ਸ੍ਰੀ ਮੁਕਤਸਰ ਸਾਹਿਬ, 22 ਅਗਸਤ () – ਭਾਜਪਾ ਵੱਲੋਂ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਤੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ ਦੀ ਸਾਂਝੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਘਾਹ ਮੰਡੀ ਚੌਕ ਵਿਖੇ ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ ਦਾ ਪੁਤਲਾ ਫੂੱਕਿਆ ਗਿਆ । ਇਸ ਦੌਰਾਨ ਭਾਜਪਾ ਆਗੂਆਂ ਤੇ ਵਰਕਰਾਂ ਨੇ ਮੁੱਖਮੰਤਰੀ ਭਗਵੰਤ ਮਾਨ ਤੇ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ ਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਭੜਾਸ ਕੱਢੀ। ਇਸ ਮੌਕੇ ਸਾਬਕਾ ਜਿਲਾ ਪ੍ਰਧਾਨ ਗੋਰਾ ਪਠੇਲਾ, ਰਾਈਸ ਮਿਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਭਾਰਤ ਭੂਸਣ ਬਿੰਟਾ, ਸੰਦੀਪ ਗਿਰਧਰ, ਮੰਡਲ ਚੜਦੀ ਕਲਾ ਦੇ ਪ੍ਰਧਾਨ ਪੂਜਾ ਕੱਕੜ, ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਸਪੋਕਸਪਰਸਨ ਮਿੰਕਲ ਬਜਾਜ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਭਾਈ ਰਾਹੁਲ ਸਿੱਧੂ ਆਦਿ ਬੁਲਾਰਿਆਂ ਨੇ ਆਪ ਸਰਕਾਰ ਤੇ ਵਰਦਿਆਂ ਕਿਹਾ ਕਿ ਇਹ ਸਰਕਾਰ ਭਾਜਪਾ ਦੀ ਚੜਦੀ ਕਲਾ ਦੇਖ ਕੇ ਘਬਰਾਹਟ ਚ ਆ ਗਈ ਹੈ ਤੇ ਭਾਜਪਾ ਦੇ ਕੈਂਪਾਂ ਨੂੰ ਜਾਣ-ਬੂਝ ਕੇ ਰੋਕਿਆ ਜਾ ਰਿਹਾ ਹੈ ਤਾਂ ਜੋ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਨਾਲ ਨਾ ਜੁੜ ਜਾਣ। ਉਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭਾਜਪਾ ਵੱਲੋਂ ਕੈਂਪਾਂ ਦੌਰਾਨ ਲੋਕਾਂ ਦੇ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਵੱਖ-ਵੱਖ ਕਾਰਡ ਬਣਾ ਕੇ ਮੌਕੇ ਤੇ ਹੀ ਦਿੱਤੇ ਜਾ ਰਹੇ ਸਨ। ਜਿਸ ਨਾਲ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਨਾਲ ਜੁੜ ਰਹੇ ਸਨ। ਇਹ ਸਬ ਕੁੱਝ ਆਪ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ ਤੇ ਪੁਲਿਸ ਪ੍ਰਸ਼ਾਸਨ ਦੀ ਬਦੌਲਤ ਭਾਜਪਾ ਦੇ ਕੈਂਪਾਂ ਤੇ ਰੋਕ ਲਾਈ ਜਾ ਰਹੀ ਹੈ। ਜਿਸਦੇ ਰੋਸ ਵਜੋਂ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਸਤੀਸ਼ ਭਠੇਜਾ, ਅਸ਼ਵਨੀ ਗਿਰਧਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਕਟਾਰੀਆ, ਰਾਜੀਵ ਦਾਬੜਾ, ਪਿੰਦਰ ਸਰਪੰਚ, ਭੰਵਰ ਲਾਲ, ਕਪਿਲ ਧੂੜੀਆ, ਅਨੁਰਾਗ ਸ਼ਰਮਾ, ਅਖਿਲ ਭਾਰਤੀ, ਨੀਟਾ ਤੰਵਰ, ਰਾਹੁਲ ਕਟਾਰੀਆ, ਨਵੀਨ ਕੁਮਾਰ ਨਵੀ ਮੋਰਵਾਲ, ਮਨੀਸ਼ ਧਮੀਜਾ, ਸ਼ਿਵ ਨੰਦਨ ਕਟਾਰੀਆ, ਰਾਹੁਲ ਬਜਾਜ, ਦੀਪੂ ਭਾਟੀਆ, ਸਮਿੰਦਰ ਸਿੰਘ ਸੇਖੋ, ਸੁਖਦੇਵ ਸੁੱਖਾ, ਵਿਕਰਾਂਤ ਤੇਰੀਆ, ਡਾਕਟਰ ਬਲਜੀਤ, ਮਮਤਾ ਸ਼ੁਕਲਾ, ਮੀਤ ਪ੍ਰਧਾਨ ਮਮਤਾ ਲੱਖੇਵਾਲੀ, ਉਰਮਲਾ ਦੇਵੀ , ਜ਼ਿਲਾ ਪ੍ਰਧਾਨ ਯੂਥ ਹਨੀ ਕਾਉਣੀ, ਵਿਸ਼ੂ ਚੌਧਰੀ, ਵਿਕਾਸ ਸੁਕਲਾ, ਲਖਵਿੰਦਰ, ਦਕਸ਼ ਕਰਨ, ਹਰਮਨ, ਸਤਨਾਮ ਸਿੰਘ ਸੰਗੂਧੋਣ, ਪਵਨ ਕੁਮਾਰ ,ਪਾਲਾ ਸਿੰਘ ਮੰਡਲ ਪ੍ਰਧਾਨ ,ਮੰਗਲ ਸਿੰਘ ਰਾਹੁਲ ਕਾਲੜਾ, ਮੋਹਰ ਸਿੰਘ ਮੰਡਲ ਪ੍ਰਧਾਨ ਥਾਂਦੇ ਵਾਲਾ ,ਵਦਵਿੰਦਰ ਥਾਂਦੇ ਵਾਲਾ ,ਨਸੀਬ ਜੰਮੂਆਣਾ, ਚਰਨਜੀਤ ਜੰਮੂਆਣਾ, ਮੇਵਾ ਸਿੰਘ ,ਸਰਬਜੀਤ ਸਿੰਘ, ਰੁਕਮਨਦੀਪ ,ਪਰਮਿੰਦਰ ਸਿੰਘ ,ਪ੍ਰਤਾਪ, ਗੁਰਦੀਪ ਸਿੰਘ , ਯੂਥ ਪ੍ਰਧਾਨ ਪ੍ਰੀਤ ਬਾਜਾ ,ਅੱਜ ਸਿੰਘ ,ਜਿਉਣਾ ਸਿੰਘ, ਹਜੂਰ ਸਿੰਘ ,ਆਕਾਸ਼, ਹੀਰੀ ਬਿੰਦਰ ਸਿੰਘ, ਫੌਜਾ ਸਿੰਘ, ਭਾਰਤ ਮਨੀ ,ਵੀਰੂ ,ਅਰਮਾਨ, ਗੁਰਲਾਲ ,ਸੁੱਚਾ ਸਿੰਘ, ਹੈਪੀ, ਰਵੀ ,ਸੋਨੂ ,ਬੰਟੀ ,ਸਾਗਰ, ਸੰਤਾ ਸਿੰਘ, ਗੁਰਮੀਤ, ਸਨੀ, ਸੰਗੂਧੋਨ ਇੰਦਰਜੀਤ, ਬੰਟੀ, ਮੁਕੇਸ਼ ਕੁਮਾਰ ,ਸੋਨੂ, ਗੁਰਮੀਤਸਿੰਘ ,ਅਮਨਦੀਪ ਸਿੰਘ, ਆਕਾਸ਼ ਸਿੰਘ ਪ੍ਰੀਤ ਸਿੰਘ, ਲਵਲੀ, ਜੇਈ, ਸਤਪਾਲ ਗਿਆਨ ਸਿੰਘ ,ਪ੍ਰਵੀਨ ਕੌਰ ਚਰਨਜੀਤ ਕੌਰ, ਜੋਬਨਪ੍ਰੀਤ ਸਿੰਘ, ਸਰਬਜੀਤ ਕੌਰ, ਹਰਦੀਪ ਸਿੰਘ, ਸੁਖਚੈਨ ਸਿੰਘ, ਜਸਪ੍ਰੀਤ ਕੌਰ, ਇਕਬਾਲ ਕੌਰ ,ਅਮਨਦੀਪ ਸਿੰਘ ,ਬਿੱਟੂ ,ਦਲਬੀਰ ਸਿੰਘ ਗੁਰਮੇਲ ਸਿੰਘ, ਜਾਗਰ ਸਿੰਘ ,ਜੋਗਾ ਸਿੰਘ ,ਦਰਸ਼ਨ ਸਿੰਘ ਗੁਰਦੇਵ ਸਿੰਘ, ਹਾਜ਼ਰ ਕੌਰ, ਮਿੱਠੂ ਸਿੰਘ ਆਦਿ ਹਾਜ਼ਰ ਸਨ।






