ਲੋਕ ਮਸਲੇ…? ਪੰਜਾਬ ਸਰਕਾਰ ਦੇਵੇ ਧਿਆਨ,,,

Spread the love
ਜੈਤੋ, 10 ਅਪ੍ਰੈਲ (ਮਨਜੀਤ ਸਿੰਘ ਢੱਲਾ)- ਇਤਿਹਾਸਕ ਸ਼ਹਿਰ ਜੈਤੋ ਜਿਥੇ ਪੰਜਾਬ ਦੇ ਇੱਕ ਵਧੀਆ ਇਤਿਹਾਸ ਵਜੋਂ ਜਾਣਿਆ ਜਾਂਦਾ ਹੈ, ਉਥੇ ਹੀ ਹੁਣ ਇਹ ਸ਼ਹਿਰ ਟੁੱਟੀਆਂ ਸੜਕਾਂ ਕਾਰਨ ਮਸ਼ਹੂਰ ਹੋਣ ਲੱਗਾ ਹੈ ਅਤੇ ਜੈਤੋ ਸ਼ਹਿਰ ਸਰਕਾਰ ਤੋਂ ਵਿਕਾਸ ਦੀ ਉਮੀਦ ਲਗਾਈ ਬੈਠਾ ਹੈ। ਸ਼ਹਿਰ ਦੀਆਂ ਬਹੁਤ ਸਾਰੀਆਂ ਮੁੱਖ ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਇਹ ਆਪਣੀ ਬਦਹਾਲੀ ‘ਤੇ ਹੰਝੂ ਵਹਾ ਰਹੀਆਂ ਹਨ ਪਰ ਇਨ੍ਹਾਂ ਸੜਕਾਂ ਦੀ ਅਜੇ ਤੱਕ  ਕਿਸੇ ਨੇ ਕੋਈ ਸਾਰ ਨਹੀਂ ਲਈ ਗਈ। ਕਾਂਗਰਸ ਦੀ ਸਰਕਾਰ ਬਣਨ ਤੇ ਕੁਝ ਸੜਕਾਂ ਨਵੀਆਂ ਬਣੀਆਂ ਸਨ । ਸ਼ਹਿਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵਿਕਾਸ ਕਾਰਜਾਂ ਦੀ ਇੱਕ ਨਵੀਂ ਆਸ ਬੱਝੀ ਸੀ। ਕਿ ਸ਼ਹਿਰ ‘ਚ ਨਵੀਆਂ ਸੜਕਾਂ ਦਾ ਜਾਲ ਵਿਛ ਜਾਵੇਗਾ ਪਰ ਅਜੇ ਤੱਕ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਤੱਕ ਨਹੀਂ ਹੋਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੈਤੋ ਸ਼ਹਿਰ ਦੇ ਸੜਕਾਂ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਸੜਕ ਸਾਫ਼ ਅਤੇ ਸਹੀ ਹੋਵੇ, ਇੱਥੇ ਦਸ ਦੇਈਏ ਕਿ ਸ਼ਹਿਰ ਦੀ ਹਾਲਤ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਅਤੇ ਜੈਤੋ ਪਿੰਡ ਨੂੰ ਜਾਣ ਵਾਲੀ ਸੜਕ ਵਿਚ ਡੂੰਘੇ ਡੂੰਘੇ ਟੋਏ ਹਨ ਹਰ ਇਸ ਸੜਕ ਤੇ ਹਾਦਸੇ ਹੁੰਦੇ ਰਹਿੰਦੇ ਹਨ, ਬੱਸ ਸਟੈਂਡ ਤੋਂ ਮੁਕਤਸਰ ਰੋਡ ਜੈਤੋ ਫਾਟਕ ਕੋਲ, ਸ਼ਰਮਾ ਟੈਂਟ ਹਾਊਸ ਦੇ ਨਜ਼ਦੀਕ ਸੜਕ ਟੁੱਟ ਚੁੱਕੀ ਹੈ ਅਤੇ ਸੜਕਾਂ ਚੋਂ ਪੱਥਰ ਬਾਹਰ ਆ ਗਿਆ ਮੋਟਰਸਾਈਕਲ ਸਵਾਰ ਪੱਥਰ ਤੇ ਬੱਜਰੀ ਤੋਂ ਤਿਲਕ ਸੜਕਾਂ ਤੇ ਮੂੰਹ ਮੱਥਾ ਭਣਾ ਰਹੇ ਹਨ, ਬਾਜਾਖਾਨਾ ਚੌਂਕ ਵਿਚ ਤਾਂ ਸਿਰਫ ਰੱਬ ਹੀ ਰਾਖਾ ਹੈ,ਇਹ ਸੜਕ ਬੂਰੀ ਤਰਾਂ ਟੁੱਟ ਚੁੱਕੀ ਹੈ ਵੱਡੇ ਵੱਡੇ ਖੱਡੇ ਪਏ ਹੋਏ ਹਨ ਇਸ ਦੀ ਮੁਰੰਮਤ ਤੱਕ ਨਹੀਂ ਕੀਤੀ ਗਈ। ਸ਼ਹਿਰ ਵਾਸੀਆਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਕਾਨਦਾਰਾਂ ਦੇ ਕੰਮ ਤੇ ਵੀ ਸੜਕਾਂ ਟੁੱਟੀਆਂ ਕਾਰਨ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਰਾਹਗੀਰਾਂ ਲਈ ਇਨ੍ਹਾਂ ਟੁੱਟੀਆਂ ਸੜਕਾਂ ਤੇ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਸੜਕਾਂ ਉਪਰ ਕਦਮ ਕਦਮ ਤੇ ਖੱਡੇ ਹਨ। ਟੁੱਟੀਆਂ ਸੜਕਾਂ ਤੇ ਉਡਦੀ ਧੂੜ ਨੇ ਆਉਂਦੇ ਜਾਂਦੇ ਰਾਹਗੀਰਾਂ ਦੇ ਨੱਕ ਵਿਚ ਦਮ ਕਰ ਦਿੱਤਾ। ਅਤੇ ਇਨ੍ਹਾਂ ਖਸਤਾ ਹਾਲਤ ਸੜਕਾਂ ਉੱਪਰ ਸਕੂਲ ਦੇ ਬੱਚਿਆਂ ਨੂੰ ਵੀ ਆਪਣੀ ਮੰਜ਼ਿਲ ਵੱਲ ਜਾਣਾ ਕਿਸੇ ਪ੍ਰੇਸ਼ਾਨੀ ਤੋਂ ਘੱਟ ਨਹੀਂ ਹੋਣਾ ਹੈ। ਜੈਤੋ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਟੁੱਟੀਆਂ ਸੜਕਾਂ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਦੇਖਦੇ ਹੋਏ ਜਲਦ ਹੀ ਟੈਂਡਰ ਲਗਾਏ ਜਾਣ ਤੇ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾਵੇ। ਸ਼ਹਿਰ ਵਾਸੀ ਅਮਰਿੰਦਰ ਸਿੰਘ,ਰਮਨ ਸਿੰਘ, ਜਗਦੇਵ ਸਿੰਘ ਢੱਲਾ, ਜਸਵਿੰਦਰ ਸਿੰਘ ਜੋਨੀ, ਹਰਸੰਗੀਤ ਸਿੰਘ ਹੈਪੀ,ਗੁਰਸੇਵਕ ਸਿੰਘ ਆਦਿ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜੈਤੋ ਦੀਆਂ ਟੁੱਟੀਆਂ ਸੜਕਾਂ ਦੇ ਜਾਲ ਤੋਂ ਛੁਟਕਾਰਾ ਦਿਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *