ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ  

Spread the love
ਦੇਵੀਗਡ਼੍ਹ, ਜੂਨ (ਸ਼ਰਮਾ ਗੁਣੀਮਾਜਰਾ) ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੀ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ  ਅੱਜ ( 9 ਜੂਨ) ਸਵੇਰੇ 9 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਆ ਰਹੇ ਹਨ ਇਸ ਸਬੰਧੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਤਹਿਸੀਲ ਕੰਪਲੈਕਸ ਅਤੇ ਦੁੱਧਨਸਾਧਾਂ ਅਨਾਜ ਮੰਡੀ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਨਾਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ ਵੈਭਵ ਚੌਧਰੀ, ਐਸਪੀ ਪਰਵਿੰਦਰ ਸਿੰਘ ਚੀਮਾ, ਏ.ਡੀ.ਸੀ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਰਾਜਪੁਰਾ ਅਵਕੇਸ਼ ਗੁਪਤਾ,ਕ੍ਰਿਪਾਲਵੀਰ ਸਿੰਘ ਐਸ.ਡੀ.ਐਮ. ਦੂੱਧਨਸਾਧਾਂ,ਵੀ ਮੌਜੂਦ ਸਨ।  ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਵਿਧਾਇਕ ਪਠਾਣਮਾਜਰਾ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਵਿਧਾਇਕ ਪਠਾਣਮਾਜਰਾ ਨੇ ਇਲਾਕੇ ਦੀ ਸੰਗਤ ਅਤੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਗਮ ਵਿੱਚ ਹਾਜਰੀ ਲਵਾਉਣ। ਇਸ ਮੌਕੇ ਉਨ੍ਹਾਂ ਹਲਕਾ ਨਿਵਾਸੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ ਵੈਭਵ ਚੌਧਰੀ, ਐਸਪੀ ਪਰਵਿੰਦਰ ਸਿੰਘ ਚੀਮਾ, ਏ.ਡੀ.ਸੀ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਰਾਜਪੁਰਾ ਅਵਕੇਸ਼ ਗੁਪਤਾ,ਕ੍ਰਿਪਾਲਵੀਰ ਸਿੰਘ ਐਸ.ਡੀ.ਐਮ. ਦੂੱਧਨਸਾਧਾਂ, ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਕਰਨਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭਿੰਡਰ ਥਾਣਾ ਮੁਖੀ ਜੁਲਕਾਂ, ਹਰਦੇਵ ਸਿੰਘ ਘਡ਼ਾਮ ਪ੍ਰਧਾਨ ਟਰੱਕ ਯੂਨੀਅਨ, ਬੀਡੀਪੀਓ ਭੁਨਰਹੇੜੀ ਸੰਦੀਪ ਸਿੰਘ, ਬੀਡੀਪੀਓ ਸਨੌਰ ਮਨਦੀਪ ਸਿੰਘ ਉਪਲ, ਬੀਡੀਪੀਓ ਪਟਿਆਲਾ ਦਿਹਾਤੀਸੁਖਵਿੰਦਰ ਸਿੰਘ ਟਿਵਾਣਾਂ, ਬਲਜਿੰਦਰ ਸਿੰਘ ਨੰਦਗਡ਼੍ਹ, ਗੁਰਪ੍ਰੀਤ ਗੂਰੀ ਪੀ.ਏ. ਗੁਰਪਿੰਦਰ ਨੰਦਗੜ੍ਹ,ਸਾਜਨ ਢਿੱਲੋਂ, ਗੁਰਵਿੰਦਰ ਸਿੰਘ ਮਿਹੋਣ, ਮਨਿੰਦਰ ਫਰਾਂਸਵਾਲਾਂ,   ਬਲਿਹਾਰ ਸਿੰਘ ਚੀਮਾ, ਡਾ. ਕਰਮ ਸਿੰਘ ਰਾਜਗਡ਼੍ਹ, ਗੁਰਵਿੰਦਰ ਸਿੰਘ ਚੌਂਕੀ ਇੰਚਾਰਜ ਰੋਹਡ਼, ਸਾਹਿਲ ਜਿੰਦਲ,  ਮਿਲਨਦੀਪ ਸਿੰਘ, ਭੁਪਿੰਦਰ  ਸਿੰਘ ਦੁੱਧਨ, ਲਾਡੀ ਛੰਨਾਂ, ਹੈਰੀ ਤਾਜਲਪੁਰ, ਕਰਮ ਸਿੰਘ ਨੰਬਰਦਾਰ ਅਤੇ  ਪੰਚ ਸਰਪੰਚ ਹਾਜ਼ਰ ਸਨ।
  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *