ਜਥੇਬੰਦੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਵੱਲੋਂ   ਵਿਸ਼ਾਲ ਕਾਨਫਰਸ ਕੀਤੀ ਗਈ ਅਤੇ ਸ਼ਹਿਰ ਵਿੱਚ ਰੋਡ ਮਾਰਚ ਵੀ ਕੱਢਿਆ ਗਿਆ 

Spread the love
  ਰੂਪਨਗਰ, (ਦਲਜੀਤ ਚਨੌਲੀ) ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਬਚਾਉਣ ਲਈ ਫੌਜਾ ਸਿੰਘ ਧਨੋਰੀ ਸੀਨੀਅਰ ਆਗੂ ਪੰਜਾਬ ਦੀ ਅਗਵਾਈ ਵਿੱਚ  ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੋ ਫੁੱਲ  ਸੰਦੀਪ ਸਿੰਘ ਸਿੱਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਿਸ਼ੇਸ਼ ਤੋਰ  ਤੇ ਹਾਜ਼ਰ ਹੋਏ। ਇਸ ਵਿਸ਼ਾਲ ਕਾਨਫਰੰਸ  ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਪੰਜਾਬ ਨਾਲ ਖੜਨ ਦੀ, ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ, ਅੱਜ ਸਾਨੂੰ ਕੁੱਟਿਆ ਜਾਂਦਾ ਹੈ, ਲੁੱਟਿਆ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ  ਸਰਕਾਰਾਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲਾਹੌਰ ਫ਼ਰੀ ਵਿੱਚ ਨਹੀਂ ਸੀ ਲਿਆ ਤੇ ਅੱਜ ਅਸੀਂ ਛੋਟੇ ਛੋਟੇ ਲਾਲਚਾਂ ਉਹ ਅਤੇ  ਨਸ਼ਿਆਂ ਚ ਫਸਕੇ ਸਰਕਾਰਾਂ ਬਣਾ ਲੈਦੇ ਹਾਂ ਜੋ ਸਾਨੂੰ ਸਾਢੇ ਚਾਰ ਸਾਲ ਕੁੱਟਦੀਆਂ ਨੇ ਤੇ ਲੁੱਟਦੀਆਂ ਨੇ। ਸਾਢੇ ਚਾਰ ਸਾਲ ਬਾਅਦ ਇਹਨਾਂ ਨੂੰ ਪੰਜਾਬ ਦੀਆਂ ਸੜਕਾਂ ਪੰਜਾਬ ਦੇ ਲੋਕ ਤੇ ਹੋਰ ਪਤਾ ਨਹੀਂ ਕੀ ਕੀ ਯਾਦ ਆ ਜਾਂਦਾ ਹੈ। ਵੋਟਾਂ ਪੈਣ ਤੋਂ ਬਾਅਦ ਇਹ ਲੀਡਰ ਪਤਾ ਨਹੀਂ ਕਿੱਥੇ ਖੋ ਜਾਂਦੇ ਹਨ ਸਾਢੇ ਚਾਰ ਸਾਲ ਪੰਜਾਬ ਦੀ ਕੋਈ ਸਾਰ ਨਹੀਂ ਲੈਂਦਾ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਭਾਈ ਅੰਮ੍ਰਿਤ ਪਾਲ ਸਿੰਘ ਦਾ ਸਾਥ ਦਈਏ ਕਿਉਂਕਿ ਅੱਜ ਨਾ ਕਿਸਾਨ ਖੁਸ਼ ਹੈ, ਨਾ ਮਜ਼ਦੂਰ ਖੁਸ਼ ਹੈ ਪਰ ਲੀਡਰ ਨਜ਼ਾਰੇ ਲੈ ਰਹੇ ਹਨ। ਇਸ ਲਈ ਜਦੋਂ ਤੱਕ ਆਪਣੇ ਵਿੱਚੋਂ ਤੇ ਇਮਾਨਦਾਰ ਲੀਡਰ ਨਹੀਂ ਚੁਣੇ ਜਾਂਦੇ ਉਦੋਂ ਤੱਕ ਸਾਡੇ ਨਾਲ ਇਹੀ ਕੁਝ ਹੁੰਦਾ ਰਹੇਗਾ। ਇਸ ਦੌਰਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਪੁੱਜੇ ਆਗੂਆਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ  ਇਸ ਤੋਂ ਬਾਅਦ ਰੋਪੜ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਡ ਮਾਰਚ ਵੀ ਕੱਢਿਆ ਗਿਆ ਜਿਸ ਦੀ ਅਗਵਾਈ ਬਾਪੂ ਤਰਸੇਮ ਸਿੰਘ ਵਲੋਂ ਕੀਤੀ ਗਈ ਇਹ ਰੋਡ ਮਾਰਚ ਗੁਰਬਖਸ਼ ਪੈਲਸ ਤੋਂ ਲੈ ਕੇ ਬਾਈਪਾਸ ਗਿਆਨੀ ਜੈਲ ਸਿੰਘ ਨਗਰ ਪੁਰਾਣਾ ਬੱਸ ਸਟੈਂਡ ਭੱਠਾ ਸਾਹਿਬ ਚੌਂਕ ਤੋਂ ਹੁੰਦਾ ਹੋਇਆ ਬਾਈਪਾਸ ਦੇ ਸਮਾਪਤ ਹੋਇਆ । ਇਸ ਮੌਕੇ  ਡਾਕਟਰ ਦਲਜੀਤ ਸਿੰਘ ਸੋਢੀ  ਗੁਰਦੇਵ ਸਿੰਘ ਰੋਪੜ ਗੁਰਪ੍ਰੀਤ ਸਿੰਘ ਰਵੀ ਸਿੰਘ ਰਵਿੰਦਰ ਸਿੰਘ ਚੈੜੀਆਂ, ਜਗਰੂਪ ਸਿੰਘ ਮੀਆਂਪੁਰ, ਮੋਹਨ ਸਿੰਘ ਠਣਕੀ, ਗੁਰਜੀਤ ਸਿੰਘ ਕਰਤਾਰਪੁਰ, ਬਚਿੱਤਰ ਸਿੰਘ ਜਟਾਣਾ, ਸੁਰਿੰਦਰ ਸਿੰਘ ਮੀਆਂਪੁਰ, ਤਰਨਜੀਤ ਸਿੰਘ ਬਾਵਾ, ਕੁਲਵੀਰ ਸਿੰਘ ਪੰਜੋਲਾ, ਸਿਕੰਦਰ ਸਿੰਘ ਪੰਜੋਲਾ, ਸੁਖਵਿੰਦਰ ਸਿੰਘ ਪੰਜਲਾ, ਪ੍ਰਦੀਪ ਸਿੰਘ, ਸੁਨੀਲ ਕੁਮਾਰ ਰੋਪੜ ਤੇ ਛੋਟੇ ਲਾਲ ਆਦਿ ਮੋਹਤਬਰ ਵੀ ਹਾਜ਼ਰ ਸਨ।
  • Related Posts

    ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰ

    Spread the love

    Spread the love ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਮਾਨ ਸਰਕਾਰ ਦੀਆਂ…

    ਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰ

    Spread the love

    Spread the love ਜਗਰਾਓਂ 16 ਸਤੰਬਰ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਈ ਜਾ ਰਹੀ ਮੁਹਿੰਮ…

    Leave a Reply

    Your email address will not be published. Required fields are marked *