ਸ਼੍ਰੀ ਮੁਕਤਸਰ ਸਾਹਿਬ, 12 ਅਗਸਤ ()- ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਜ਼ਮੀਨ ਪੂਲਿੰਗ ਨੀਤੀ ਦੇ ਖਿਲਾਫ ਸੰਘਰਸ਼ ਕਰ ਰਿਹਾ ਸੀ, ਚਾਹੇ ਉਹ ਪੰਜਾਬ ਭਰ ਵਿੱਚ ਐੱਸ.ਡੀ.ਐੱਮ. ਨੂੰ ਮੈਮੋਰੈਂਡਮ ਦੇਣਾ ਹੋਵੇ, ਜਾਂ ਪੰਜਾਬ ਸਰਕਾਰ ਦੇ ਪੁਤਲੇ ਸਾੜਣੇ ਹੋਣ, ਜਾਂ ਫਿਰ ਪਿੰਡ-ਪਿੰਡ ਵਿੱਚ ਕਿਸਾਨ ਮਿਲਣੀਆਂ ਕਰਵਾਉਣੀਆਂ ਹੋਣ ਜਾਂ ਧਰਨੇ ਤੇ ਪ੍ਰਦਰਸ਼ਨ ਕਰਨੇ ਹੋਣ, ਤੇ ਇਸ ਦੇ ਚੱਲਦਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿਵੇਂ ਹੀ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਗਿਆ, ਤਾਂ ਪਿਛਲੇਂ ਦਿਨੀਂ ਲੁਧਿਆਣਾ, ਮੁਹਾਲੀ, ਬਠਿੰਡਾ ਅਤੇ ਕੱਲ ਪਟਿਆਲਾ ਵਿਖੇ ਅਕਾਲੀ ਦਲ ਵੱਲੋਂ ਲਗਾਏ ਗਏ ਧਰਨਿਆਂ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਪ ਮੁਹਾਰੇ ਚੱਲਕੇ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਸ ਲੋਕ ਪ੍ਰੀਅਯਤਾ ਤੋਂ ਘਬਰਾਅ ਕੇ ਸਰਕਾਰ ਨੇ ਸੋਚਿਆ ਕਿ ਜੇਕਰ ਇੱਕ ਦੋ ਮਹੀਨੇ ਅਸੀਂ ਇਹ ਪਾਲਿਸੀ ਵਾਪਿਸ ਨਹੀਂ ਲੈਂਦੇ ਤਾਂ ਪੰਜਾਬ ਦੇ ਲੋਕ ਸੜ੍ਹਕਾਂ ’ਤੇ ਆ ਜਾਣਗੇ ਤਾਂ ਮਜ਼ਬੂਰਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਧਦੇ ਮਿਆਰ ਨੂੰ ਦੇਖ ਕੇ ਲੈਂਡ ਪੂÇਲੰਗ ਪਾਲਿਸੀ ਨੂੰ ਵਾਪਿਸ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਾਸੀਆਂ ਤੇ ਕਿਸਾਨਾਂ ਨਾਲ ਹਮੇਸ਼ਾਂ ਦੀ ਤਰ੍ਹਾਂ ਚੱਟਾਨ ਵਾਂਗ ਖੜਾ ਹੈ ਤੇ ਕਿਸੇ ਵੀ ਹਾਲਤ ’ਚ ਦਿੱਲੀ ਤੋਂ ਨਕਾਰੇ ਗਏ, ਪੰਜਾਬ ਵਿੱਚ ਡੇਰੇ ਲਾਉਣ ਵਾਲੇ ਲੀਡਰਾਂ ਨੂੰ ਪੰਜਾਬੀਆਂ ਦੀ ਲੁੱਟ ਕਰਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਹਨੀ ਫੱਤਣਵਾਲਾ ਨੇ ਕਿਹਾ ਕਿ ਵਿਕਾਸ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਕਿਸਾਨ ਇਸ ਵਿੱਚ ਖੁਸ਼ ਅਤੇ ਸੰਤੁਸ਼ਟ ਹੋਣ, ਜੇਕਰ ਕਿਸਾਨਾਂ ਦੀ ਕਿਸੇ ਨੀਤੀ ਬਾਰੇ ਅਸਹਿਮਤੀ ਹੈ ਤਾਂ ਉਸ ਨੀਤੀ ਨੂੰ ਜ਼ਬਰਦਸਤੀ ਲਾਗੂ ਕਰਨਾ ਜਨਤਕ ਹਿੱਤ ਅਤੇ ਲੋਕਤੰਤਰ ਦੇ ਸਿਧਾਤਾਂ ਦਾ ਘਾਣ ਹੈ, ਜਿਸ ਨੂੰ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਭਵਿੱਖ ਵਿੱਚ ਲੋਕ ਅਤੇ ਕਿਸਾਨ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਸਮਝ ਚੁੱਕੇ ਹਨ ਤੇ ਹੁਣ ਇਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਗੇ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਮਨ ਬਣਾਈ ਬੈਠੇ ਹਨ। ਇਸ ਮੌਕੇ ਗਗਨ ਸੰਧੂ ਕਾਨਿਆਂਵਾਲੀ, ਰਾਜ ਸਿੰਘ ਜਗਤ ਸਿੰਘ ਵਾਲਾ, ਮਨਪ੍ਰੀਤ ਸਿੰਘ ਸੰਧੂ, ਬਲਦੇਵ ਸਿੰਘ ਕਾਨਿਆਂਵਾਲੀ, ਗੁਰਪ੍ਰੀਤ ਸਿੰਘ ਸੁਲੱਖਣ ਤੇ ਹੋਰ ਵੀ ਵੱਡੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।






