ਆਪਸੀ ਖਿੱਚੋ-ਤਾਣ ‘ਚ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਹਲਾਤ ਹੋਏ ਬਦ ਤੋਂ ਬਦਤਰ, ਨਰਕ ਭੋਗ ਰਹੇ ਸ਼ਹਿਰ ਵਾਸੀ

Spread the love

ਨਗਰ ਕੋਸਲ ਦੇ ਪ੍ਰਧਾਨ ਸ਼ੰਮੀ ਤੇਰਿਆ ਸ਼੍ਰੀ ਮੁਕਤਸਰ ਸਾਹਿਬ ਨੂੰ ਨਰਕ ਦਾ ਰੂਪ ਧਾਰਨ ਕਰਵਾਉਣ ਦੇ ਸਿੱਧੇ ਜਿੰਮੇਵਾਰ ?
ਪ੍ਰਧਾਨ ਸ਼ੰਮ੍ਹੀ ਤੇਰਿਆ ਨਾ ਕੁਰਸੀ ਛੱਡਦੇ ‘ਤੇ ਨਾ ਵਿਕਾਸ ਲਈ ਮੀਟਿੰਗ ਕਰਦੇ ?

 ਸ਼੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) – ਆਮ ਜਨਤਾ ਵੱਲੋਂ ਵੋਟਾਂ ਪਾ ਕੇ ਆਪਣੇ ਵਾਰਡ ਦਾ ਐਮ.ਸੀ ਚੁਣਿਆ ਜਾਂਦਾ ਹੈ ਤਾਂ ਜੋਕਿ ਵਾਰਡ ਦਾ ਵਿਕਾਣ ਹੋ ਸਕੇ ਪਰ ਆਮ ਲੋਕਾਂ ਵੱਲੋਂ ਚੁਣਿਆ ਐਮ.ਸੀ ਹੀ ਵਿਕਾਊ ਹੋ ਜਾਏ ਤਾਂ ਉਕਤ ਵਾਰਡ ਦਾ ਵਿਕਾਸ ਤਾਂ ਕੀ ਹੋਣਾਂ, ਸਗੋ ਉਕਤ ਵਾਰਡ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ ? ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਵਿਕਾਸ ਕੰੰਮਾਂ ਦੇ ਬ੍ਰੇਕ ਲੱਗੇ ਹੋਣ ਕਾਰਨ ਸ਼ਹਿਰ ਦੇ ਵਸਨੀਕ ਸਿਆਸੀ ਲੀਡਰਾਂ ਦੀ ਆਪਸੀ ਖਿੱਚੋ-ਤਾਣ ਕਰਕੇ ਨਰਕ ਭਰੀ ਜਿੰਦਗੀ ਜੀ ਰਹੇ ਹਨ । ਕਿਉਕਿ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਅਤੇ ਨਗਰ ਕੋਸਲ ਦੇ ਪ੍ਰਧਾਨ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ । ਜਿਸ ਕਾਰਨ ਸ਼੍ਰੀ ਮੁਕਤਸਰ ਸਾਹਿ ਦੇ ਵਿਕਾਸ ਕੰੰਮਾਂ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਨਗਰ ਕੋਸਲ ਦੇ ਪ੍ਰਧਾਨ ਵੱਲੋਂ ਨਹੀ ਬੁਲਾਇਆ ਜਾ ਰਹੀਆ । ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੋਸਲ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਉਰਫ ਸ਼ੰਮ੍ਹੀ ਤੇਰਿਆ ਵੱਲੋਂ ਕੁਝ ਐਮ.ਸੀਆਂ ਨੂੰ ਪੱਕੇ ਤੋਰ ‘ਤੇ ਖ੍ਰੀਦ ਰੱਖਿਆ ਹੈ । ਜਿਸ ਕਾਰਨ ਆਪਣੀ ਮਨਮਰਜੀ ਨਾਲ ਹੀ ਸ਼ਹਿਰ ਦੇ ਵਿਕਾਸ ਕੰਮਾਂ ਲਈ ਮੀਟਿੰਗ ਬੁਲਾਉਦੇ ਹਨ । ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ । ਪਵਿੱਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਨੂੰ ਨਰਕ ਦਾ ਰੂਪ ਧਾਰਨ ਕਰਵਾਉਣ ਲਈ ਨਗਰ ਕੋਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਉਰਫ ਸ਼ੰੰਮ੍ਹੀ ਤੇਰਿਆ ਸਿੱਧੇ ਤੋਰ ‘ਤੇ ਜਿੰੰਮੇਵਾਰ ਹਨ । ਕੀ ਨਗਰ ਕੋਸਲ ਦੇ ਪ੍ਰਧਾਨ ਸ਼ੰਮ੍ਹੀ ਤੇਰਿਆ ਸ਼ਹਿਰ ਵਾਸੀਆ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਸਜ਼ਾ ਦੇ ਰਹੇ ਹਨ ? ਕੀ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਗਦੀਪ ਸਿੰਘ ਉਰਫ ਕਾਕਾ ਬਰਾੜ੍ਹ ਇੰਨੀ ਵੀ ਜੁਅਰਤ ਨਹੀ ਰੱਖਦੇ ਕੀ ਨਗਰ ਕੋਸਲ ਦੇ ਪ੍ਰਧਾਨ ਨੂੰ ਵਿਕਾਸ ਕੰਮਾਂ ਲਈ ਮੀਟਿੰਗ ਕਰਨ ਲਈ

ਫਟਕਾਰ ਲਗਾ ਸਕਣ ? ਪ੍ਰਧਾਨ ਸ਼ੰਮ੍ਹੀ ਤੇਰਿਆ ਦਾ ਹੰਕਾਰ, ਆਉਣ ਵਾਲੀਆਂ ਮਿਊਸਪਲ ਕੌਸਲ ਦੀਆਂ ਚੋਣਾਂ ‘ਚ ਲੋਕ ਉਤਾਰ ਕੇ ਰੱਖ ਦੇਣਗੇ । ਨਗਰ ਕੋਸਲ ਦੇ ਪ੍ਰਧਾਨ ਸ਼ੰਮ੍ਹੀ ਤੇਰਿਆ ਨਾ ਕੁਰਸੀ ਛੱਡਦੇ ‘ਤੇ ਨਾਹੀ ਸ਼ਹਿਰ ਦੇ ਵਿਕਾਸ ਕੰਮਾਂ ਲਈ ਮੀਟਿੰਗ ਕਰਦੇ ਹਨ । ਸ਼ਹਿਰ ਦੇ ਵਿਕਾਸ ਕੰਮਾਂ ਲਈ ਮੀਟਿੰਗ ਨਾ ਕਰਨ ਕਰਕੇ ਆਮ ਜਨਤਾ ਵੱਲੋਂ ਨਗਰ ਕੋਸਲ ਦੇ ਪ੍ਰਧਾਨ ਦਾ ਘਿਰਾਉ ਕਰਨ ਦੀਆਂ ਤਿਆਰੀਆਂ ਹੋ ਰਹੀਆ ਹਨ ।ਆਪ ਜਨਤਾ ਦੀ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਅੰਦਰ ਪ੍ਰਧਾਨ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਮੀਟਿੰਗ ਨਹੀ ਬੁਲਾਈ ਜਾਂਦੀ ਤਾਂ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਪੱਧਰ ‘ਤੇ ਕਾਰਵਾਈ ਕਰਨ ਤਾਂ ਜੋਕਿ ਸ਼੍ਰੀ ਮੁਕਤਸਰ ਸਾਹਿਬ ਦਾ ਵਿਕਾਸ ਕਰਕੇ ਨਰਕ ਚੋਂ ਕੱਢਿਆ ਜਾਵੇ ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *