ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ

Spread the love

ਤੂ ਢੀਂਗਾ 4 ਅਪ੍ਰੈਲ ਅਮਨਦੀਪ  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਤਹਿਸੀਲ ਅਤੇ ਬਲਾਕ ਪੱਧਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਤਲੇ ਫੂਕੇ ਗਏ। ਇਸੇ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਤੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਿਲ ਕੇ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਡਵੋਕੇਟ ਰਜਿੰਦਰ ਸਿੰਘ ਰਾਣਾ , ਰਘਬੀਰ ਸਿੰਘ ਮਹਿਰਵਾਲਾ, ਧਰਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਅਮਰਜੀਤ ਸਿੰਘ ਟਿੱਬਾ , ਮੁਕੰਦ ਸਿੰਘ ਭੁਲਾਣਾ, ਨਿਰਮਲ ਸਿੰਘ ਸ਼ੇਰਪੁਰ ਸੱਦਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ  ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਮੁਕਤ ਵਪਾਰ ਸਮਝੌਤਾ ਕਰਕੇ ਖੇਤੀ ਖੇਤਰ ਨੂੰ ਸਾਮਰਾਜੀ ਬਹੁਕੌਮੀ ਕਾਰਪੋਰੇਸ਼ਨਾਂ ਲਈ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਅਮਰੀਕਾ ਦਾ ਵਫ਼ਦ ਭਾਰਤ ਦੇ ਦੌਰੇ ਤੇ ਹੈ।  ਕਈ ਦੇਸ਼ਾਂ ਨੇ ਟਰੰਪ ਦੀਆਂ ਇਨ੍ਹਾਂ ਨੀਤੀਆਂ ਦਾ ਕਰੜਾ ਵਿਰੋਧ ਕੀਤਾ ਹੈ ਪਰ ਭਾਰਤ ਦੀ ਮੋਦੀ ਸਰਕਾਰ ਮੁਕਤ ਵਪਾਰ ਸਮਝੌਤੇ ਵੱਲ਼ ਵਧ ਰਹੀ ਹੈ ।ਉਹਨਾਂ ਕਿਹਾ ਕਿ ਅਮਰੀਕਾ ਦੇ ਮਨਸੂਬਿਆਂ ਬਾਰੇ ਸਪੱਸ਼ਟ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਅਮਰੀਕਾ ਦੇ ਟੈਕਸਾਂ ਨਾਲ ਭਾਰਤੀ ਬਾਜ਼ਾਰ ਵਿੱਚ ਆਪਣੀਆਂ ਵਸਤੂਆਂ ਕਰਕੇ ਭਾਰਤੀ ਕਿਸਾਨ ਛੋਟੇ ਦੁਕਾਨਦਾਰ ਵਪਾਰੀਆਂ ਦੀ ਤਬਾਹੀ ਹੋਵੇਗੀ।

ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਦਾ ਨੇ ਵੀ ਸੰਬੋਧਨ ਕੀਤਾ ਅਤੇ ਇਆ ਕਿ ਸਾਮਰਾਜੀ ਲੁਟੇਰਿਆਂ ਦਾ ਟਾਕਰਾ ਕਰਨ ਲਈ ਇੱਕੋ ਇੱਕ ਰਾਹ ਕਿਸਾਨ ਮਜ਼ਦੂਰਾਂ ਦਾ ਸਾਂਝਾ ਤੇ ਜਥੇਬੰਦਕ ਘੋਲ ਹੀ ਹੈ।ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਲਾਕ ਪੱਧਰ ਤੇ ਮੋਦੀ ਤੇ ਟਰੰਪ ਦੀਆਂ ਅਰਥੀਆਂ ਸਾੜ ਕੇ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਣ ਸਿੰਘ ਕਰਮਜੀਤਪੁਰ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਸਾਬਕਾ ਸਰਪੰਚ ਭੌਰ, ਡਾਕਟਰ ਸੁਖਦੇਵ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਸਰੂਪ ਸਿੰਘ ਖਿਜਰਪੁਰ, ਨਿਰਮਲ ਸਿੰਘ ਬਾਜਾ, ਨਰਿੰਦਰ ਸਿੰਘ ਸੋਨੀਆ, ਫੁੰਮਣ ਸਿੰਘ ਬਾਜਾ, ਭਜਨ ਸਿੰਘ, ਸਾਧੂ ਸਿੰਘ ਡੱਲਾ, ਦਿਆਲ ਸਿੰਘ ਦੀਪੇਵਾਲ, ਡਾਕਟਰ ਹਰਜਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ ਟਿੱਬਾ, ਕਾਲੀ ਟਿੱਬਾ, ਮਹਿੰਗਾ ਸਿੰਘ, ਸੁਰਜੀਤ ਸਿੰਘ ਠੱਟਾ ਪ੍ਰਧਾਨ ਖੇਤ ਮਜ਼ਦੂਰ ਸਭਾ,ਮਾਸਟਰ ਸ਼ਿੰਗਾਰਾ ਸਿੰਘ, ਪਿਆਰਾ ਸਿੰਘ, ਮੁਕੰਦ ਸਿੰਘ ਸੈਦੋ ਭੁਲਾਨਾ, ਮੰਗਲ ਸਿੰਘ ਕਬੀਰਪੁਰ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਗਗਨਦੀਪ ਸਿੰਘ ਜਾਂਗਲਾ, ਅਜੈਬ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਅਜੈਬ ਸਿੰਘ ਚੱਕ ਕੋਟਲਾ, ਹਰਬੰਸ ਸਿੰਘ ਚੱਕ ਕੋਟਲਾ, ਸੁਖਵਿੰਦਰ ਸਿੰਘ ਚੱਕ ਕੋਟਲਾ, ਗੁਰਦੀਪ ਸਿੰਘ ਨਬੀਪੁਰ, ਜੀਵਨ ਪੰਮਣਾ, ਓੰਕਾਰ ਸਿੰਘ ਡੱਲਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *