ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਰਧਾ ਨਾਲ ਗੁੱਡ ਫਰਾਈ ਡੇ ਮਨਾਇਆ ਗਿਆ 

Spread the love
 ਕਪੂਰਥਲਾ, 3 ਅਪ੍ਰੈਲ (ਕੌੜਾ )- ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਨੂੰ ਸਲੀਬ ਤੇ ਚੜਾਏ ਜਾਣ ਦਾ ਦਿਨ ਜੋ ਇੱਕ ਇਤਹਾਸਿਕ ਦਿਨ ਮੰਨਿਆ ਜਾਂਦਾ ਹੈ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆI ਇਸ ਨੂੰ ਸਾਰੀ ਦੁਨੀਆਂ ਵਿੱਚ ਗੁੱਡ ਫਰਾਈਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈI ਖੋਜੇਵਾਲਾ ਚਰਚ ਦੇ ਮੁੱਖ ਪਾਸਟਰ ਦਿਓਲ ਜੀ ਨੇ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੀ ਪਵਿੱਤਰ ਕੁਰਬਾਨੀ ਬਾਰੇ ਪਵਿੱਤਰ ਬਾਈਬਲ ਦੀਆ ਲਿਖਤਾਂ ਦੁਆਰਾ ਸੰਬੋਧਨ ਕੀਤਾ ਪਵਿੱਤਰ ਬਾਈਬਲ ਦੇ ਅਨੁਸਾਰ ਪ੍ਰਭੂ ਯਿਸ਼ੂ ਮਸੀਹ ਸਾਰੀ ਮਨੁੱਖ ਜਾਤੀ ਲਈ ਇਸ ਸੰਸਾਰ ਉੱਤੇ ਓਹਨਾ ਦੇ ਪਾਪਾਂ ਦੀ ਵਜ੍ਹਾ ਕਰਕੇ ਆਏ ਤਾਂ ਕਿ ਜੋ ਰਿਸ਼ਤਾ ਅਦਨ ਦੇ ਬਾਗ ਵਿੱਚ ਯਹੋਵਾਹ ਪ੍ਰਮੇਸ਼ਵਰ ਦਾ ਇਨਸਾਨ ਨਾਲ ਟੁੱਟ ਗਿਆ ਸੀ ਉਸ ਨੂੰ ਦੁਬਾਰਾ ਜੋੜਿਆ ਜਾਵੇI ਇਸ ਰਿਸ਼ਤੇ ਨੂੰ ਜੋੜਨ ਲਈ ਇੱਕ ਪਵਿੱਤਰ ਬਲੀਦਾਨ ਦੀ ਜਰੂਰਤ ਸੀI ਪ੍ਰਭੂ ਯਿਸ਼ੂ ਮਸੀਹ ਜੀ ਨੇ ਆਪਣੇ ਜਿਓੰਦੇ ਜੀ ਆਪਣੇ ਚੇਲਿਆਂ ਨੂੰ ਆਖਿਆ ਜਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ, ਪ੍ਰਧਾਨ ਜਾਜਕਾਂ, ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਮੁਰਦਿਆਂ ਵਿੱਚੋ ਤੀਜੇ ਦਿਨ ਜੀ ਉਠਾ ਤਾਂ ਕਿ ਨਬੀਆਂ ਦੀਆ ਲਿਖਤਾਂ ਜੋ ਮੇਰੇ ਹੱਕ ਵਿੱਚ ਲਿਖੀਆਂ ਹਨ ਉਹ ਪੂਰੀਆਂ ਹੋ ਸਕਣI ਇਸ ਮੌਕੇ ਓਪਨ ਡੋਰ ਚਰਚ ਵਿੱਚ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈI ਆਈਆਂ ਹੋਈਆਂ ਸੰਗਤਾਂ ਲਈ ਓਪਨ ਡੋਰ ਵੈਲਫੇਅਰ ਸੋਸਾਇਟੀ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏI ਦੁਖੀਆ ਲਈ ਵੀ ਅਰਦਾਸ ਕੀਤੀ ਗਈI ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀ.ਸੀ.ਪੀ.ਸੀ, ਯੂਥ ਪ੍ਰਧਾਨ ਰਾਜਵਿੰਦਰ ਝੰਡ, ਮੁੱਖ ਸੇਵਾਦਾਰ ਸੁੱਚਾ ਮਸੀਹ, ਮਥੁਰਾ ਦਾਸ, ਸੰਜੀਵ ਕੁਮਾਰ, ਬਲਵਿੰਦਰ ਬਿੱਟੂ, ਮਾਂਗੀ ਰਾਮ, ਰਾਜੇਸ਼ ਕੰਬੋਜ, ਸੋਢੀ ਰਾਮ, ਸਰਬਜੀਤ ਸਿੰਘ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਬ੍ਰਦਰ ਇੰਮਾਨੁਏਲ ਮਸੀਹ, ਰਜਿੰਦਰ ਕੁਮਾਰ, ਸਿਸਟਰ ਸੋਨੀਆ, ਸਿਸਟਰ ਕੰਵਲਜੀਤ, ਸਿਸਟਰ ਜਸਵਿੰਦਰ ਆਦਿ ਸ਼ਾਮਿਲ ਸਨI ਇਸ ਮੌਕੇ ਕਈ ਉੱਘੀਆਂ ਸਖਸ਼ੀਅਤਾਂ ਵੀ ਪਵਿੱਤਰ ਬਚਨ ਦਾ ਆਨੰਦ ਲੈਣ ਲਈ ਇਕੱਤਰ ਹੋਈਆਂ
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *