ਕਸਬਾ ਨੁਮਾ ਪਿੰਡ ਪੰਨੀ ਵਾਲਾ ਫੱਤਾ ਨੂੰ ਸਬ ਤਹਿਸੀਲ  ਬਣਾਏ ਜਾਣ ਦੀ ਉੱਠੀ ਮੰਗ

Spread the love

ਮਲੋਟ, 16 ਦਸੰਬਰ (  ਬਲਕਰਨ ਜਟਾਣਾ  ) ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਹਲਕੇ ਦਾ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਇੱਕ ਮਿੰਨੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਿੰਡ ਵਿੱਚ ਤਕਰੀਬਨ 40 ਏਕੜ ਵਿੱਚ ਬਣੀ ਅਨਾਜ ਮੰਡੀ ਜਿਥੇ ਕਣਕ, ਝੋਨਾ, ਜਾਮੁਣ ਦੀ ਮੰਡੀ ਲੱਗਦੀ ਹੈ। ਬਸ ਸਟੈਂਡ ਤੇ 250 ਦੇ ਕਰੀਬ ਦੁਕਾਨਾਂ ਹਨ ਪਿੰਡ ਨੂੰ ਚਾਰ ਸੜਕਾਂ ਮੁਕਤਸਰ ਅਬੋਹਰ, ਮਲੋਟ ਫਾਜਲਿਕਾ, ਮਿਲ ਕੇ ਚੌਕ ਬਣਾਉਂਦੀਆਂ ਹਨ ਪਿੰਡ ਵਿੱਚ ਪੈਟਰੋਲ ਪੰਪ, ਤਿੰਨ ਸੀਬੀਐਸਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੈਰਿਜ ਪੈਲਸ,ਸੀ ਜੀ ਐਮ ਕਾਲਜ,ਦੋ ਮੋਟਰਸਾਈਕਲਾਂ ਦੀਆਂ ਏਜੰਸੀਆਂ, ਤਿੰਨ ਬੈਂਕ ਹਨ ਪਰ ਫਿਰ ਵੀ ਪਿੰਡ ਅਤੇ ਆਸ ਪਾਸ ਦੇ ਲੋਕਾਂ ਨੂੰ ਮਾਲ ਮਹਿਕਮੇ ਦੇ ਕੰਮ ਅਤੇ ਹੋਰ ਨਿੱਕੇ ਮੋਟੇ ਕੰਮ ਫਾਰਮ ਭਰਵਾਉਣੇ ਜਾਂ ਟੈਸਟ ਕਰਵਾਉਣੇ, ਰਜਿਸਟਰੀਆਂ ਕਰਵਾਉਣੀਆਂ, ਪਟਵਾਰੀਆਂ ਨੂੰ ਮਿਲਣਾ ਸਭ ਕੁਝ ਮਲੋਟ ਤਹਿਸੀਲ ਜੋ ਇਥੋਂ 22 ਕਿਲੋਮੀਟਰ ਦੂਰ ਹੈ ਜਾਣਾ ਪੈਂਦਾ ਹੈ ਪਿੰਡ ਦੇ ਨਾਲ ਲੱਗਦੇ ਮਲੋਟ ਬਲਾਕ ਦੇ ਪਿੰਡ ਮੋਹਲਾਂ, ਰੱਤਾ ਟਿੱਬਾ, ਕਰਮ ਪਟੀ, ਰਾਣੀ ਵਾਲਾ, ਮਿੱਡਾ, ਬੋਦੀ ਵਾਲਾ ,ਉੜਾਂਗ, ਬਾਮ ,ਸ਼ੇਰੇ ਵਾਲਾ ,

Oplus_131072

ਤਰਖਾਣ ਵਾਲਾ ,ਸ਼ੇਰਗੜ੍ਹ, ਭਲੇਰੀਆਂ, ਲੱਕੜ ਵਾਲਾ, ਅਸਪਾਲ, ਜੋ ਪੰਨੀ ਵਾਲਾ ਫੱਤਾ ਦੇ ਬਿਲਕੁਲ ਨਜਦੀਕ ਹਨ ਅਤੇ ਮਲੋਟ ਤੋਂ ਕਾਫੀ ਦੂਰ ਹਨ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਪੰਨੀ ਵਾਲਾ ਫੱਤਾ ਨੂੰ ਸਬ ਤਹਿਸੀਲ  ਬਣਾਇਆ ਜਾਵੇ ਤਾਂ ਕਿ ਸਾਰੇ ਕੰਮ ਇਥੇ ਹੀ ਹੋ ਸਕਣ ਪਿੰਡ ਪੰਨੀ ਵਾਲਾ ਫੱਤਾ ਨੂੰ ਨਗਰ ਕੌਂਸਲ ਦਾ ਦਰਜਾ ਦੇ ਕੇ ਨਗਰ ਕੌਂਸਲ ਬਣਾਈ ਜਾਵੇ, ਵੱਡੀ ਅਨਾਜ ਮੰਡੀ ਹੋਣ ਕਾਰਨ ਮੰਡੀ ਦਾ ਦਫਤਰ ਪੰਨੀ ਵਾਲਾ ਵਿਖੇ ਹੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕੇ ਅਤੇ ਮੰਡੀ ਦੀ ਆਮਦਨ ਮੰਡੀ ਵਿੱਚ ਹੀ ਵਿਕਾਸ ਲਈ ਲਗਾਈ ਜਾ ਸਕੇ।  ਸਰਦਾਰ ਦਿਲਬਾਗ ਸਿੰਘ ਸਰਪੰਚ ਪਿੰਡ ਪੰਨੀ ਵਾਲਾ ਫੱਤਾ ਨੇ ਕਿਹਾ ਕਿ ਪੰਨੀ ਵਾਲਾ ਪਿੰਡ ਨੂੰ ਸਬ ਤਹਿਸੀਲ ਬਨਾਉਣਾ ਅਤੀ ਜਰੂਰੀ ਹੈ ਕਿਉਂਕਿ ਸਾਰੇ ਦਫਤਰ ਸਮੇਤ ਬੀਡੀਪੀਓ ਦਫਤਰ ਮਲੋਟ ਵਿੱਚ ਹਨ ਅਤੇ ਮਲੋਟ 22 ਕਿਲੋਮੀਟਰ ਪੈਂਦਾ ਹੈ ਅਤੇ ਗਰੀਬ ਲੋਕਾਂ ਨੂੰ ਤਾਂ ਕੰਮ ਧੰਦੇ ਕਰਾਉਣੇ ਬਹੁਤ ਹੀ ਮੁਸ਼ਕਿਲ ਹਨ ਪਹਿਲਾਂ ਤਾਂ ਸਾਰੀ ਦਿਹਾੜੀ

Oplus_131072

ਮਾਰਨੀ ਪੈਂਦੀ ਹੈ ਉਪਰੋਂ ਕਿਰਾਇਆ ਭਾੜਾ ਵੀ ਲੱਗਦਾ ਹੈ। ਜਾਤੀ ਸਰਟੀਫਿਕੇਟ, ਲਾਭਪਾਤਰੀ ਫਾਰਮ, ਪੈਨਸ਼ਨ ਫਾਰਮ, ਸ਼ਗਨ ਸਕੀਮ ਫਾਰਮ, ਸਭ ਕੰਮ ਮਲੋਟ ਵਿਖੇ ਹੀ ਹੁੰਦਾ ਹੈ ਅਤੇ ਸੁਵਿਧਾ ਸੈਂਟਰ ਵੀ ਮਲੋਟ ਵਿਖੇ ਹੀ ਹੈ ਲੋਕਾਂ ਦੀ ਮੰਗ ਹੈ ਕਿ ਪੰਨੀ ਵਾਲਾ ਨੂੰ ਸਬ ਤਹਿਸੀਲ ਬਣਾਇਆ ਜਾਵੇ ਤਾਂ ਕਿ ਸਾਰੀਆਂ ਸਹੂਲਤਾਂ ਇਥੇ ਹੀ ਮਿਲ ਸਕਣ।
ਸਰਦਾਰ ਜਗਮੀਤ ਸਿੰਘ ਮਾਨ ਸਰਪੰਚ ਪਿੰਡ ਬਾਮ ਨੇ ਦੱਸਿਆ ਕਿ ਸਾਨੂੰ ਤਾਂ ਮਲੋਟ ਹੋਰ ਵੀ ਦੂਰ ਪੈਂਦਾ ਹੈ ਪਹਿਲਾਂ ਅੱਠ ਕਿਲੋਮੀਟਰ ਪੰਨੀ ਵਾਲੇ ਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ 22 ਕਿਲੋਮੀਟਰ ਮਲੋਟ ਜਾਣਾ ਪੈਂਦਾ ਹੈ ਗਰੀਬ ਲੋਕਾਂ ਨੂੰ ਤਾਂ ਬਹੁਤ ਹੀ ਮੁਸ਼ਕਿਲ ਪੇਸ਼ ਆਉਂਦੀ ਹੈ ਜੇ ਪੰਨੀ ਵਾਲਾ ਫੱਤਾ ਸਬ ਤਹਿਸੀਲ ਬਣ ਜਾਂਦੀ ਹੈ ਤਾਂ ਸਾਰੀਆਂ ਸਮੱਸਿਆਵਾਂ ਦਾ ਇੱਥੇ ਹੀ ਹੱਲ ਹੋ ਸਕਦਾ ਹੈ ।ਟਾਈਮ ਦੀ ਬਰਬਾਦੀ ਹੋਣੋ ਵੀ ਬਚ ਜਾਵੇਗੀ ਅਤੇ ਆਰਥਿਕ ਤੌਰ ਤੇ ਵੀ ਪੈਸੇ ਦੀ ਬਚਤ ਹੋਵੇਗੀ ਉਹਨਾਂ ਕਿਹਾ ਕਿ ਜਿਲੇ ਦੇ ਦੋ ਮੰਤਰੀ ਸਾਹਿਬਾਨ ਹੋਣ ਕਾਰਨ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਪੰਨੀ ਵਾਲਾ ਨੂੰ ਸਬ ਤਹਿਸੀਲ ਬਣਾਇਆ ਜਾਵੇ।
ਪਿੰਡ ਉੜਾਂਗ ਦੇ ਸਰਪੰਚ ਬੀਬਾ ਹਰਜੀਤ ਕੌਰ ਨੇ ਦੱਸਿਆ ਕਿ ਔਰਤਾਂ ਨੂੰ ਤਾਂ ਕੰਮ ਕਰਾਉਣ ਖਾਤਰ ਮਲੋਟ ਜਾਣਾ ਬੜਾ ਮੁਸ਼ਕਿਲ ਹੈ ਅਤੇ ਔਰਤਾਂ ਨੂੰ ਆਪਣੇ ਘਰ ਵਾਲਾ ਜਾਂ ਆਪਣਾ ਲੜਕਾ ਨਾਲ ਲਿਜਾਣਾ ਪੈਂਦਾ ਹੈ ਅਤੇ ਖਰਚ

Oplus_131072

ਵੀ ਦੋਹਰਾ ਹੁੰਦਾ ਹੈ ਨਰੇਗਾ ਦਾ ਕੰਮ ਵੀ ਮਲੋਟ ਦਫਤਰ ਹੋਣ ਕਾਰਨ ਮਲੋਟੋਂ ਹੀ ਲਿਆਉਣਾ ਪੈਂਦਾ ਹੈ ਅਤੇ ਹੋਰ ਨਿੱਕੇ ਮੋਟੇ ਕੰਮਾਂ ਦੀ ਖਾਤਰ ਮਲੋਟ ਜਾਣਾ ਪੈਂਦਾ ਹੈ ਜੋਂ ਕਿ ਔਰਤਾਂ ਵਾਸਤੇ ਤਾਂ ਬਹੁਤ ਔਖਾ ਹੈ ਇਸ ਲਈ ਪੰਨੀ ਵਾਲਾ ਫੱਤਾ ਨੂੰ ਸਬ ਤਹਿਸੀਲ ਬਣਾਇਆ ਜਾਵੇ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *