ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਤਾਬੜਤੋੜ ਕਾਰਵਾਈ, 10 ਕਰੋੜ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀ ਕਾਬੂ, ਆਰੋਪੀਆਂ ਵਿੱਚ ਇੱਕ ਮਹਿਲਾ ਵੀ ਸੀ ਸ਼ਾਮਿਲ

Spread the love

 ਫਰੀਦਕੋਟ, 14 ਦਸੰਬਰ  (ਗੁਰਦੀਪ ਸਿੰਘ ਢਿੱਲੋਂ) ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਮਾੜੇ ਅਨਸਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਜਤਿੰਦਰ ਸਿੰਘ ਡੀ.ਐਸ.ਪੀ(ਸਬ-ਡਵੀਜਨ) ਕੋਟਕਪੂਰਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਵੱਲੋਂ 10 ਕਰੋੜ ਦੀ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ: ਸ਼ਤੀਸ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸਤ ਦੇ ਸਬੰਧ ਵਿੱਚ  ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਮੌਜੂਦ ਸੀ ਤਾਂ ਉਹਨਾਂ ਪਾਸ ਮੁੱਦਈ ਮੁਕੱਦਮਾ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 864, ਫੋਰਥ  ਫਲੌਰ ਅਮਰਾਵਤੀ ਇਨਕਲੇਵ ਤਹਿ: ਕਾਲਕਾ ਪੰਚਕੁਲਾ (ਹਰਿਆਣਾ) ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਹਰਿਆਣਾ ਦੇ ਰਾਜਨੀਤਿਕ ਵਿਅਕਤੀ ਨਾਲ ਬਿਜਨੈਸ ਪਾਟਨਰ ਹੈ। ਕਰੀਬ ਇੱਕ ਹਫਤਾ ਪਹਿਲਾ ਮੁੱਦਈ ਦੇ ਮੋਬਾਇਲ ਨੰਬਰ ਪਰ ਵਟਸਅੱਪ ਕਾਲ ਰਾਂਹੀ 10 ਕਰੋੜ ਰੁਪੈ ਦੀ ਮੰਗ ਕੀਤੀ ਗਈ ਸੀ ਤੇ ਪੈਸੇ ਨਾ ਦੇਣ ਪਰ ਮੁੱਦਈ ਅਤੇ ਉਸਦੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਜਿਸ ਉਪਰੰਤ ਮੁਦੱਈ ਕ੍ਰਿਸ਼ਨ ਕੁਮਾਰ ਨੂੰ ਪਹਿਲਾਂ ਬੱਸ ਸਟੈਡ ਕੋਟਕਪੂਰਾ ਅਤੇ ਬਾਅਦ ਵਿੱਚ ਦਾਣਾ ਮੰਡੀ ਕੋਟਕਪੂਰਾ ਪਾਸ ਬੁਲਾਇਆ ਗਿਆ ਜਿੱਥੇ ਮੁੱਦਈ ਪਹੁੰਚ ਗਿਆ ਜਿੱਥੇ ਉਸਨੂੰ ਕੋਈ ਨਹੀ ਮਿਲਿਆ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਨਿਧੀ ਪੁੱਤਰੀ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਰਾਕੇਸ਼ ਕੁਮਾਰ ਪੁੱਤਰ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਨਿਖਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਅਤੇ ਪਵਨ ਕੁਮਾਰ ਉਰਫ ਪੰਨੀ ਪੁੱਤਰ ਭੇਜਾ ਰਾਮ ਵਾਸੀ ਕੋਟਕਪੂਰਾ ਦੇ ਖਿਲਾਫ ਮੁਕੱਦਮਾ ਨੰਬਰ 265 ਮਿਤੀ 14.12.2024 ਅ/ਧ 308(2)/351(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਕੇ ਉਕਤਾਨ

ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਵੀ ਜਾਚ ਕੀਤੀ ਜਾ ਰਹੀ ਹੈ।

ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਇਸ ਤੋ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ:

ਲੜੀ ਨੰ. ਦੋਸ਼ੀ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ

1) ਨਿਖਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਮੁਕੱਦਮਾ ਨੰਬਰ 74 ਮਿਤੀ 08.03.2024 ਅ/ਧ 387/506 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ

ਫਰੀਦਕੋਟ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *