ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦਿਹਾਤੀ ਨੇ ਹਲਕਾ ਇੰਚਾਰਜ ਰਾਜਿੰਦਰ ਚੰਦੀ ਦੀ ਅਗਵਾਈ ਹੇਠ ਮਜੀਠਾ ਦੇ ਪੀੜ੍ਹਤ ਕਿਸਾਨਾਂ ਨੂੰ ਭੇਜੀ ਕਣਕ * ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰੇ ਸਰਕਾਰ : ਚੰਦੀ

Spread the love
ਫਗਵਾੜਾ, 9 ਮਈ (   ਪ੍ਰੀਤ ਕੌਰ ਪ੍ਰੀਤੀ         ) ਸ੍ਰੋਮਣੀ ਅਕਾਲੀ ਦਲ ਵਲੋਂ ਪਿੱਛਲੇ ਦਿਨੀਂ ਹੋਈ ਬੇਮੋਸਮੀ ਗੜੇਮਾਰੀ ਕਾਰਨ ਕਿਸਾਨਾਂ ਵਲੋ ਆਪਣੇ ਪੁੱਤਾ ਵਾਂਗੁ ਪਾਲੀ ਹੋਈ ਕਣਕ ਦੀ ਫਸਲ ਨੁਕਸਾਨੀ ਗਈ ਸੀ, ਜਿਸ ਤਹਿਤ ਸ੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹਿੱਤ ਵਿਚ ਉਪਰਾਲਾ ਕਰਦੇ ਹੋਏ ਫਗਵਾੜਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋ  ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ 100 ਕੁਵਿੰਟਲ ਦੇ ਕਰੀਬ ਕਣਕ ਮਜੀਠਾ ਹਲਕੇ ਵਿਚ ਭੇਜੀ । ਕਣਕ ਦੇ ਟਰੱਕ ਨੂੰ ਫਗਵਾੜਾ ਦੀ ਦਾਣਾ ਮੰਡੀ ਤੋ ਰਵਾਨਾ ਕੀਤਾ ਗਿਆ । ਇਸ ਮੋਕੇ ਤੇ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ ਪਾਰਟੀ ਹੈ। ਪੰਜਾਬ ਦੇ ਕਿਸਾਨ ਅੰਨ ਪੈਦਾ ਕਰਕੇ ਸਾਰੇ ਦੇਸ਼ ਤੇ ਦੁਨੀਆ ਦੇ ਲੋਕਾਂ ਦਾ ਢਿੱਠ ਭਰਦੇ ਹਨ। ਚੰਦੀ ਨੇ ਆਖਿਆ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਵੱਡਾ ਉਪਰਾਲਾ ਕਰਦੇ ਹੋਏ ਗੜੇਮਾਰੀ ਕਾਰਨ ਮਾਝੇ, ਮਾਲਵੇ ਵਿਚ ਹੋਏ ਕਣਕ ਦੀ ਫਸਲ ਦੇ ਭਾਰੀ ਨੁਕਸਾਨ ਕਾਰਨ ਕਿਸਾਨਾਂ ਦੇ ਦੁੱਖ ਵਿਚ ਭਾਈਵਾਲ ਹੁੰਦਿਆ ਉਨ੍ਹਾਂ ਨੂੰ ਕਣਕ ਮੁਹੱਈਆਂ ਕਰਵਾਊਣ ਦਾ ਉਪਰਾਲਾ ਕੀਤਾ ਹੈ ਜੋ ਕਿ ਨਿਰੰਤਰ ਹੁਣ ਤੱਕ ਚੱਲ ਰਿਹਾ ਹੈ । ਸ੍ਰੋਮਣੀ ਅਕਾਲੀ ਦਲ ਮਾਝੇ ਅਤੇ ਮਾਲਵੇ ਦੇ ਕਿਸਾਨਾਂ ਨੂੰ ਕਣਕ ਪਹੁੰਚਾਉਣ ਦਾ ਵੱਡਾ ਹੰਭਲਾ ਮਾਰ ਰਿਹਾ ਹੈ। ਫਗਵਾੜਾ ਤੋਂ ਵੀ 100 ਕੁਵਿੰਟਲ ਕਣਕ ਮਜੀਠਾ ਹਲਕੇ ਵਿਚ ਭੇਜੀ ਜਾ ਰਹੀ ਹੈ। ਕਣਕ ਰਵਾਨਾ ਕਰਨ ਮੌਕੇ ਟਕਸਾਲੀ ਅਕਾਲੀ ਐਸ.ਸੀ ਆਗੂ ਬਿੰਦਰ ਸਿੰਘ ਰਾਵਲਪਿੰਡੀ, ਅੰਮ੍ਰਿਤਪਾਲ ਸਿੰਘ ਕੁਲਾਰ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਜਸਵਿੰਦਰ ਸਿੰਘ ਬਸਰਾ, ਸਤਵਿੰਦਰ ਸਿੰਘ ਘੁੰਮਣ, ਸ਼ਿੰਗਾਰਾ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ, ਸਤਪਾਲ ਸਿਘ ਕਿਸ਼ਨਪੁਰ, ਰਣਜੀਤ ਸਿੰਘ ਜੀਤੀ ਖੇੜਾ, ਹਰਦੀਪ ਸਿੰਘ ਦੀਪਾ ਰਿਹਾਣਾ ਜੱਟਾ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੀ ਦਾਣਾ ਮੰਡੀ ਤੋਂ ਮਜੀਠਾ ਲਈ ਕਣਕ ਦਾ ਟਰੱਕ ਰਵਾਨਾ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਿਹਾਤੀ ਦੇ ਇੰਚਾਰਜ ਸ. ਰਾਜਿੰਦਰ ਸਿੰਘ ਚੰਦੀ ਦੇ ਨਾਲ ਹਨ ਬਿੰਦਰ ਸਿੰਘ, ਗੁਰਦੀਪ ਖੇੜਾ, ਅਵਤਾਰ ਮੰਗੀ, ਅੰਮ੍ਰਿਤਪਾਲ ਸਿੰਘ ਕੁਲਾਰ, ਸਤਵਿੰਦਰ ਘੁੰਮਣ ਤੇ ਹੋਰ
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *