ਆਂਗਣਵਾੜੀ ਵਰਕਰਾਂ ਵੱਲੋਂ ਪਿਆਰ ਸਤਿਕਾਰ ਨਾਲ ਹੈਲਪਰ ਨੂੰ ਦਿੱਤੀ ਵਿਦਾਇਗੀ ਪਾਰਟੀ 

Spread the love
 ਬਠਿੰਡਾ ਦਫ਼ਤਰ ਤੋਂ ਕੋਈ ਵੀ ਅਧਿਕਾਰੀ ਪਹੁੰਚਣ ‘ਤੇ ਖਫ਼ਾ ਹੋਏ ਵਰਕਰ
ਬਠਿੰਡਾ 19 ਅਪ੍ਰੈਲ(ਸੁਰਿੰਦਰਪਾਲ ਸਿੰਘ): ਜ਼ਿਲਾ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਝੁੰਬਾ ਦੇ ਸੈਂਟਰ ਨੰਬਰ 194 ਤੋਂ 22 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਈ ਹੈਲਪਰ ਮਾਤਾ ਜਸਵੀਰ ਕੌਰ ਨੂੰ ਆਂਗਣਵਾੜੀ ਵਰਕਰਾਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਵਿਦਾਇਗੀ ਪਾਰਟੀ ਦਾ ਸਮਾਗਮ ਕਰਕੇ ਸੈਂਟਰ ਵਿੱਚੋਂ ਵਿਦਾ ਕੀਤਾ। ਹੈਲਪਰ ਜਸਵੀਰ ਕੌਰ ਵੱਲੋਂ ਵਰਕਰਾਂ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਕੀਤਾ ਗਿਆ ਕਿਉਂਕਿ ਅੱਜ ਤੱਕ ਕਿਸੇ ਵੀ ਆਂਗਣਵਾੜੀ ਸੈਂਟਰ ਵਿੱਚ ਹੈਲਪਰ ਦੀ ਸੇਵਾ ਮੁਕਤੀ ਸਮਾਗਮ ਨਹੀਂ ਕੀਤਾ ਗਿਆ। ਜਸਵੀਰ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਡਿਊਟੀ ਬੜੀ ਹੀ ਤਨਦੇਹੀ ਤੇ ਫਰਜ਼ ਸਮਝ ਕੇ ਨਿਭਾਈ।ਇਸ ਮੌਕੇ ਵਰਕਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਮਾਤਾ ਜਸਵੀਰ ਕੌਰ ਨਾਲ ਮਾਂ-ਧੀ ਵਾਂਗ ਰਿਸ਼ਤਾ ਸੀ ਤੇ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਹਰ ਕੰਮ ਨੂੰ ਕਰਦੇ ਸਨ। ਇਸ ਮੌਕੇ ਸਮੂਹ ਵਰਕਰਾਂ ਵੱਲੋਂ ਰੀਬਨ ਕੱਟ ਕੇ ਮਾਤਾ ਜਸਵੀਰ ਕੌਰ ਤੇ ਉਹਨਾਂ ਦੇ ਸਮੂਹ ਪਰਵਾਰ ਨੂੰ ਜੀ ਆਇਆ ਆਖਿਆ। ਉਹਨਾਂ ਦੇ ਗਲ ਵਿੱਚ ਨੋਟਾਂ ਦਾ ਹਾਰ ਪਾਇਆ ਗਿਆ। ਵਰਕਰਾਂ ਵੱਲੋਂ ਵਿੱਤ ਮੁਤਾਬਿਕ ਮਾਤਾ ਜਸਵੀਰ ਕੌਰ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸੀਟੂ ਜਥੇਬੰਦੀ ਦੀ ਜ਼ਿਲਾ ਪ੍ਰਧਾਨ ਪ੍ਰਕਾਸ਼ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਉਹਨਾਂ ਨੇ ਹੈਲਪਰ ਜਸਵੀਰ ਕੌਰ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਵਧਾਈਆਂ ਦਿੱਤੀਆਂ। ਉਹਨਾਂ ਇਸ ਮੌਕੇ ਸੀਡੀਪੀਓ ਦਫਤਰ ਬਠਿੰਡਾ ‘ਤੇ ਗਿਲਾ ਕਰਦੇ ਹੋਏ ਕਿਹਾ ਕਿ ਵਿਭਾਗ ਦੀ ਮੁਲਾਜ਼ਮ ਦੀ ਸੇਵਾ ਮੁਕਤੀ ਮੌਕੇ ਸਮਾਗਮ ਵਿੱਚ ਕੋਈ ਅਧਿਕਾਰੀ ਨਹੀਂ ਆਇਆ ਜਦੋਂ ਕਿ ਕਿਸੇ ਵੱਡੇ ਅਧਿਕਾਰੀ ਸੇਵਾ ਮੁਕਤੀ ਹੁੰਦੀ ਹੈ ਤਾਂ ਉਸ ਮੌਕੇ ਮੁਲਾਜ਼ਮ ਉਹਨਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਹਨ। ਇਸ ਮੌਕੇ ਸੀਟੂ ਦੇ ਜਰਨਲ ਸਕੱਤਰ ਪ੍ਰਤਿਬਾ ਸ਼ਰਮਾ ਨੇ ਵੀ ਹੈਲਪਰ ਜਸਵੀਰ ਕੌਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਜਸਵੀਰ ਕੌਰ ਹਮੇਸ਼ਾ ਹੀ ਜਥੇਬੰਦੀ ਲਈ ਸਰਗਰਮ ਵਰਕਰ ਦੇ ਤੌਰ ‘ਤੇ ਕੰਮ ਕਰਦੇ ਰਹੇ ਹਨ ਤੇ ਅੱਗੇ ਵੀ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਸੇਵਾ ਜਾਰੀ ਰਹੇਗੀ। ਬਠਿੰਡਾ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮੁਲਾਜ਼ਮ ਦੀ ਸੇਵਾ ਮੁਕਤੀ ਮੌਕੇ ਨਾ ਪਹੁੰਚਣ ਕਰਕੇ ਰੋਸ਼ ਜਾਹਰ ਕੀਤਾ। ਇਸ ਮੌਕੇ ਇੰਦਰਜੀਤ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਕਰਮਜੀਤ ਕੌਰ, ਵੀਰਪਾਲ ਕੌਰ,ਚਰਨਜੀਤ ਕੌਰ ਤੋਂ ਇਲਾਵਾ ਸਰਕਲ ਦੇ 24 ਸੈਂਟਰਾਂ ਤੋਂ ਵਰਕਰਾਂ ਤੇ ਹੈਲਪਰਾਂ ਨੇ ਸਮਾਗਮ ਦੇ ਵਿੱਚ ਸਮੂਲੀਅਤ ਕੀਤੀ।
  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *