(ਬਲਕਰਨ ਜਟਾਣਾ 3 ਅਪ੍ਰੈਲ ਮਲੋਟ) ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨੂੰ ਆਪਣੇ ਸ਼ੌਕ ਅਤੇ ਲੋਕਾਂ ਤੇ ਫੋਕਾ ਪ੍ਰਭਾਵ ਬਣਾਉਣ ਲਈ ਵਰਤਣਾ ਲੀਡਰਾਂ ਵਾਸਤੇ ਬਹੁਤ ਹੀ ਨਿੰਦਣਯੋਗ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਕਾਂਗਰਸੀ ਧਰਮਿੰਦਰ ਸਿੰਘ ਬੱਗਾ ਜਟਾਣਾ ਅਤੇ ਜਗਵਿੰਦਰ ਸਿੰਘ ਰਾਜੂ ਜਟਾਣਾ ਨੇ ਕੀਤਾ। ਉਹਨਾਂ ਕਿਹਾ ਕਿ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜੈਡ ਪਲਸ ਸੁਰੱਖਿਆ ਵਾਪਸ ਲੈਣ ਦੀ ਨਿੰਦਾ ਕੀਤੀ ਜਾ ਰਹੀ ਹੈ ਉਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲੇ ਵਾਂਗੂ ਮੈਨੂੰ ਵੀ ਪੰਜਾਬ ਸਰਕਾਰ ਮਰਵਾਉਣਾ ਚਾਹੁੰਦੀ ਹੈ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਜੈਡ ਪਲਸ ਸੁਰੱਖਿਆ ਵਿੱਚ 40 ਮੁਲਾਜ਼ਮ ਹੁੰਦੇ ਹਨ ਜੋ ਲੀਡਰਾਂ ਦੀ ਸੁਰੱਖਿਆ ਕਰਦੇ ਹਨ ਉਹਨਾਂ ਵਿੱਚ ਕਮਾਂਡੋ ਅਤੇ ਪੰਜਾਬ ਪੁਲਿਸ ਸ਼ਾਮਿਲ ਹੁੰਦੀ ਹੈ ਇੱਕ ਬੁਲਟ ਪਰੂਫ ਗੱਡੀ, ਜੈਮਰ ਅਤੇ ਹੋਰ ਕਈ ਤਰਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ ਇਸ ਸਕਿਉਰਟੀ ਦਾ ਖਰਚ ਤਕਰੀਬਨ 18 ਲੱਖ ਰੁਪਇਆ ਮਹੀਨਾ ਹੁੰਦਾ ਹੈ ਇਸ ਦਾ ਖਰਚ ਆਮ ਲੋਕਾਂ ਦੀ ਜੇਬ ਵਿੱਚੋਂ ਕੱਟਿਆ ਜਾਂਦਾ ਹੈ ਜੋ ਟੈਕਸਾਂ ਦੇ ਰੂਪ ਵਿੱਚ ਜਨਤਾ ਭਰਦੀ ਹੈ ਉਨਾ ਕਿਹਾ ਕਿ ਹਰ ਛੇ ਮਹੀਨੇ ਬਾਅਦ ਸੁਰੱਖਿਆ ਮੰਤਰਾਲੇ ਵੱਲੋਂ ਪੂਰੀ ਤਰਹਾਂ ਛਾਣਬੀਣ ਹੁੰਦੀ ਹੈ ਕਿ ਲੀਡਰ ਨੂੰ ਕਿੰਨਾ ਕੁ ਖਤਰਾ ਹੈ ਉਸ ਨੂੰ ਕਿੰਨੀਆਂ ਧਮਕੀਆਂ ਮਿਲੀਆਂ ਹਨ। ਕਿੰਨੀ ਵਾਰ ਕਰੀਮੀਨਲ ਲੋਕਾਂ ਨੇ ਉਸ ਤੇ ਹਮਲੇ ਕੀਤੇ ਹਨ। ਉਸਦੀ ਕਿੰਨੀ ਪਾਪੂਲਿਰਟੀ ਹੈ ਇਸ ਤੋਂ ਪਹਿਲਾਂ ਉਹ ਕਿਹੜੇ ਆਹੁਦੇ ਤੇ ਕੰਮ ਕਰ ਚੁੱਕਾ ਹੈ। ਜਿਆਦਾਤਰ ਜੈਡ ਪਲਸ ਸਕਿਉਰਟੀ ਸਾਬਕਾ ਮੁੱਖ ਮੰਤਰੀਆਂ ਮੌਜੂਦਾ ਮੁੱਖ ਮੰਤਰੀ ਅਤੇ ਜਿਸ ਨੂੰ ਬਹੁਤ ਹੀ ਜਿਆਦਾ ਖਤਰਾ ਹੋਵੇ ਉਸ ਨੂੰ ਦਿੱਤੀ ਜਾਂਦੀ ਹੈ ਇਸ ਸਿਕਿਉਰਟੀ ਦੇਣ ਦੀ ਜਿੰਮੇਵਾਰੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੈਅ ਕਰਦੀ ਹੈ ਉਥੇ ਸੈਂਟਰ ਸਰਕਾਰ ਦਾ ਸੁਰੱਖਿਆ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਅਮਨ ਕਾਨੂੰਨ ਮੰਤਰਾਲੇ ਵੱਲੋਂ ਇਸ ਦੀ ਸਮੇਂ ਸਮੇਂ ਤੇ ਸਮੀਖਿਆ ਹੁੰਦੀ ਰਹਿੰਦੀ ਹੈ ਜਦੋਂ ਇਸਦੀ ਲੋੜ ਨਾ ਹੋਵੇ ਅਤੇ ਲੀਡਰ ਜੈਡ ਪਲਸ ਸੁਰੱਖਿਆ ਦੇ ਕਾਬਲ ਨਾ ਹੋਵੇ ਉਸ ਦੀ ਸੁਰੱਖਿਆ ਕੱਟ ਕੇ ਉਸ ਨੂੰ ਆਮ ਸਿਕਿਉਰਟੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ ਕਿ ਸ੍ਰੀ ਅਰਪਿਤ ਸ਼ੁਕਲਾ ਡੀਜੀਪੀ ਅਮਨ ਕਾਨੂੰਨ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਸਿਕਿਉਰਟੀ ਵਾਪਸ ਨਹੀਂ ਲਈ ਗਈ ਸਿਰਫ ਘੱਟ ਕੀਤੀ ਗਈ ਹੈ ਕਾਂਗਰਸੀ ਆਗੂਆਂ ਨੇ ਇਹ ਵੀ ਕਿਹਾ ਕਿ ਹੁਣ ਤਾਂ ਗਾਉਣ ਵਾਲੇ ਅਤੇ ਫਿਲਮਾਂ ਬਣਾਉਣ ਵਾਲੇ ਸਕਿਉਰਟੀ ਲਈ ਫਿਰਦੇ ਹਨ ਉਹ ਕੰਮ ਤਾਂ ਆਪਣਾ ਕਰਦੇ ਹਨ ਅਤੇ ਪੈਸਾ ਆਪਣਾ ਕਮਾਉਂਦੇ ਹਨ ਪਰ ਸਕਿਉਰਟੀ ਦਾ ਖਰਚਾ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਹੁੰਦਾ ਹੈ ਜੇ ਉਹਨਾਂ ਨੇ ਪੈਸਾ ਆਪਣਾ ਕਮਾਉਣਾ ਹੈ ਫਿਰ ਸਿਕਿਉਰਟੀ ਵੀ ਉਹਨਾਂ ਦੀ ਆਪਣੀ ਹੀ ਹੋਣੀ ਚਾਹੀਦੀ ਹੈ ਪੁਲਿਸ ਬਿਨਾਂ ਥਾਣੇ ਚੌਕੀਆਂ ਖਾਲੀ ਪਏ ਹਨ ਪਰ ਲੀਡਰਾਂ ਮਗਰ ਅਤੇ ਹੋਰ ਬਨਾਉਟੀ ਵੀਆਈਪੀ ਲੋਕਾਂ ਪਿੱਛੇ ਪੁਲਿਸ ਦੀਆਂ ਹੇੜਾਂ ਫਿਰਦੀਆਂ ਹਨ ਜੋ ਕਿ ਬਿਲਕੁਲ ਨਜਾਇਜ਼ ਹੈ। ਪਰ ਅੱਜ ਕੱਲ ਜੈਡ ਪਲਸ ਸੁਰੱਖਿਆ ਲੈਣ ਦਾ ਤਾਂ ਲੀਡਰਾਂ ਦਾ ਰਿਵਾਜ ਹੀ ਬਣ ਗਿਆ ਹੈ। ਇੱਕ ਪਾਸੇ ਲੀਡਰ ਆਪਣੇ ਆਪ ਨੂੰ ਜਨਤਾ ਦੇ ਸੇਵਾਦਾਰ ਕਹਾਉਂਦੇ ਹਨ ਅਤੇ ਦੂਜੇ ਪਾਸੇ ਜਨਤਾ ਦਾ ਖੂਨ ਪੀਣ ਦੀ ਕੋਈ ਕਸਰ ਨਹੀਂ ਛੱਡਦੇ।







