ਨਰੇਗਾ 2005 ਦੇ ਤਹਿਤ ਕੰਮ ਜਾਂ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ – ਕਸ਼ਮੀਰ ਸਿੰਘ ਗਦਾਈਆ   

Spread the love
ਨਾਭਾ   28 ਅਗਸਤ (ਰਮਨ ਭਾਟੀਆ) ਕੇਂਦਰ ਦੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪਿੰਡਾਂ ਦੇ ਦੁੱਖਾ ਮਾਰੇਂ ਲੋਕਾਂ ਦੇ ਕੰਮ ਬੰਦ ਕਰਕੇ  ਪਿੰਡਾਂ ਦੇ ਇਹਨਾਂ ਲਾਚਾਰ ਤੇ ਗ਼ਰੀਬ ਲੋਕਾਂ ਦੀ ਰੋਜ਼ੀ ਵਿੱਚ ਲੱਤ ਮਾਰੀ ਹੈ, ਤਿੰਨ ਮਹੀਨਿਆਂ ਤੋਂ ਕੰਮ ਲਈ ਮਾਰੇਂ ਮਾਰੇ ਫਿਰ ਰਹੇ ਹਨ,ਇਹਨਾਂ ਪੇਂਡੂ ਕਿਰਤੀਆਂ ਕੋਲ਼ ਨਰੇਗਾ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ, ਨਾ ਪਿਛਲੇ ਸਮਿਆਂ ਕੀਤੇ ਕੰਮ ਦੀਆਂ ਉਜ਼ਰਤਾਂ ਦਾ ਭੁਗਤਾਨ ਹੀ ਕੀਤਾ ਹੈ, ਜਦੋਂ ਕਿ ਨਰੇਗਾ 2005 ਅਨੁਸਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਉਜ਼ਰਤਾਂ ਦਾ ਭੁਗਤਾਨ ਜ਼ਰੂਰ ਹੈ, ਉਪਰੋਂ ਕੁਦਰਤੀ ਆਫ਼ਤ ਨੇ ਇਹਨਾਂ ਲੋਕਾਂ ਨੂੰ ਹੋਰ ਝੰਜੋੜ ਕਿ ਰੱਖ ਦਿੱਤਾ। ਪੰਜਾਬ ਦੇ ਵੱਡੀ ਗਿਣਤੀ ਕਾਮਿਆਂ ਦੇ ਘਰ ਢਹਿ ਚੁੱਕੇ ਹਨ, ਉਹਨਾਂ ਦੇ ਘਰਾਂ ਵਿੱਚ ਪਿਆ ਰਾਸ਼ਨ ਤਬਾਹ ਹੋ ਚੁੱਕਿਆ ਹੈ, ਪਰ ਇਹਨਾਂ ਸਰਕਾਰਾਂ ਨੇ ਕੰਮ ਵੀ ਬੰਦ ਕਰ ਦਿੱਤਾ ਹੈ, ਜੇਕਰ ਕੰਮ ਨਹੀਂ ਦਿੱਤਾ ਜਾਂਦਾ ਤੇ ਉਜ਼ਰਤਾਂ ਦਾ ਭੁਗਤਾਨ ਨਹੀਂ ਕੀਤਾਂ ਜਾਂਦਾ ਤਾਂ ਪੰਜਾਬ ਦੇ ਨਰੇਗਾ ਕਾਮੇਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ,ਉਸਦਾ ਰੂਪ ਕੋਈ ਵੀ ਹੋ ਸਕਦਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਆਪਣੇ ਹੀ ਪਿੰਡ ਗਦਾਈਆ ਦੇ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ, ਉਹਨਾਂ ਕਿਹਾ ਕਿ ਚੋਣਾਂ ਸਮੇਂ ਸਾਰੀਆਂ ਹੀ ਪਾਰਟੀਆਂ ਦੇ ਆਗੂ ਕਿਰਤੀਆਂ ਦੇ ਵਿਹੜੇ ਵਿੱਚ ਕਿਰਤੀਆਂ ਨਾਲ਼ ਵਾਅਦੇ ਕਰਦੇ ਹਨ ਕਿ ਅਸੀਂ ਤਾਂ ਸਿਰਫ ਤੁਹਾਡੇ ਲਈ ਹੀ ਬਣੇਂ ਹਾਂ, ਅਸੀਂ ਤੁਹਾਨੂੰ ਚਿੜੀਆਂ ਤੱਕ ਦਾ ਦੁੱਧ ਲਿਆ ਕਿ ਦੇ ਸਕਦੇ ਹਾਂ, ਇੱਥੋਂ ਤੱਕ ਜ਼ੋਰ ਲਾ ਦਿੰਦੇ ਨੇ ਅਸੀਂ ਤਾਂ ਸਿਰਫ਼ ਤੇ ਸਿਰਫ਼ ਕਿਰਤੀਆਂ ਲਈ ਹੀ ਪੈਦਾ ਹੋਏ ਹਾਂ, ਇਹਨਾਂ ਕਿਰਤੀਆਂ ਦੇ ਵਿਹੜੀਆ ਵਿੱਚ ਰਿਹਾਂ ਕਰਾਂਗੇ ਪਰ ਚੋਣਾਂ ਬਾਅਦ ਕਿਰਤੀ ਲੋਕਾਂ ਚੋਂ ਇਹਨਾਂ ਮੁਸ਼ਕ ਮਾਰਦਾ ਹੈ। ਉਨ੍ਹਾਂ ਕਿਹਾ ਕਿ ਕਿਰਤੀ ਲੋਕ ਇਹਨਾਂ ਨੂੰ ਅਨਪੜ੍ਹ ਗਵਾਰ ਜਾਪਦੇ ਹਨ, ਕੰਮ ਨਾ ਮਿਲਣ ਤੇ ਬੇਰੁਜ਼ਗਾਰੀ ਭੱਤਾ ਨਾਂ ਮਿਲਣ ਪੰਜਾਬ ਦੇ ਅੱਕੇ ਨਰੇਗਾ ਕਾਮਿਆਂ ਨੇ ਪ੍ਰੇਸ਼ਾਨ ਹੋ ਕੇ ਡੀ ਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ, ਪੰਜਾਬ ਚ ਇੱਕ ਅੱਧ ਡੀ ਸੀ ਨੇ ਹੀ ਨਰੇਗਾ ਕਾਮਿਆਂ ਨਾਲ਼ ਮੀਟਿੰਗ ਕਰਕੇ ਕਾਮਿਆਂ ਦੇ ਕੰਮ ਚਲਾ ਦੇਣ ਦਾ ਭਰੋਸਾ ਦਿੱਤਾ, ਪਰ ਬਹੁਤ ਗਿਣਤੀ ਡੀ ਸੀਜ ਨੇ ਇਸ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਹੈ, ਪਟਿਆਲਾ ਜ਼ਿਲ੍ਹੇ ਦੇ ਨਰੇਗਾ ਕਾਮਿਆਂ ਨੇ 25 ਜੁਲਾਈ ਨੂੰ ਡੀ ਸੀ ਦਫ਼ਤਰ ਪਟਿਆਲਾ ਵਿਖੇ ਕੜਕਦੀ ਧੁੱਪ ਵਿਚ ਧਰਨਾਂ ਦਿੱਤਾ,ਡੀ ਸੀ ਪ੍ਰੀਤੀ ਯਾਦਵ ਜੀ ਨੇ ਆਪ ਮੰਗ ਪੱਤਰ ਲਿਆ ਸੀ, ਪਰ ਅੱਜ਼ ਤੱਕ ਨਰੇਗਾ ਕਾਮਿਆਂ ਨਾਲ਼ ਮੀਟਿੰਗ ਕਰਨ ਦਾ ਪ੍ਰੋਗਰਾਮ ਨਹੀਂ ਦਿੱਤਾ ਗਿਆ, ਜ਼ੋ ਬਹੁਤ ਹੀ ਮੰਦਭਾਗੀ ਗੱਲ ਹੈ, ਜ਼ਿਲ੍ਹੇ ਦੇ ਲੱਗਭਗ ਹਜ਼ਾਰਾਂ ਕਿਰਤੀਆਂ ਦੇ ਢਿੱਡ ਦਾ ਸਵਾਲ ਹੈ, ਪਰ ਡੀ ਸੀ ਸਾਹਿਬ ਇਸ ਮਾਮਲੇ ਬਾਰੇ ਬਿੱਲਕੁੱਲ ਚੁੱਪ ਹਨ, ਜ਼ੇਕਰ ਨਰੇਗਾ ਕਾਮਿਆਂ ਦੀਆਂ ਕੰਮ ਦੀਆਂ ਅਰਜ਼ੀਆਂ ਦਰਜ਼ ਕਰਕੇ ਕੰਮ ਜਾਂ ਕੰਮ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾਂਦਾ ਤਾਂ ਨਰੇਗਾ ਕਾਮੇ ਅੱਣ ਮਿੱਥੇ ਸਮੇਂ ਵੀ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਪੰਜਾਬ ਇਸਤਰੀ ਸਭਾ ਦੇ ਆਗੂ ਬਲਜੀਤ ਕੌਰ ਗਦਾਈਆ, ਮਹਿੰਦਰ ਕੌਰ, ਸੁਖਦੇਵ ਸਿੰਘ ਮੌਲਾ, ਜਗਜੀਤ ਸਿੰਘ, ਮਲਕੀਤ ਸਿੰਘ ਫ਼ੌਜੀ, ਅੰਗਰੇਜ਼ ਕੌਰ ਆਦਿ ਹਾਜ਼ਰ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *