ਮਲੋਟ, 26 ਨਵੰਬਰ ( ਕ੍ਰਿਸ਼ਨ ਮਦਾਨ/ਅਮਰਨਾਥ ਸੋਨੀ ) ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਬੀਤੇ ਦਿਨੀ ਸੰਵਿਧਾਨ ਦਿਵਸ ਮਨਾਇਆ ਗਿਆ। ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਇੱਕ ਸੰਵਿਧਾਨ ਪ੍ਰਤੀ ਜਾਗਰੂਕ ਰੈਲੀ ਵੀ ਕੱਢੀ ਗਈ। ਰੈਲੀ ਦੀ ਅਗਵਾਈ ਪੰਜਾਬ ਪ੍ਰਧਾਨ ਨੇ ਕੀਤੀ। ਰੈਲੀ ਸਵੇਰੇ 10 ਵਜੇ ਤੋਂ ਪੰਜਾਬ ਦਫ਼ਤਰ ਮਲੋਟ ਤੋਂ ਸ਼ੁਰੂ ਹੋ ਕੇ ਬਜਾਰਾਂ ਵਿੱਚ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਪਹੁੰਚੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਈ ਅਤੇ ਇਸ ਦੋਰਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫ਼ੁੱਲ ਮਾਲਾ ਭੇਟ ਕੀਤੀਆਂ ਗਈਆਂ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਸੰਵਿਧਾਨ ਨਿਰਮਾਤਾ ਸਾਡੇ ਸਮਾਜ ਦੇ ਉਹ ਅਨਮੋਲ ਹੀਰੇ ਹਨ, ਜਿਨ੍ਹਾਂ ਦੀ ਦੇਣ ਕਦੇ ਨਹੀਂ ਦਿੱਤਾ ਜਾ ਸਕਦੀ। ਸਾਨੂੰ ਲੋੜ ਹੈ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਨ – ਜਨ ਤੱਕ ਪਹੁੰਚਾਉਣਾ ਤੇ ਉਹਨਾਂ ਦੇ ਦੱਸੇ ਨਿਰਦੇਸ਼ਾ ਤੇ ਚੱਲਣ ਦੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ। ਰੈਲੀ ਚ ਮੌਜੂਦ ਵਾਈਸ ਪੰਜਾਬ ਪ੍ਰਧਾਨ ਬਖਤੌਰ ਸਿੰਘ, ਜਰਨਲ ਸਕੱਤਰ ਪੰਜਾਬ ਗੁਰਤੇਜ ਸਿੰਘ,
ਦਫ਼ਤਰ ਇੰਚਾਰਜ ਰਵਿੰਦਰ ਜਾਜੋਰੀਆ, ਸੁਖਮੰਦਰ ਸਿੰਘ ਰੁਪਾਣਾ, ਅੰਗਰੇਜ਼ ਸਿੰਘ ਖੁੱਬਣ, ਗੁਰਪ੍ਰੀਤ ਸਿੰਘ ਸੱਗੂ, ਨੱਥਾ ਸਿੰਘ ਖ਼ਾਲਸਾ, ਸੁਖਦੇਵ ਸਿੰਘ ਅਟਵਾਲ, ਫਾਜ਼ਿਲਕਾ ਜਿਲਾ ਪ੍ਰਧਾਨ ਨਾਮਿੰਦਰ ਸਿੰਘ, ਫਾਜ਼ਿਲਕਾ ਪਰਭਾਰੀ ਭੋਲ਼ਾ ਸਿੰਘ,ਕਾਰਜਕਾਰੀ ਮੈਂਬਰ ਪ੍ਰੇਮ ਕੁਮਾਰ, ਸੰਦੀਪ ਭਾਟੀਆ, ਪ੍ਰੀਤਮ ਟਾਰਜ਼ਨ, ਦਲੀਪ ਕੁਮਾਰ ਅੰਸੋਲੀਆ, ਰਵੀ ਕੁਮਾਰ ਆਦਿ ਸ਼ਾਮਲ ਹੋਏ। “ਜੈ ਭੀਮ”







