ਐਮ ਪੀ ਇਲੈਕਸਨ 2023 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਹੋਏ ਰੋਡ ਸ਼ੋਅ ਦੌਰਾਨ ਲਾਈਵ ਹੋ ਕੇ ਵੀ 2016 ਦੇ ਵੇਟਿੰਗ ਲਿਸਟ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਫਿਰ ਦਿੱਤਾ ਗਿਆ ਸੀ ਪਰ ਸਾਡੀ ਮੰਗ ਨੂੰ ਕੋਈ ਬੂਰ ਨਹੀਂ ਪਿਆ, ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਵੀ ਅਸੀ ਅੱਜ ਤੱਕ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਾਂ। ਸਾਡੇ ਵੱਲੋ ਲਗਾਤਾਰ 6 ਮਹੀਨੇ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਧਰਨਾ ਲਗਾਉਣ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੱਲੋ ਮੁੱਖ ਮੰਤਰੀ ਦੀ ਰਿਹਾਇਸ਼ ਤੇ ਫਿਰ ਮੀਟਿੰਗ ਕਰਾ ਕੇ ਫਿਰ ਵੇਟਿੰਗ ਲਿਸਟ ਕਲੀਅਰ ਕਰਨ ਦਾ ਭਰੋਸਾ ਦਵਾਇਆ ਗਿਆ ਸੀ ।ਸਾਡੇ ਵੱਲੋ ਪੰਜਾਬ ਦੇ ਵੱਖ ਵੱਖ ਕੈਬਨਿਟ ਮੰਤਰੀਆਂ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ ਜਿਸ ਵੱਲ ਹੁਣ ਤੱਕ ਧਿਆਨ ਨਹੀਂ ਦਿੱਤਾ ਗਿਆ ।ਅਸੀਂ ਨੌਂ ਸਾਲਾਂ ਤੋਂ ਲਗਾਤਾਰ ਆਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਾਂ ਜਿਕਰਯੋਗ ਇਹ ਹੈ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਯੁਕਤੀ ਪੱਤਰ ਵੰਡਣ ਸਮੇ ਪ੍ਰੈੱਸ ਕਾਨਫਰੰਸਾ ਕਰਦੇ ਹੋਏ ਕਹਿ ਰਹੇ ਹਨ ਕਿ ਅਸੀਂ 52000 ਨੌਕਰੀਆਂ ਦੇ ਚੁੱਕੇ ਹਾਂ ਪਰ ਅਸੀਂ ਸਰਕਾਰ ਦੇ ਪੁਲਿਸ ਭਰਤੀ ਦੌਰਾਨ ਸਾਰੇ ਮਾਪਦੰਡ ਪੂਰੇ ਕਰਦੇ ਹੋਏ ਵੀ ਪਿਛਲੇ ਨੌਂ ਸਾਲਾਂ ਤੋਂ ਬੇਰੁਜਗਾਰੀ ਦੀ ਦਲਦਲ ਵਿਚ ਫਸ ਰਹੇ ਹਾਂ ਪੰਜਾਬ ਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਸੀ ਸਮੂਹ ਪੰਜਾਬ ਪੁਲਿਸ ਵੇਟਿੰਗ ਲਿਸਟ 2016 ਦੇ ਉਮੀਦਵਾਰ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲ਼ਦੀ ਸਾਨੂੰ ਵੀ ਨਿਯੁਕਤੀ ਪੱਤਰ ਦੇ ਕੇ ਸਾਡਾ ਬਣਦਾ ਹੱਕ ਦਿੱਤਾ ਜਾਵੇ।ਅੱਜ ਦੁਬਾਰਾ ਫਿਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਪੁਲਿਸ ਭਰਤੀ ਵੇਟਿੰਗ ਲਿਸਟ 2016 ਦੇ ਉਮੀਦਵਾਰਾਂ ਵੱਲੋ ਮੰਗ ਪੱਤਰ ਦੇ ਕੇ ਕਿਹਾ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ-ਬਾਤ ਕਰਕੇ ਸਾਨੂੰ ਮੰਗ ਪੱਤਰ ਦਿੱਤੇ ਜਾਣ। ਇਸ ਮੌਕੇ ਗੁਰਤੇਜ ਸਿੰਘ ਚਹਿਲ, ਅਮਨਦੀਪ ਸਿੰਘ, ਰੂਬਨਦੀਪ ਸਿੰਘ, ਗੁਰਮੀਤ ਸਿੰਘ ਚਹਿਲ, ਮਲਕੀਤ ਔਲਖ, ਵਾਸੂਦੇਵ ਸੰਘੇੜਾ, ਜਗਸੀਰ ਸਿੰਘ ਆਦਿ ਹਾਜ਼ਰ ਸਨ।Spread the love ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…
Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…