਵਾਈਆ ਗਿਆ। ਉਹਨਾਂ ਦਸਿਆ ਕਿ ਪਿਛਲੇ ਕਈ ਸਾਲਾਂ ਤੋਂ ਜੰਡਮੰਘੋਲੀ, ਉਂਟਸਰ, ਲੋਹਸਿੰਬਲੀ ਦੇ ਵਸਨੀਕਾਂ ਦੀ ਮੰਗ ਨੂੰ ਵੇਖਦੇ ਹੋਏ ਇਹ ਨਵੀਂ ਬੱਸ ਦਾ ਰੂਟ ਚਲਾਇਆ ਗਿਆ ਹੈ। ਇਹ ਬੱਸ ਦਿਨ ਵਿੱਚ ਦੋ ਵਾਰ ਘਨੌਰ ਤੋਂ ਅੰਬਾਲਾ ਲਈ ਚਲਿਆ ਕਰੇਗੀ। ਉਹਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਜੌ ਕਿ ਹਰੇਕ ਵਰਗ ਦੇ ਲੋਕਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਹਨਾਂ ਕਿਹਾ ਇਸ ਸੇਵਾ ਨਾਲ ਉਨ੍ਹਾਂ ਪਿੰਡ ਵਾਸੀਆਂ ਨੂੰ ਖ਼ਾਸ ਲਾਭ ਮਿਲੇਗਾ, ਜਿਨ੍ਹਾਂ ਨੂੰ ਪ੍ਰਾਈਵੇਟ ਬੱਸ ਵਿੱਚ ਲੰਬੀ ਵੇਟਿੰਗ ਜਾਂ ਬੱਸ ਦੇ ਘੱਟ ਸਮੇਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਕੌਂਸਲਰ ਮੁਖ਼ਤੀਆਰ ਸਿੰਘ ਗੁਰਾਇਆ, ਆਪ ਆਗੂ ਮੱਖਣ ਖਾਨ, ਬੱਸ ਅੱਡਾ ਇੰਚਾਰਜ, ਮਲਕੀਤ ਟੈਲਰ, ਇੰਤਜਾਰ ਖਾਨ, ਸਾਧੂ ਸਿੰਘ, ਰਾਮ ਸਿੰਘ, ਆਦਿ ਹਾਜ਼ਰ ਸਨ। ਕੈਪਸਨ :- ਬੱਸ ਨੂੰ ਅੱਜ ਸਵੇਰੇ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਪੀ ਆਰ ਟੀ ਸੀ ਦੇ ਵਾਇਸ ਚੇਅਰਮੈਨ ਬਲਵਿੰਦਰ ਸਿੰਘ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *