ਉਦਯੋਗਿਕ ਐਕਸਪੋਜ਼ਰ ਵਿਜਿਟ ਵਿਦਿਆਰਥੀਆਂ ਚ ਆਲੋਚਨਾਤਮਕ ਸੋਚ ਅਤੇ ਨਵੀਨਤਾ ਦੇ ਹੁਨਰ ਨੂੰ ਉਤਸਾਹਿਤ ਕਰਦੇ ਹਨ : ਪ੍ਰਿੰਸੀਪਲ ਮਨਿੰਦਰ ਕੌਰ

Spread the love

 ਫ਼ਰੀਦਕੋਟ, 19 ਦਸੰਬਰ (ਵਿਪਨ  ਮਿੱਤਲ )-ਬੀ ਆਈ ਐਸ- ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਭਾਰਤੀ ਮਾਨਕ ਬਿੳਰੋ) ਜੋ ਕਿ ਭਾਰਤ ਵਿੱਚ ਬੀਆਈਐਸ ਐਕਟ 2016, ਨੌਜਵਾਨਾਂ ਨੂੰ ਸਹੀ ਰਾਹ ਤੇ ਤੁਰਨ ਲਈ ਪ੍ਰੋਤਸਾਹਿਤ ਕਰਨ ਲਈ ਅਤੇ ਵਿਗਿਆਨ ਦੀ ਮਹੱਤਤਾ ਨੂੰ ਜ਼ਿੰਦਗੀ ਵਿੱਚ  ਅਪਨਾਉਣ ਦੇ ਮੰਤਵ ਨਾਲ ਬੀਆਈਐਸ  ਵਲੋਂ ਲੈਬੋਰਟਰੀਜ਼ ਅਤੇ ਇੰਡਸਟਰੀਜ  ਵਿਖੇ ਐਕਸਪੋਜ਼ਰ ਵਿਜਿਟ ਕਰਵਾਏ ਜਾ ਰਹੇ ਹਨ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ, ਪਿ੍ਰੰਸੀਪਲ ਮਨਿੰਦਰ ਕੌਰ ਅਤੇ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਦੀ ਯੋਗ ਅਗਵਾਈ ਹੇਠ ਰੱਤੀਰੋੜੀ-ਡੱਗੋ ਰੁਮਾਣਾ ਦੇ ਨੌਵੀਂ ਅਤੇ ਦਸਵੀਂ ਦੇ ਕੁੱਲ 50 ਵਿਦਿਆਰਥੀਆਂ ਨੂੰ ਬਠਿੰਡਾ ਵਿਖੇ ਅਬੂਜਾ ਸੀਮੈਂਟ ਇੰਡਸਟਰੀ ਦੇ ਐਕਸਪੋਜ਼ਰ ਵਿਜਿਟ ਲਈ ਲਿਜਾਇਆ ਗਿਆ।ਇਥੇ ਪਹੁੰਚ ਕੇ ਵਿਦਿਆਰਥੀਆਂ ਨੇ ਅੰਬੂਜਾ ਸੀਮਿੰਟ ਨਿਰਮਾਣ ਪ੍ਰਕਿਰਿਆ ਦੀ ਰੂਪ-ਰੇਖਾ ਬਾਰ ਵਿਸਥਾਰਤ ਜਾਣਕਾਰੀ ਹਾਸਿਲ ਕੀਤੀ। ਸੀਮੈਂਟ ਫੈਕਟਰੀ ਚ ਮੌਜੂਦ ਇੰਜੀਨੀਅਰਾਂ ਦੁਆਰਾ ਵਿਦਿਆਰਥੀਆਂ ਨੂੰ ਸੀਮੈਂਟ ਬਣਨ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ੳਹਨਾਂ ਦੱਸਿਆ ਕਿ  ਖੱਡਾਂ ਅਤੇ ਖਾਣਾਂ ਤੋਂ ਚੂਨਾ ਪੱਥਰ, ਮਿੱਟੀ, ਰੇਤ ਅਤੇ ਹੋਰ ਖਣਿਜ ਕੱਢ ਕੇ, ਇਸ ਕੱਚੇ ਮਾਲ ਨੂੰ ਕੁਚਲਿਆ ਜਾਂਦਾ ਹੈ ਅਤੇ ਕਰੱਸ਼ਰ, ਪੀਸਣ ਵਾਲੀਆਂ ਮਿੱਲਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕਰਕੇ ਇੱਕ ਬਰੀਕ ਪਾਊਡਰ ਵਿੱਚ ਪੀਸਿਆ ਜਾਂਦਾ ਹੈ। ਫਿਰ ਕੱਚੇ ਮਾਲ ਨੂੰ ਉੱਚ ਤਾਪਮਾਨ (ਲਗਭਗ 900 ਡਿਗਰੀ ਸੈਲਸੀਅਸ) ਤੱਕ ਗਰਮ ਕੀਤਾ ਜਾਂਦਾ ਹੈ।  ਇਹ ਪ੍ਰਕਿਰਿਆ, ਜਿਸਨੂੰ ਕੈਲਸੀਨੇਸ਼ਨ ਕਿਹਾ ਜਾਂਦਾ ਹੈ, ਕੱਚੇ ਮਾਲ ਵਿੱਚੋਂ ਨਮੀ ਅਤੇ ਕਾਰਬਨ ਡਾਈਆਕਸਾਈਡ ਨੂੰ ਹਟਾਉਂਦਾ ਹੈ। ਪਹਿਲਾਂ ਤੋਂ ਗਰਮ ਕੀਤੇ ਕੱਚੇ ਮਾਲ ਨੂੰ ਫਿਰ ਇੱਕ ਰੋਟਰੀ ਭੱਠੇ ਵਿੱਚ ਰਖ ਕੇ ਹੋਰ ਵੀ ਉੱਚੇ ਤਾਪਮਾਨ (ਲਗਭਗ 1450 ਡਿਗਰੀ ਸੈਲਸੀਅਸ) ਤੱਕ ਗਰਮ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ, ਕੱਚੇ ਮਾਲ ਨੂੰ ਛੋਟੇ, ਗੂੜ੍ਹੇ ਸਲੇਟੀ ਨੋਡਿਊਲ ਵਿੱਚ ਬਦਲਦਾ ਹੈ ਜਿਸਨੂੰ ਕਲਿੰਕਰ ਕਿਹਾ ਜਾਂਦਾ ਹੈ। ਫਿਰ ਕਲਿੰਕਰ ਨੂੰ ਠੰਢਾ ਕੀਤਾ ਜਾਂਦਾ ਹੈ ਅਤੇ ਪੀਸਣ ਵਾਲੀਆਂ ਮਸ਼ੀਨਾਂ ਦੁਆਰਾ, ਬਰੀਕ ਪਾਊਡਰ ਵਿੱਚ ਪੀਸਿਆ ਜਾਂਦਾ ਹੈ। ਕਲਿੰਕਰ ਨੂੰ ਫਿਰ ਅੰਤਮ ਸੀਮਿੰਟ ਉਤਪਾਦ ਬਨਾਉਣ ਲਈ ਜਿਪਸਮ ਅਤੇ ਹੋਰ ਰਸਾਇਣਾਂ ਨਾਲ ਮਿਲਾਇਆ ਜਾਂਦਾ ਹੈ।ਇਹਨਾਂ ਸਾਰੀਆਂ ਪ੍ਰਕਿਰਿਆਵਾਂ  ਨੂੰ ਪ੍ਰੈਕਟੀਕਲੀ  ਦੇਖਣ ਉਪਰੰਤ ਵਿਦਿਆਰਥੀਆ ਨੂੰ ਸੀਮਿੰਟ ਦੀ ਗੁਣਵੱਤਾ ਜਾਂਚ ਦੀ ਪ੍ਰਯੋਗਸ਼ਾਲਾ ਅਤੇ ਪੈਕੇਜਿੰਗ ਯੂਨਿਟ ਵਿੱਚ ਲਿਜਾਇਆ ਗਿਆ ਜਿੱਥੇ ਸੀਮਿੰਟ ਨੂੰ ਵੰਡਣ ਲਈ ਬੈਗਾਂ  ਵਿੱਚ ਪੈਕ ਕੀਤਾ ਜਾਂਦਾ ਹੈ।ਇਹ ਵੀ ਦੱਸਿਆ

ਗਿਆ ਕਿ ਅੰਬੂਜਾ ਸੀਮਿੰਟ, ਨਿਰਮਾਣ ਪ੍ਰਕਿਰਿਆ ਦੌਰਾਨ ਸਖਤ ਗੁਣਵੱਤਾ ਨਿਯੰਤਰਣ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸਦੇ ਸੀਮਿੰਟ ਉਤਪਾਦ ਗੁਣਵੱਤਾ ਅਤੇ ਪ੍ਰਦਰਸ਼ਨ ਦੇ ਉੱਚੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਪ੍ਰਿੰਸੀਪਲ ਮਨਿੰਦਰ ਕੌਰ, ਪ੍ਰੀਤੀ ਗੋਇਲ, ਰਮਨਦੀਪ ਕੌਰ ਅਤੇ  ਰੋਸ਼ਨ ਲਾਲ ਵਲੋਂ, ਵਿਦਿਆਰਥੀਆਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਆਪਣੀ ਆਪਣੀ ਸਮਰੱਥਾ ਅਨੁਸਾਰ ਸਮਝਾਏ  ਗਏ, ਉਥੇ ਬੀ.ਆਈ.ਐਸ ਤੋਂ ਸ੍ਰੀ ਵਿਕਸਿਤ ਕੁਮਾਰ ਨੇ ਵਿਦਿਆਰਥੀਆਂ ਦੇ ਪ੍ਰਸ਼ਨਾਂ  ਦੇ ਸੰਤੋਸ਼ਜਨਕ ਜਵਾਬ ਦਿੱਤੇ ਅਤੇ ਉਹਨਾਂ ਨੇ ਦੱਸਿਆ ਕੀ ਇਸ ਤਰ੍ਹਾਂ ਦੇ ਉਦੋਗਿਕ ਟੂਰ ਵਿਦਿਆਰਥੀਆਂ ਵਿੱਚ ਗੁਣਵੱਤਾ ਚੇਤਨਾ ਅਤੇ ਵਿਗਿਆਨਿਕ ਐਪਟੀਚਿਊਡ ਵਿਕਸਿਤ ਕਰਨ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ਼ਾਨਦਾਰ ਹੋਟਲ ਚ ਲਿਜਾ ਕੇ ਸਵਾਦਿਸ਼ਟ ਵਿਅੰਜਨ ਭਰਪੂਰ ਦੁਪਹਿਰ ਦਾ ਖਾਣਾ ਵੀ  ਪਰੋਸਿਆ ਗਿਆ, ਜਿਸਦਾ ਹਰ ਵਿਦਿਆਰਥੀ ਨੇ ਖੂਬ ਆਨੰਦ ਮਾਣਿਆ। ਪ੍ਰਿੰਸੀਪਲ,ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੀਆਈਐਸ ਵਿਭਾਗ ਦਾ ਇਸ ਤਰ੍ਹਾਂ ਦੇ ਜਾਣਕਾਰੀ ਭਰਪੂਰ ਵਿਦਿਅਕ ਕੰਮ ਉਦਿੋਗਿਕ ਟੂਰ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *