ਗੁਰਜੋਤ ਸਿੰਘ ਭੱਠਲ ਦਾ ‍ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਵਜੋਂ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ

Spread the love
ਧਨੌਲਾ, 9 ਅਪ੍ਰੈਲ (ਸੁਖਰਾਜ ਚਹਿਲ)- ਬੁੱਧਵਾਰ ਦੇਰ ਸ਼ਾਮ ਨੂੰ ਮਾਰਕੀਟ ਕਮੇਟੀ ਧਨੌਲਾ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਗੁਰਜੋਤ ਸਿੰਘ ਭੱਠਲ ਦੀ ਤਾਜਪੋਸ਼ੀ ਲਈ ਸਮਾਗਮ ਕਰਵਾਇਆ ਗਿਆ।
 ਇਸ ਮੌਕੇ ਬਤੌਰ ਚੇਅਰਮੈਨ ਦੇ ਤੌਰ ਤੇ ਗੁਰਜੋਤ ਸਿੰਘ ਭੱਠਲ ਨੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਬਾਘਾਪੁਰਾਣਾ, ਬਰਨਾਲਾ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਆਹੁਦਾ ਸੰਭਾਲਿਆ।ਇਸ ਮੌਕੇ ਧਨੌਲਾ ਬਲਾਕ ਪ੍ਰਧਾਨ ਵਿਕਰਮ ਸਿੰਘ ਧਨੌਲਾ ਨੇ ਗੁਰਜੋਤ ਸਿੰਘ ਭੱਠਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੁਆਰਾ ਬਣਾਈ ਗਈ ਪਾਰਟੀ ਹੈ ਇਸੇ ਲਈ ਹੁਣ ਆਹੁਦੇ ਵੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਹੀ ਦਿੱਤੇ ਜਾ ਰਹੇ ਹਨ। ਇਸ ਮੌਕੇ  ਸਾਂਸਦ ਮੀਤ ਹੇਅਰ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋੰ ਬਰਨਾਲਾ ਹਲਕੇ ਨੂੰ ਵੱਖ-ਵੱਖ ਵਿਭਾਗਾਂ ਤੋੰ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਲਿਆਕੇ ਹਲਕੇ ਦੀ ਨੁਹਾਰ ਬਦਲ ਦਿੱਤੀ ਗਈ ਹੈ। ਉਥੇ ਹੀ ਧਨੌਲਾ ਮੰਡੀ ਸਮੇਤ ਹਲਕੇ ਦੀਆਂ ਮੰਡੀਆਂ ਨੂੰ ਸੈੱਡ ਅਤੇ ਚਾਰ ਦੀਵਾਰੀ ਬਣਾਕੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸੂਬਾ ਸਰਕਾਰ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੁੱਕੀ ਹੈ। ਇਹ ਨੌਕਰੀਆਂ ਬਿੰਨਾ ਕਿਸੇ ਸਿਫਾਰਿਸ਼ ਅਤੇ ਰਿਸ਼ਵਤ ਦੇ ਦਿੱਤੀਆਂ ਗਈਆਂ ਹਨ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਵਲੋਂ ਆਏ ਹੋਏ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਸਕੱਤਰ ਨਿਸ਼ਾ ਸ਼ਰਮਾ, ਧਨੌਲਾ ਨਗਰ ਕੌਂਸਲ ਮੀਤ ਪ੍ਰਧਾਨ ਸੁਖਵਿੰਦਰ ਮੁੰਦਰੀ, ਧਨੌਲਾ ਟਰੱਕ ਯੂਨੀਅਨ ਪ੍ਰਧਾਨ ਬੂਟਾ ਸਿੰਘ, ਜ਼ਿਲਾ ਸਿਖਿਆ ਕੁਆਰਡੀਨੇਟਰ ਸਤਿਨਾਮ ਸਿੰਘ ਫਤਹਿ, ਮਹਿਲਾ ਆਗੂ ਹਰਵਿੰਦਰ ਕੌਰ ਫਤਹਿ, ਮਲਕੀਤ ਸਿੰਘ ਗੋਧਾ ਸੰਘੇੜਾ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਸੰਘੇੜਾ, ਮਲਕੀਤ ਸਿੰਘ ਭੱਠਲ ਪ੍ਰਧਾਨ ਲਿਖਾਰੀ ਸਭਾ ਸਮੇਤ ਧਨੌਲਾ ਅਤੇ ਪਿੰਡ ਭੱਠਲਾਂ ਤੋੰ ਭਾਰੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *