ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਟਕਸਾਲੀ ਅਕਾਲੀ ਆਗੂ ਜੱਥੇਦਾਰ ਹਰਵੇਲ ਸਿੰਘ ਪਾਹਵਾ ਅਤੇ ਪਰਿਵਾਰ ਵਲੋਂ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਸ਼੍ਰੋਮਣੀ ਅਕਾਲੀ ਦਲ (ਐਸ.ਸੀ. ਵਿੰਗ) ਜਿਲ੍ਹਾ ਕਪੂਰਥਲਾ ਦਾ ਪ੍ਰਧਾਨ ਬਣਨ ‘ਤੇ ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ। ਉਹਨਾਂ ਦੇ ਨਾਲ ਪਰਿਮੰਦਰ ਸਿੰਘ ਜੰਡੂ ਕੋਰ ਕਮੇਟੀ ਮੈਂਬਰ ਬੀ.ਸੀ. ਵਿੰਗ ਨੂੰ ਵੀ ਸਨਮਾਨਤ ਕਰਦੇ ਹੋਏ ਜੱਥੇਦਾਰ ਹਰਵੇਲ ਸਿੰਘ ਪਾਹਵਾ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਹਰਜੋਤ ਸਿੰਘ ਪਾਹਵਾ ਸਰਕਲ ਪ੍ਰਧਾਨ ਫਗਵਾੜਾ, ਜਸਪਾਲ ਸਿੰਘ ਮਾਡਲ ਟਾਊਨ, ਸੁਰਿੰਦਰ ਸਿੰਘ ਪਾਹਵਾ, ਇੰਦਰਪ੍ਰੀਤ ਸਿੰਘ ਪਾਹਵਾ ਨੇ ਕਿਹਾ ਕਿ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਪਾਰਟੀ ਵਲੋਂ ਅਹਿਮ ਜਿੰਮੇਵਾਰੀ ਸੰਭਾਲੀ ਗਈ ਹੈ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਕਿਉਂਕਿ ਜੱਥੇਦਾਰ ਖਲਵਾੜਾ ਟਕਸਾਲੀ ਅਕਾਲੀ ਆਗੂ ਹਨ, ਜਿਹਨਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅੱਗੇ ਵੱਧ ਕੇ ਤਨਦੇਹੀ ਨਾਲ ਸੇਵਾ ਨਿਭਾਈ ਹੈ। ਅਜਿਹੇ ਸਮਰਪਿਤ ਪਾਰਟੀ ਵਰਕਰ ਨੂੰ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ (ਸ਼ਹਿਰੀ) ਦੇ ਪ੍ਰਧਾਨ ਵਜੋਂ ਜਿੰਮੇਵਾਰੀ ਦੇ ਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਮਿਹਨਤੀ ਵਰਕਰਾਂ ਨੂੰ ਅਹਿਮ ਅਹੁਦਿਆਂ ਨਾਲ ਸਨਮਾਨਿਆਂ ਜਾਂਦਾ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਜੇਕਰ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਪਾਰਟੀ ਉੱਮੀਦਵਾਰ ਐਲਾਨਿਆ ਗਿਆ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇਗਾ। ਇਸ ਦੌਰਾਨ ਜੱਥੇਦਾਰ ਖਲਵਾੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੁਦ ਮੁਖਤਿਆਰ ਖੇਤਰੀ ਪਾਰਟੀ ਹੈ, ਜਿਸ ਨੂੰ ਕੋਈ ਵੀ ਫੈਸਲਾ ਲੈਣ ਲਈ ਦਿੱਲੀ ਵੱਲ ਝਾਤ ਨਹੀਂ ਮਾਰਨੀ ਪੈਂਦੀ। ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਪੂਰੀ ਤਾਕਤ ਦੇ ਨਾਲ ਅਗਲੀਆਂ ਵਿਧਾਨਸਭਾ ਚੋਣਾਂ ਲੜੇਗਾ। ਇਸ ਮੌਕੇ ਦਰਸ਼ਨ ਸਿੰਘ ਮਠਾਰੂ ਸਮੇਤ ਹੋਰ ਅਕਾਲੀ ਵਰਕਰ ਤੇ ਸਮਰਥਕ ਵੀ ਹਾਜਰ ਸਨ।
ਤਸਵੀਰ – ਜੱਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਹੋਰਨਾਂ ਨੂੰ ਸਨਮਾਨਤ ਕਰਨ ਮੌਕੇ ਹਰਵੇਲ ਸਿੰਘ ਪਾਹਵਾ ਦੇ ਨਾਲ ਹਰਜੋਤ ਸਿੰਘ ਪਾਹਵਾ ਅਤੇ ਹੋਰ।
ਤਸਵੀਰ – ਜੱਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਹੋਰਨਾਂ ਨੂੰ ਸਨਮਾਨਤ ਕਰਨ ਮੌਕੇ ਹਰਵੇਲ ਸਿੰਘ ਪਾਹਵਾ ਦੇ ਨਾਲ ਹਰਜੋਤ ਸਿੰਘ ਪਾਹਵਾ ਅਤੇ ਹੋਰ।






