ਹਲਕਾ ਇੰਚਾਰਜ ਗੋਪਾਲ ਸਿੰਘ ਕਰਕੇ ਬਦਲ ਸਕਦੀ ਹੈ ਬਠਿੰਡਾ ਦਿਹਾਤੀ ਦੀ ਸਿਆਸੀ ਆਬੋ ਹਵਾ

Spread the love
ਬਠਿੰਡਾ 23 ਜੁਲਾਈ(ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਸਾਬਕਾ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਲਾਉਣ ਕਰਕੇ ਦਿਹਾਤੀ ਦੀ ਸਿਆਸੀ ਆਬੋ ਹਵਾ ਬਦਲ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹਲਕਾ ਇੰਚਾਰਜ ਦੇ ਤੌਰ ‘ਤੇ ਕੰਮ ਕਰ ਰਹੇ ਜਸਵਿੰਦਰ ਸਿੰਘ ਛਿੰਦਾ ਦੇ ਖਿਲਾਫ਼ ਪਾਰਟੀ ਵਰਕਰਾਂ ਦੀਆਂ ਹੀ ਕਈ ਸ਼ਿਕਾਇਤਾਂ ਸਨ ਤੇ ਉਹਨਾਂ ਦਾ ਸਰਕਾਰੀ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਵਿਵਹਾਰ ਵੀ ਬਹੁਤਾ ਚੰਗਾ ਨਹੀਂ ਸੀ ਕਿਉਂਕਿ ਕਾਫੀ ਆਡੀਓ ਵਾਇਰਲ ਹੋ ਚੁੱਕੀਆਂ ਹਨ। ਹੁਣ ਜਦੋਂ ਹੀ ਸਾਬਕਾ ਅਧਿਕਾਰੀ ਗੋਪਾਲ ਸਿੰਘ ਨੂੰ ਆਪ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ ਹੈ ਤਾਂ ਕਾਫੀ ਸਮੀਕਰਨ ਬਦਲ ਗਏ ਹਨ ਕਿਉਂਕਿ ਗੋਪਾਲ ਸਿੰਘ ਇੱਕ ਸਾਫ ਸ਼ਖਸੀਅਤ ਅਤੇ ਮਿਹਨਤੀ ਅਧਿਕਾਰੀ ਰਹੇ ਹਨ। ਦੂਜਾ ਉਹਨਾਂ ਦਾ ਲੋਕਾਂ ਨਾਲ ਗੱਲ ਕਰਨ ਦਾ ਲਹਿਜਾ ਵੀ ਬੜੀ ਨਿਮਰਤਾ ਅਤੇ ਗਿਆਨ ਪੂਰਵਕ ਹੈ। ਦੂਜੇ ਪਾਸੇ ਹੋਰਨਾਂ ਪਾਰਟੀਆਂ ਵੱਲੋਂ ਅਜੇ ਤੱਕ ਹਲਕੇ ਦੀ ਕਮਾਨ ਕਿਸੇ ਆਗੂ ਨੂੰ ਨਹੀਂ ਦਿੱਤੀ ਗਈ ।ਜੇਕਰ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਵੱਲੋਂ ਜਿੰਨੇ ਵੀ ਆਗੂ ਦਿਹਾਤੀ ਵਿੱਚ ਟਿਕਟ ਲੈਣ ਦੇ ਲਈ ਵਿਚਰ ਰਹੇ ਹਨ,ਉਹਨਾਂ ਦੀ ਸਿਆਸੀ ਸੂਝ ਬੂਝ ਤੇ ਲਿਆਕਤ ਗੋਪਾਲ ਸਿੰਘ ਦੇ ਮੁਕਾਬਲੇ ਵਾਲੀ ਨਹੀਂ ਹੈ।  ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਵੀ ਅਜੇ ਕੋਈ ਆਗੂ ਨੂੰ ਹਲਕੇ ਵਿੱਚ ਨਹੀਂ ਉਤਾਰਿਆ। ਇਸੇ ਤਰ੍ਹਾਂ ਹਾਲ ਬੀਜੇਪੀ ਦਾ ਹੈ। ਇਸ ਕਰਕੇ ਜੇਕਰ ਗੱਲ ਕਰੀਏ ਤਾਂ ਗੋਪਾਲ ਸਿੰਘ ਨੂੰ ਜਿਉਂ ਹੀ ਬਠਿੰਡਾ ਦਿਹਾਤੀ ਦੀ ਕਮਾਨ ਸੌਂਪੀ ਗਈ,ਉਦੋਂ ਤੋਂ ਹੀ ਉਹ ਸਵੇਰ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੋਕਾਂ ਨਾਲ ਵਿਚਰਨ, ਗੱਲਾਂ ਬਾਤਾਂ ਕਰਨ ਅਤੇ ਉਹਨਾਂ ਦੇ ਮਸਲੇ ਸੁਲਝਾਉਣ ਵਿੱਚ ਆਪਣਾ ਵਕਤ ਲਾ ਰਹੇ ਹਨ।ਉਹ ਸਵੇਰੇ ਜਿੱਥੇ ਮੁੱਖ ਮੰਤਰੀ ਮੁਫਤ ਤੀਰਥ ਯਾਤਰਾ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਆਉਂਦੇ ਹਨ, ਉਥੇ ਲੋਕਾਂ ਨੂੰ ਪਿੰਡ ਪਿੰਡ ਜਾ ਮਿਲ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਵਾ ਰਹੇ ਹਨ। ਜੇਕਰ ਹੁਣ ਤੱਕ ਦੇਖੀਏ ਤਾਂ ਐਮਐਲਏ ਅਮਿਤ ਰਤਨ ਕੋਟਫੱਤਾ ਰਿਸ਼ਵਤ ਦੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੇ ਰਹੇ,ਜਿਸ ਕਰਕੇ ਹਲਕੇ ਨੂੰ ਇੱਕ ਤਰ੍ਹਾਂ ਦਾ ਸਿਆਸੀ ਗ੍ਰਹਿਣ ਲੱਗ ਗਿਆ ਸੀ,ਇਸ ਦੇ ਬਾਅਦ ਜਸਵਿੰਦਰ ਸਿੰਘ ਛਿੰਦਾ ਦੀ ਵੀ ਸਿਆਸੀ ਕਾਰਗੁਜਾਰੀ ਕੋਈ ਬਹੁਤੀ ਵਧੀਆ ਨਹੀਂ ਰਹੀ, ਇਸ ਕਰਕੇ ਆਮ ਆਦਮੀ ਪਾਰਟੀ ਲਈ ਬਠਿੰਡਾ ਦਿਹਾਤੀ ਵਿੱਚ ਇੱਕ ਖਲਾਅ ਦੀ ਸਥਿਤੀ ਸੀ, ਜਿਸ ਨੂੰ ਗੋਪਾਲ ਸਿੰਘ ਮਿਹਨਤ ਅਤੇ ਵਿਉਤਬੰਦੀ ਨਾਲ ਭਰ ਸਕਦੇ ਹਨ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *